ਲੁਧਿਆਣਾ ''ਚ F&CC ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, ਥੋੜ੍ਹੀ ਦੇਰ ''ਚ ਆਵੇਗਾ ਨਤੀਜਾ

Saturday, Aug 29, 2026 - 01:12 PM (IST)

ਲੁਧਿਆਣਾ ''ਚ F&CC ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, ਥੋੜ੍ਹੀ ਦੇਰ ''ਚ ਆਵੇਗਾ ਨਤੀਜਾ

ਲੁਧਿਆਣਾ (ਵੈੱਬ ਡੈਸਕ, ਹਿਤੇਸ਼) : ਨਗਰ ਨਿਗਮ ਲੁਧਿਆਣਾ 'ਚ 2 ਐੱਫ. ਐਂਡ ਸੀ. ਸੀ. ਮੈਂਬਰਾਂ ਦੀ ਚੋਣ ਪ੍ਰਕਿਰਿਆ ਤਹਿਤ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਪ੍ਰੋਗਰਾਮ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਮੈਂਬਰਾਂ ਦੀ ਚੋਣ ਲਈ 94 ਕੌਂਸਲਰਾਂ ਅਤੇ 6 ਵਿਧਾਇਕਾਂ ਨੇ ਵੋਟ ਪਾਈ। ਇਸ ਪ੍ਰੋਗਰਾਮ ਦੌਰਾਨ ਮੀਡੀਆ ਦੀ ਐਂਟਰੀ ਨਹੀਂ ਹੋਣ ਦਿੱਤੀ ਗਈ।
ਇਸ ਤਰ੍ਹਾਂ ਕੀਤਾ ਜਾਵੇਗਾ ਜੇਤੂਆਂ ਦਾ ਫ਼ੈਸਲਾ 
ਨਗਰ ਨਿਗਮ ਵੱਲੋਂ ਐੱਫ .ਐਂਡ ਸੀ. ਸੀ. ਮੈਂਬਰਾਂ ਦੀ ਚੋਣ ਲਈ ਐਕਟ ਦੇ ਨਾਲ ਬਿਜ਼ਨੈੱਸ ਰੂਲਸ ਦੀਆਂ ਵਿਵਸਥਾਵਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ, ਜਿਸ ਤਹਿਤ ਛਪਵਾਏ ਗਏ ਬੈਲੇਟ ਪੇਪਰ ਵਿਚ 4 ਉਮੀਦਵਾਰਾਂ ਦੇ ਨਾਮ ਦਰਜ ਹਨ, ਜਿਸ ਦੇ ਅੱਗੇ ਕੌਂਸਲਰਾਂ ਨੂੰ ਆਪਣੀ ਪ੍ਰੈਫਰੈਂਸ ਦੇਣੀ ਹੋਵੇਗੀ। ਫਿਰ ਵੋਟਿਗ ਕਰਨ ਵਾਲੇ ਕੌਂਸਲਰਾਂ ਦੇ ਅਨੁਪਾਤ ਦੇ ਹਿਸਾਬ ਨਾਲ ਜਿਨ੍ਹਾਂ ਦੋ ਉਮੀਦਵਾਰਾਂ ਨੂੰ ਪਹਿਲੇ ਅਤੇ ਦੂਜੇ ਨੰਬਰ ਦੀ ਪ੍ਰੈਫਰੈਂਸ ਦੇ ਨਾਲ ਸਭ ਤੋਂ ਵੱਧ ਵੋਟਾਂ ਮਿਲਣੀਆਂ, ਨੂੰ ਜੇਤੂ ਐਲਾਨਿਆ ਜਾਵੇਗਾ।


author

Babita

Content Editor

Related News