ਮਾਮਲਾ ਸੜਕ ਹਾਦਸੇ ''ਚ ਨੌਜਵਾਨ ਦੀ ਹੋਈ ਮੌਤ ਦਾ, ਬਲੈਰੋ ਚਾਲਕ ਨੂੰ 2 ਸਾਲ ਦੀ ਸਜ਼ਾ

Sunday, Aug 06, 2017 - 01:31 PM (IST)

ਮਾਮਲਾ ਸੜਕ ਹਾਦਸੇ ''ਚ ਨੌਜਵਾਨ ਦੀ ਹੋਈ ਮੌਤ ਦਾ, ਬਲੈਰੋ ਚਾਲਕ ਨੂੰ 2 ਸਾਲ ਦੀ ਸਜ਼ਾ

ਬੁਢਲਾਡਾ - ਸਥਾਨਕ ਇਕ ਅਦਾਲਤ ਵੱਲੋਂ ਸੜਕ ਹਾਦਸੇ 'ਚ ਹੋਈ ਨੌਜਵਾਨ ਦੀ ਮੌਤ ਸਬੰਧੀ ਫ਼ੈਸਲਾ ਸੁਣਾਉਂਦੇ ਹੋਏ ਬਲੈਰੋ ਚਾਲਕ ਨੂੰ ਸਜ਼ਾ ਦਾ ਹੁਕਮ ਸੁਣਾਇਆ ਗਿਆ ਹੈ।
ਜਾਣਕਾਰੀ ਅਨੁਸਾਰ 16 ਮਾਰਚ 2014 ਨੂੰ ਜ਼ਿਲਾ ਮਾਨਸਾ ਦੇ ਪਿੰਡ ਧਰਮਪੁਰਾ ਦੇ ਲਾਗੇ ਬਲੈਰੋ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਗੁਰਬਿੰਦਰ ਸਿੰਘ (20) ਪੁੱਤਰ ਲਾਲ ਸਿੰਘ ਵਾਸੀ ਪਿੰਡ ਭਾਵਾ ਦੀ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਬਰੇਟਾ ਦੀ ਪੁਲਸ ਨੇ ਮ੍ਰਿਤਕ ਦੇ ਤਾਏ ਦੇ ਲੜਕੇ ਗੁਰਦਾਸ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ। 
ਇਸ ਉਪਰੰਤ ਪੁਲਸ ਵੱਲੋਂ ਬਲੈਰੋ ਚਾਲਕ ਰਾਮ ਸਿੰਘ ਵਾਸੀ ਪਿੰਡ ਧਰਮਪੁਰਾ ਨੂੰ ਇਸ ਹਾਦਸੇ ਦਾ ਦੋਸ਼ੀ ਮੰਨਦੇ ਹੋਏ ਅਦਾਲਤ 'ਚ ਸੁਣਵਾਈ ਲਈ ਮਾਮਲਾ ਪੇਸ਼ ਕੀਤਾ ਗਿਆ, ਜਿਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬੁਢਲਾਡਾ ਅਜੇ ਪਾਲ ਸਿੰਘ ਦੀ ਅਦਾਲਤ ਵੱਲੋਂ ਰਾਮ ਸਿੰਘ ਨੂੰ ਦੋ ਸਾਲ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਹੈ।


Related News