ਅਦਾਲਤ ਵਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ''ਤੇ ਦੇਖੋ ਕੀ ਬੋਲੇ ਸਿਮਰਜੀਤ ਬੈਂਸ

Friday, Jul 12, 2019 - 06:38 PM (IST)

ਅਦਾਲਤ ਵਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ''ਤੇ ਦੇਖੋ ਕੀ ਬੋਲੇ ਸਿਮਰਜੀਤ ਬੈਂਸ

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦੀ ਜ਼ਿਲਾ ਅਦਾਲਤ ਨੇ ਮਾਣਹਾਨੀ ਦੇ ਮਾਮਲੇ ਵਿਚ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ 'ਤੇ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਹ ਕੇਬਲ ਮਾਫੀਆ ਦੀਆਂ ਗਿੱਦੜਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਦੀ ਕੇਬਲ ਮਾਫੀਆਂ ਖਿਲਾਫ ਜੰਗ ਜਾਰੀ ਰਹੇਗੀ। ਬੈਂਸ ਨੇ ਕਿਹਾ ਕਿ ਉਹ ਇਸ ਸਬੰਧੀ ਜਲਦ ਹੀ ਜ਼ਮਾਨਤ ਦੀ ਅਰਜ਼ੀ ਅਦਾਲਤ ਵਿਚ ਦਾਇਰ ਕਨਰਗੇ। 

ਦਰਅਸਲ ਕੇਬਲ ਮਾਫੀਆ ਖਿਲਾਫ ਸਿਮਰਜੀਤ ਬੈਂਸ ਵੱਲੋਂ ਬੀਤੇ ਸਾਲ ਸ਼ੁਰੂ ਕੀਤੇ ਸੰਘਰਸ਼ ਨੂੰ ਲੈ ਕੇ ਉਨ੍ਹਾਂ 'ਤੇ ਹੋਏ ਮਾਣਹਾਨੀ ਦੇ ਮਾਮਲੇ 'ਚ ਲੁਧਿਆਣਾ ਦੀ ਜ਼ਿਲਾ ਅਦਾਲਤ ਨੇ ਬੈਂਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ। ਜਿਸ ਨੂੰ ਲੈ ਕੇ ਬੈਂਸ ਨੇ ਕਿਹਾ ਹੈ ਕਿ ਉਹ ਵਾਰੰਟਾਂ ਤੋਂ ਨਹੀਂ ਡਰਦੇ ਪਰ ਕੇਬਲ ਮਾਫੀਆ ਖਿਲਾਫ ਉਹ ਜੰਗ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕੇਵਲ ਮਾਫੀਆਂ ਬਾਦਲਾਂ ਦੀ ਜੇਬ 'ਚ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਦੀ ਜੇਬ 'ਚ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੈਡੀਕਲ ਸਿਹਤ ਦਾ ਹਵਾਲਾ ਦੇ ਕੇ ਆਪਣੀ ਬੇਲ ਲਈ ਅਪੀਲ ਕੀਤੀ ਸੀ ਪਰ ਉਹ ਅਦਾਲਤ ਨੇ ਰੱਦ ਕਰ ਦਿੱਤੀ ਪਰ ਉਹ ਹੁਣ ਮੁੜ ਤੋਂ ਬੇਲ ਦੀ ਅਰਜ਼ੀ ਅਦਾਲਤ 'ਚ ਲਗਾਉਣਗੇ।


author

Gurminder Singh

Content Editor

Related News