ਅਦਾਲਤ ''ਚ ਪੇਸ਼ੀ ''ਤੇ ਆਏ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਦੀ ਸਿਹਤ ਵਿਗੜੀ

05/22/2017 3:51:42 PM

ਜਲੰਧਰ/ਚੰਡੀਗੜ੍ਹ (ਜਸਪ੍ਰੀਤ)— ਮਾਨਹਾਣੀ ਕੇਸ ''ਚ ਜਲੰਧਰ ਅਦਾਲਤ ਕੰਪਲੈਕਸ ''ਚ ਪੇਸ਼ੀ ਭੁਗਤਣ ਆਏ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਪੀ. ਏ. ਪੀ. ਦੇ ਹਸਪਤਾਲ ਲੈ ਕੇ ਗਏ, ਜਿਥੋਂ ਉਨ੍ਹਾਂ ਨੂੰ ਈ. ਸੀ. ਜੀ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਕੇਸ ਦੀ ਅਗਲੀ ਤਰੀਕ 4 ਅਗਸਤ 2017 ਦਿੱਤੀ ਗਈ ਹੈ। 
ਦੱਸਣਯੋਗ ਹੈ ਕਿ ਕਾਂਗਰਸੀ ਨੇਤਾ ਜਿੰਮੀ ਕਾਲੀਆ ਨੇ ਸਾਬਕਾ ਡੀ. ਜੀ ਪੀ. ਵਿਰੁੱਧ ਮਾਨਹਾਣੀ ਦਾ ਕੇਸ ਦਰਜ ਕੀਤਾ ਹੋਇਆ ਹੈ। ਇਸੇ ਕੇਸ ਦੀ ਪੇਸ਼ੀ ਲਈ ਸ਼ਸ਼ੀਕਾਂਤ ਸੋਮਵਾਰ ਸਵੇਰੇ 9:30 ਵਜੇ ਅਦਾਲਤ ਪਹੁੰਚੇ। ਮਾਣਯੋਗ ਜੱਜ ਦੇ ਸਾਹਮਣੇ ਅਚਾਨਕ ਉਨ੍ਹਾਂ ਨੂੰ ਘਬਰਾਹਟ ਹੋਣ ਲੱਗ ਗਈ ਅਤੇ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਪੀ. ਏ. ਪੀ. ਦੇ ਹਸਪਤਾਲ ਲੈ ਗਏ। ਉਨ੍ਹਾਂ ਨਾਲ ਮੌਜੂਦ ਕਾਂਗਰਸੀ ਨੇਤਾ ਰੌਣਕ ਸਿੰਘ, ਜਗਦੀਪ ਸਿੰਘ ਅਤੇ ਗੁਰਇਕਬਾਲ ਭੱਟੀ ਮੌਜੂਦ ਸਨ। ਉਥੇ ਹੀ ਰੌਣਕ ਸਿੰਘ ਉਨ੍ਹਾਂ ਨਾਲ ਚੰਡੀਗੜ੍ਹ ਲਈ ਰਵਾਨਾ ਹੋ ਗਏ, ਉਨ੍ਹਾਂ ਨੇ ਫੋਨ ''ਤੇ ਦੱਸਿਆ ਕਿ ਸਿਹਤ ਵਿਗੜਦੇ ਦੇਖ ਕੇ ਉਨ੍ਹਾਂ ਦਾ ਇਲਾਜ ਪੀ. ਜੀ. ਆਈ. ਤੋਂ ਕਰਾਇਆ ਜਾਵੇਗਾ।


Related News