ਹਾਦਸੇ ਦੌਰਾਨ ਵੱਢੀ ਗਈ ਨੌਜਵਾਨ ਦੀ ਲੱਤ, ਅਦਾਲਤ ਵੱਲੋਂ 37 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ
Thursday, Feb 06, 2025 - 02:20 PM (IST)
ਚੰਡੀਗੜ੍ਹ: ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਲੱਤ ਕੱਟੀ ਗਈ ਸੀ। ਹੁਣ ਅਦਾਲਤ ਨੇ ਪੀੜਤ ਨੂੰ 37.24 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦੇ ਕੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਨੌਜਵਾਨ ਦੀ ਲੱਤ ਕੱਟੀ ਗਈ ਹੈ ਤੇ ਉਹ ਸਾਰੀ ਉਮਰ ਲਈ ਦੂਜਿਆਂ 'ਤੇ ਨਿਰਭਰ ਹੋ ਗਿਆ ਹੈ। ਉਸ ਨੂੰ ਆਰਥਿਕ ਤੌਰ 'ਤੇ ਖੜ੍ਹਾ ਕਰਨ ਲਈ ਮੁਆਵਜ਼ੇ ਦੀ ਲੋੜ ਹੈ।
ਪੀੜਤ ਦੇ ਵਕੀਲ ਨੇ ਦੱਸਿਆ ਕਿ ਰਣਦੀਪ ਸਿੰਘ 8 ਅਕਤੂਬਰ 2023 ਨੂੰ ਸਵੇਰੇ 11.30 ਵਜੇ ਆਪਣੇ ਭਰਾ ਦਲਜੀਤ ਸਿੰਘ ਦੇ ਨਾਲ ਸਕੂਟਰ 'ਤੇ ਬਨੂੜ ਦੀ ਦਾਣਾ ਮੰਡੀ ਤੋਂ ਪਰਤ ਰਿਹਾ ਸੀ। ਜਦੋਂ ਉਹ ਦਾਣਾ ਮੰਡੀ ਗੇਟ ਨੇੜੇ ਪਹੁੰਚੇ ਤਾਂ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟਰੱਕ ਦਾ ਟਾਇਰ ਰਣਦੀਪ ਦੀ ਖੱਬੀ ਲੱਤ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਲੱਤ ਕੱਟਣੀ ਪਈ।
ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ
ਪੀੜਤ ਨੇ ਇਨਸਾਫ਼ ਦੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ। ਮੁਆਵਜੇ ਦੇ ਕੇਸ ਵਿਚ ਨੋਟਿਸ ਮਿਲਣ 'ਤੇ ਟਰੱਕ ਡਰਾਈਵਰ ਤੇ ਮਾਲਕ ਨੇ ਪਹਿਲਾਂ ਤਾਂ ਇਸ ਗੱਲ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਟਰੱਕ ਨਾਲ ਕੋਈ ਹਾਦਸਾ ਵਾਪਰਿਆ ਹੋਵੇ ਤੇ ਕਿਹਾ ਕਿ ਪੀੜਤ ਨੇ ਮੁਆਵਜ਼ਾ ਲੈਣ ਲਈ ਝੂਠੀ FIR ਕਰਵਾਈ ਹੈ। ਦੂਜੇ ਪਾਸੇ ਇੰਸ਼ੋਰੈਂਸ ਕੰਪਨੀ ਨੇ ਕਿਹਾ ਕਿ ਹਾਦਸੇ ਦੇ ਸਮੇਂ ਟਰੱਕ ਡਰਾਈਰ ਕੋਲ ਲਾਇਸੰਸ ਤੇ ਪਰਮਿਟ ਵੀ ਨਹੀਂ ਸੀ, ਇਸ ਲਈ ਕੰਪਨੀ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਨਹੀਂ ਹੈ।
ਪੀੜਤ ਨੇ ਵੀ ਆਪਣੇ ਹੱਕ ਵਿਚ ਤਮਾਮ ਸਬੂਤਾਂ ਤੇ ਦਲੀਲਾਂ ਪੇਸ਼ ਕੀਤੀਆਂ। ਇਸ ਮਗਰੋਂ ਅਦਾਲਤ ਨੇ ਪੀੜਤ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਨੌਜਵਾਨ ਦੀ ਲੱਤ ਕੱਟੀ ਗਈ ਹੈ ਤੇ ਉਹ ਸਾਰੀ ਉਮਰ ਲਈ ਦੂਜਿਆਂ 'ਤੇ ਨਿਰਭਰ ਹੋ ਗਿਆ ਹੈ। ਉਸ ਨੂੰ ਆਰਥਿਕ ਤੌਰ 'ਤੇ ਖੜ੍ਹਾ ਕਰਨ ਲਈ ਮੁਆਵਜ਼ੇ ਦੀ ਲੋੜ ਹੈ। ਅਦਾਲਤ ਨੇ ਪੀੜਤ ਨੂੰ 37.24 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8