ਉਲਟ ਹਾਲਾਤ ਦੇ ਬਾਵਜੂਦ ਦੇਸ਼ ਤੀਜੀ ਵੱਡੀ ਆਰਥਿਕ ਸ਼ਕਤੀ ਬਣਨ ਵੱਲ ਵਧ ਰਿਹਾ ਹੈ : ਤਰੁਣ ਚੁੱਘ
Saturday, Jun 17, 2023 - 05:04 PM (IST)
ਜਲੰਧਰ (ਵਿਸ਼ੇਸ਼) : ਭਾਰਤੀ ਜਨਤਾ ਪਾਰਟੀ ਦੇ ਕੌਮੀ ਮਹਾ ਮੰਤਰੀ ਤਰੁਣ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਰਥਿਕ ਨੀਤੀਆਂ ਨੇ ਦੇਸ਼ ਦੀ ਅਰਥ-ਵਿਵਸਥਾ ਨੂੰ ਬੇਮਿਸਾਲ ਮਜ਼ਬੂਤੀ ਪ੍ਰਦਾਨ ਕੀਤੀ ਹੈ। ਕੋਰੋਨਾ ਵਰਗੀ ਲਾਇਲਾਜ ਮਹਾਮਾਰੀ ’ਚੋਂ ਲੰਘਣ ਤੋਂ ਬਾਅਦ ਜਿੱਥੇ ਦੁਨੀਆ ਦੇ ਕਈ ਦੇਸ਼ ਆਰਥਿਕ ਮੰਦੀ ਦੇ ਸ਼ਿਕਾਰ ਹਨ, ਉੱਥੇ ਭਾਰਤ ਆਰਥਿਕ ਵਿਕਾਸ ਦੇ ਉਸ ਰਾਹ ’ਤੇ ਦੌੜਨ ਲੱਗਾ ਹੈ, ਜਿਸ ਦੀ ਕਲਪਨਾ ਵਿਕਸਿਤ ਦੇਸ਼ ਵੀ ਨਹੀਂ ਕਰ ਪਾ ਰਹੇ। ਭਾਰਤ ਦੇ ਇਸ ਆਰਥਿਕ ਦ੍ਰਿੜਤਾ ਦਾ ਲੋਹਾ ਕਈ ਵਿਕਾਸਸ਼ੀਲ ਦੇਸ਼ ਮੰਨਣ ਲੱਗੇ ਹਨ। ਮੋਦੀ ਦੀਆਂ ਆਰਥਿਕ ਨੀਤੀਆਂ ਨੇ ਉਲਟ ਹਲਾਤਾਂ ’ਚ ਵੀ ਨਾ ਸਿਰਫ ਮਹਿੰਗਾਈ ’ਤੇ ਰੋਕ ਲਗਾਈ ਹੈ। ਚੁੱਘ ਨੇ ਕਿਹਾ ਕਿ ਮੋਦੀ ਦੇ ਵਿਕਾਸ ਦੀ ਹਨ੍ਹੇਰੀ ’ਚ ਵਿਰੋਧੀ ਧਿਰ ਮੁੱਦਾਹੀਣ ਹੋਣ ਦੇ ਨਾਲ-ਨਾਲ ਗੂੰਗਾ-ਬੋਲਾ ਹੋ ਚੁੱਕਾ ਹੈ। ਵਿਰੋਧੀ ਧਿਰ ਦੀ ਭੂਮਿਕਾ ’ਚ ਖੁਦ ਨੂੰ ਮੋਹਰੀ ਮੰਨਣ ਵਾਲੇ ਅਤੇ ਕਥਿਤ ਯੁਵਰਾਜ ਕਦੇ ਵਿਦੇਸ਼ ਦੀ ਧਰਤੀ ’ਤੇ ਜਾ ਕੇ ਦੇਸ਼ ਨੂੰ ਨੀਵਾਂ ਦਿਖਾਉਂਦੇ ਹਨ ਤਾਂ ਕਦੇ ਗਲਤ ਅੰਕੜੇ ਪੇਸ਼ ਕਰ ਕੇ ਦੇਸ਼ ’ਚ ਡਰ ਦਾ ਮਾਹੌਲ ਪੈਦਾ ਕਰਨ ਲੱਗਦੇ ਹਨ।
ਇਹ ਵੀ ਪੜ੍ਹੋ : ਵਿਗਿਆਪਨ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੈਨਾ ’ਚ ਦਿਸੀ ਤਕਰਾਰ, ਉਪ ਮੁੱਖ ਮੰਤਰੀ ਫੜਨਵੀਸ ਨੂੰ ਨੀਂਵਾਂ ਦਿਖਾਉਣ ਦੀ ਕੋਸ਼ਿਸ਼
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਨੂੰ ਭਾਰਤ ’ਚ ਮਹਿੰਗਾਈ ਨਜ਼ਰ ਆ ਰਹੀ ਹੈ, ਕਿਉਂਕਿ ਉਨ੍ਹਾਂ ਦਾ ਤਾਂ ਕੰਮ ਹੀ ਹੈ ਲੋਕਾਂ ਨੂੰ ਗੁੰਮਰਾਹ ਕਰਨਾ, ਜਨਤਾ ’ਚ ਡਰ ਫੈਲਾਉਣਾ ਅਤੇ ਵਿਦੇਸ਼ ਦੀ ਧਰਤੀ ’ਤੇ ਜਾ ਕੇ ਦੇਸ਼ ਨੂੰ ਨੀਵਾਂ ਦਿਖਾਉਣਾ। ਇਨ੍ਹੀਂ ਦਿਨੀਂ ਕਾਂਗਰਸ ਪਾਰਟੀ ਨੇ ਇਕ ਨਵਾਂ ਕੰਮ ਸ਼ੁਰੂ ਕੀਤਾ ਹੈ, ਉਹ ਹੈ ਮੁਹੱਬਤ ਦੀ ਦੁਕਾਨ ਖੋਲ੍ਹ ਕੇ ਨਫ਼ਰਤ ਵੰਡਣਾ।
ਇਹ ਵੀ ਪੜ੍ਹੋ : ਅਹੁਦਾ ਸੰਭਾਲਣ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।