ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ''ਚ ਮੰਗਲਵਾਰ ਨਹੀਂ ਹੋਵੇਗਾ ਕੰਮ

Monday, Feb 11, 2019 - 11:16 PM (IST)

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ''ਚ ਮੰਗਲਵਾਰ ਨਹੀਂ ਹੋਵੇਗਾ ਕੰਮ

ਚੰਡੀਗੜ੍ਹ, (ਹਾਂਡਾ)- ਬਾਰ ਕਾਊਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਐਲਾਨ 'ਤੇ ਮੰਗਲਵਾਰ ਨੂੰ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ 'ਚ ਵਕੀਲ ਕੰਮ ਨਹੀਂ ਕਰਨਗੇ। ਪੰਜਾਬ, ਹਰਿਆਣਾ ਦੇ ਲਗਭਗ ਇਕ ਲੱਖ ਦੇ ਕਰੀਬ ਵਕੀਲ ਕਿਸੇ ਵੀ ਕੋਰਟ 'ਚ ਪੇਸ਼ ਨਹੀਂ ਹੋਣਗੇ, ਉਹ ਬਾਰ ਕਾਊਂਸਲ ਦੇ ਐਲਾਨ 'ਤੇ ਦਿੱਲੀ 'ਚ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕਰਨਗੇ। 

ਬਾਰ ਕਾਊਂਸਲ ਦੇ ਐਲਾਨ 'ਤੇ ਹੀ ਸੋਮਵਾਰ ਨੂੰ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਬੈਠਕ ਹੋਈ, ਜਿਸ 'ਚ ਪ੍ਰਸਤਾਵ ਪਾਸ ਕੀਤਾ ਗਿਆ ਕਿ ਬਾਰ ਕਾਊਂਸਲ ਦੇ ਨਿਰਦੇਸ਼ ਅਨੁਸਾਰ ਮੰਗਲਵਾਰ ਨੂੰ ਹਾਈਕੋਰਟ ਬਾਰ ਦੇ ਵਕੀਲ ਕੰਮ ਤੋਂ ਦੂਰ ਰਹਿ ਕੇ 12 ਵਜੇ ਇਕੱਠੇ ਹੋ ਕੇ ਰੋਸ ਮਾਰਚ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣਗੇ।


author

KamalJeet Singh

Content Editor

Related News