ਅਦਾਲਤ ਦੇ ਹੁਕਮਾਂ ''ਤੇ ਦੁਕਾਨ ''ਤੇ ਕੀਤਾ ਕਬਜ਼ਾ ਛੁਡਵਾਇਆ

Tuesday, Oct 24, 2017 - 03:54 PM (IST)

ਅਦਾਲਤ ਦੇ ਹੁਕਮਾਂ ''ਤੇ ਦੁਕਾਨ ''ਤੇ ਕੀਤਾ ਕਬਜ਼ਾ ਛੁਡਵਾਇਆ

ਭਦੌੜ (ਰਾਕੇਸ਼)- ਕਸਬੇ ਦੇ ਪੱਕਾ ਬਾਜ਼ਾਰ ਭਦੌੜ ਵਿਖੇ ਸਥਿਤ ਵਿਜੇ ਕੁਮਾਰ ਪੁੱਤਰ ਵੇਦ ਪ੍ਰਕਾਸ਼ ਪੁੱਤਰ ਪੰਨਾ ਲਾਲ ਦੀ ਦੁਕਾਨ ਪਿਛਲੇ 35-40 ਸਾਲ ਤੋਂ ਹਰਨਰੈਣ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਕਿਰਾਏ 'ਤੇ ਦਿੱਤੀ ਹੋਈ ਸੀ। ਇਸ ਦੁਕਾਨ ਸਬੰਧੀ ਵਿਜੇ ਕੁਮਾਰ ਤੇ ਹਰਨਰੈਣ ਸਿੰਘ ਵਿਚਾਲੇ ਕਈ ਸਾਲਾਂ ਤੋਂ ਮਾਣਯੋਗ ਅਦਾਲਤ ਬਰਨਾਲਾ ਵਿਚ ਕੇਸ ਚੱਲ ਰਿਹਾ ਸੀ, ਜੋ ਕਿ ਵਿਜੇ ਕੁਮਾਰ ਨੇ ਜਿੱਤ ਲਿਆ ਹੈ।  ਅੱਜ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਰਾਏੇ, ਥਾਣਾ ਭਦੌੜ ਦੇ ਐੱਸ. ਐੱਚ. ਓ. ਪ੍ਰਗਟ ਸਿੰਘ,  ਥਾਣਾ ਸ਼ਹਿਣਾ ਦੇ ਐੱਸ. ਐੱਚ. ਓ. ਜਗਜੀਤ ਸਿੰਘ ਨੇ ਭਾਰੀ ਪੁਲਸ ਫੋਰਸ ਨਾਲ ਦੁਕਾਨ ਦੀ ਵੀਡੀਓਗ੍ਰਾਫੀ ਕਰ ਕੇ ਵਿਜੇ ਕੁਮਾਰ ਧਿਰ ਨੂੰ ਕਬਜ਼ਾ ਦਿਵਾਇਆ। ਇਸ ਮੌਕੇ ਸਵਰਨਜੀਤ ਸਿੰਘ ਬੈਲਫ, ਰਣਜੀਤ ਸਿੰਘ ਬੈਲਫ, ਜਸਵਿੰਦਰ ਸਿੰਘ ਬੈਲਫ ਥਾਣਾ ਸ਼ਹਿਣਾ ਦੇ ਐੈੱਸ.ਐੈੱਚ.ਓ. ਜਗਜੀਤ ਸਿੰਘ, ਥਾਣਾ ਭਦੌੜ ਦੇ ਏ.ਐੱਸ.ਆਈ. ਗੁਰਸਿਮਰਨ ਸਿੰਘ, ਏ.ਐੱਸ.ਆਈ. ਦਰਸ਼ਨ ਸਿੰਘ ਆਦਿ ਹਾਜ਼ਰ ਸਨ।


Related News