ਸੁਖਬੀਰ ਬਾਦਲ ਖਿਲਾਫ ਅਦਾਲਤ ਵਲੋਂ ''ਸੰਮਨ'' ਜਾਰੀ, ਜਾਣੋ ਪੂਰਾ ਮਾਮਲਾ

03/06/2020 10:41:28 AM

ਚੰਡੀਗੜ੍ਹ (ਸੰਦੀਪ) : ਜ਼ਿਲਾ ਅਦਾਲਤ ਨੇ ਅਖੰਡ ਕੀਰਤਨੀ ਜੱਥੇ ਅਤੇ ਇਸ ਦੇ ਬੁਲਾਰੇ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਰਾਜਨੀਤਕ ਚਿਹਰੇ ਦੱਸਣ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸੰਮਨ ਜਾਰੀ ਕੀਤਾ ਹੈ। ਸੁਖਬੀਰ ਖਿਲਾਫ ਹੁਣ ਜ਼ਿਲਾ ਅਦਾਲਤ 'ਚ ਮਾਣਹਾਨੀ ਦਾ ਕੇਸ ਚੱਲੇਗਾ। ਅਦਾਲਤ ਨੇ ਉਨ੍ਹਾਂ ਨੂੰ ਹੁਣ ਇਸ ਕੇਸ ਦੀ ਅਗਾਮੀ ਸੁਣਵਾਈ 18 ਮਾਰਚ ਨੂੰ ਕਰਨ ਲਈ ਸੰਮਨ ਜਾਰੀ ਕੀਤੇ ਹਨ।

PunjabKesari
ਮੋਹਾਲੀ ਨੇ ਵਸਨੀਕ ਨੇ ਕੀਤੀ ਸ਼ਿਕਾਇਤ
ਮੋਹਾਲੀ ਦੇ ਵਸਨੀਕ ਰਾਜਿੰਦਰਪਾਲ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਅਖੰਡ ਕੀਰਤਨੀ ਜੱਥਾ ਇਕ ਧਾਰਮਿਕ ਜੱਥਾ ਹੈ ਅਤੇ ਵਿਸ਼ਵ ਭਰ 'ਚ ਜੱਥੇ ਦਾ ਨਾਮ ਹੈ। ਸੁਖਬੀਰ ਨੇ ਉਸ ਅਤੇ ਉਸ ਦੇ ਜੱਥੇ ਬਾਰੇ ਜੋ ਕਿਹਾ, ਉਸ ਕਾਰਨ ਉਸ ਦਾ ਨਾਮ ਖਰਾਬ ਹੋ ਗਿਆ ਹੈ। ਉਨ੍ਹਾਂ ਅਤੇ ਅਖੰਡ ਕੀਰਤਨੀ ਜੱਥੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ 'ਚ ਅਸਫਲ ਰਹਿਣ ਲਈ ਪੰਜਾਬ ਸਰਕਾਰ ਦੀ ਨਿੰਦਾ ਕੀਤੀ।
ਇਹ ਹੈ ਮਾਮਲਾ
ਰਾਜਿੰਦਰ ਪਾਲ ਨੇ ਆਪਣੇ ਕੇਸ 'ਚ ਦੋਸ਼ ਲਾਏ ਹਨ ਕਿ 4 ਜਨਵਰੀ, 2017 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਘਰ ਸਵੇਰੇ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਵਿਚਕਾਰ ਨਾਰਮਲ ਗੱਲਬਾਤ ਹੋਈ। ਇਹ ਖ਼ਬਰ ਕਈ ਅਖ਼ਬਾਰਾਂ 'ਚ ਛਪੀ। ਇਸ ਤੋਂ ਬਾਅਦ ਇਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ 'ਚ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਤੋਂ ਚੋਣ ਲੜਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਪੰਜਾਬ ਦੀ ਪਰੰਪਰਾ ਤੇ ਪੰਥ ਬਾਰੇ ਕੁੱਝ ਵੀ ਪਤਾ ਨਹੀਂ ਹੈ। ਕੇਜਰੀਵਾਲ ਪੰਜਾਬ 'ਚ ਆਏ ਤੇ ਗਰਮ ਖਿਆਲੀ ਲੋਕਾਂ ਨਾਲ ਮੇਲਜੋਲ ਵਧਾ ਰਹੇ ਹਨ। ਕੁੱਝ ਦਿਨ ਪਹਿਲਾਂ  ਕੇਜਰੀਵਾਲ ਨੇ ਪੰਜਾਬ 'ਚ ਅਖੰਡ ਕੀਰਤਨੀ ਜੱਥੇ ਨਾਲ ਬ੍ਰੇਕਫਾਸਟ ਕੀਤਾ। ਬੱਬਰ ਖਾਲਸਾ, ਜੋ ਕਿ ਵਿਸ਼ਵ ਪੱਧਰ 'ਤੇ ਇਕ ਅੱਤਵਾਦੀ ਸੰਗਠਨ ਹੈ, ਅਖੰਡ ਕੀਰਤਨੀ ਜੱਥਾ ਉਸ ਦਾ ਰਾਜਨੀਤਿਕ ਚਿਹਰਾ ਹੈ। ਇਸ ਦੇ ਨਾਲ ਹੀ ਕਿਹਾ ਸੀ ਕਿ ਸਰਬੱਤ ਖਾਲਸਾ ਜਿਸ ਨੂੰ ਖਾਲਿਸਤਾਨ ਐਲਾਨ ਕਰ ਦਿੱਤਾ ਗਿਆ ਹੈ, ਉਸ ਦੇ ਜੱਥੇਦਾਰਾਂ ਨਾਲ ਡਿਨਰ ਕੀਤਾ ਹੈ।


Babita

Content Editor

Related News