ਕਾਊਂਟਰ ਇੰਟੈਲੀਜੈਂਸ ਦਾ ਏ. ਐੱਸ. ਆਈ. 5 ਦਿਨਾਂ ਤੋਂ ਲਾਪਤਾ
Saturday, Apr 27, 2019 - 06:36 PM (IST)
ਪਟਿਆਲਾ (ਜੋਸਨ) : ਕਾਊਂਟਰ ਇੰਟੈਲੀਜੈਂਸ ਪਟਿਆਲਾ ਦੇ ਸਥਾਨਕ ਦਫਤਰ ਵਿਚ ਤਾਇਨਾਤ ਏ. ਐੱਸ. ਆਈ. ਯਸਪਾਲ ਸਿੰਘ (ਸੋਨੂੰ) ਦੇ ਪਿਛਲੇ 5 ਦਿਨਾਂ ਤੋਂ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਥਾਣਾ ਲਾਹੌਰੀ ਗੇਟ 'ਚ ਲਾਪਤਾ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਘਰੇਲੂ ਹਾਲਾਤ ਤੋਂ ਪ੍ਰੇਸ਼ਾਨ ਸੀ।
ਇਕੱਤਰ ਕੀਤੀ ਜਾਣਕਾਰੀ ਮੁਤਾਬਕ 22 ਅਪ੍ਰੈਲ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਡਿਊਟੀ 'ਤੇ ਆਇਆ ਅਤੇ ਵਾਪਸ ਘਰ ਨਹੀਂ ਗਿਆ, ਉਸ ਦੇ ਮੋਟਰਸਾਈਕਲ ਅਤੇ ਕਾਰ ਦੀ ਚਾਬੀ ਦਫਤਰ ਵਿਚ ਹੀ ਪਈ ਮਿਲੀ ਹੈ। ਥਾਣਾ ਲਾਹੌਰੀ ਗੇਟ ਦੇ ਮੁਖੀ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।