ਮੋਗਾ ''ਚ ਕਾਊਂਟਰ ਸੈਂਟਰਾਂ ਦੇ ਬਾਹਰ ਲੱਗਿਆ ਜਮਾਵੜਾ, ਗਿਣਤੀ ਲਗਾਤਾਰ ਜਾਰੀ

Friday, May 29, 2026 - 12:13 PM (IST)

ਮੋਗਾ ''ਚ ਕਾਊਂਟਰ ਸੈਂਟਰਾਂ ਦੇ ਬਾਹਰ ਲੱਗਿਆ ਜਮਾਵੜਾ, ਗਿਣਤੀ ਲਗਾਤਾਰ ਜਾਰੀ

ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ) : ਨਗਰ ਨਿਗਮ ਮੋਗਾ ਦੀਆਂ 26 ਮਈ ਨੂੰ ਸੰਪੰਨ ਹੋਈਆਂ ਚੋਣਾਂ ਦੀ ਗਿਣਤੀ ਦਾ ਕੰਮ ਚੱਲ ਰਿਹਾ ਹੈ। ਮੋਗਾ ਵਿਖੇ ਦੋ ਥਾਵਾਂ ਤੇ ਐੱਲਡੀ ਸਕੂਲ ਗਾਂਧੀ ਰੋਡ ਅਤੇ ਭੁਪਿੰਦਰਾ ਖਾਲਸਾ ਸਕੂਲ ਮੋਗਾ ਵਿਖੇ ਗਿਣਤੀ ਕੇਂਦਰ ਬਣਾਏ ਗਏ ਹਨ। ਚੋਣ ਅਧਿਕਾਰੀਆਂ ਨੇ ਪਹਿਲੇ ਪੜਾਅ ਵਿਚ ਅੱਧੇ ਵਾਰਡਾਂ ਦੀ ਗਿਣਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਜਿਸ ਦੇ ਰੁਝਾਨ 11 ਤੋਂ 12 ਵਜੇ ਦੇ ਵਿਚਕਾਰ ਆਉਣ ਦੀ ਸੰਭਾਵਨਾ ਹੈ ਜਦਕਿ ਦੂਜੇ ਪੜਾਅ ਦੀ ਗਿਣਤੀ ਦੀ ਪ੍ਰਕਿਰਿਆ ਤਿੰਨ ਤੋਂ ਚਾਰ ਵਜੇ ਸ਼ਾਮ ਤੱਕ ਮੁਕੰਮਲ ਹੋਵੇਗੀ। ਨਗਰ ਨਿਗਮ ਦੇ ਗਿਣਤੀ ਕੇਂਦਰਾਂ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਗਿਣਤੀ ਕੇਂਦਰਾਂ 'ਤੇ ਉਮੀਦਵਾਰ ਜਾਂ ਉਸ ਵੱਲੋਂ ਨਿਰਧਾਰਿਤ ਕੀਤਾ ਗਿਆ। ਗਿਣਤੀ ਏਜੰਟ ਹੀ ਅੰਦਰ ਦਾਖਲ ਹੋ ਸਕਦਾ। ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਗਿਣਤੀ ਕੇਂਦਰਾਂ ਦੇ ਬਾਹਰ ਜਮਾਵੜਾ ਲੱਗਿਆ ਹੋਇਆ ਹੈ ਅਤੇ ਸਭ ਦੀਆਂ ਧੜਕਣਾ ਤੇਜ਼ ਹਨ।


author

Gurminder Singh

Content Editor

Related News