ਜਲੰਧਰ: ਭ੍ਰਿਸ਼ਟਾਚਾਰ ਦਾ ਅੱਡਾ ਬਣੀ ਤਹਿਸੀਲ, ਰੰਗੇ ਹੱਥੀਂ ਫੜੇ ਜਾ ਰਹੇ ਰਿਸ਼ਵਤਖੋਰ

Tuesday, Oct 15, 2019 - 10:59 AM (IST)

ਜਲੰਧਰ— ਤਹਿਸੀਲ ਦਫਤਰ 'ਚ ਭ੍ਰਿਸ਼ਟਾਚਾਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਸਭ ਕੁਝ ਜਾਣਦੇ ਹੋਏ ਵੀ ਸੀਨੀਅਰ ਅਫਸਰ ਭ੍ਰਿਸ਼ਟਾਚਾਰ 'ਤੇ ਰੋਕ ਨਹੀਂ ਲਗਾ ਪਾ ਰਹੇ ਹਨ। ਤਾਜ਼ਾ ਮਾਮਲਾ ਤਹਿਸੀਲਦਾਰ ਦੇ ਸੀਨੀਅਰ ਅਸਿਸਟੈਂਟ ਰਾਜਨ ਚੋਹਾਨ ਦਾ ਸਾਹਮਣੇ ਆਇਆ ਹੈ, ਜਿਸ ਨੂੰ ਵਿਜੀਲੈਂਸ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀਂ ਹੱਥੀ ਫੜਿਆ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਕਈ ਪਟਵਾਰੀ ਅਤੇ ਕਾਨੂੰਨਗੋ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਦਬੋਚ ਚੁੱਕੀ ਹੈ। 

ਦੱਸਣਯੋਗ ਹੈ ਕਿ ਪਿਛਲੇ 6 ਮਹੀਨਿਆਂ 'ਚ ਵਿਜੀਲੈਂਸ ਨੇ ਚਾਰ ਵਾਰ ਰੇਡ ਕਰਕੇ ਰਿਸ਼ਤਵਖੋਰਾਂ ਨੂੰ ਫੜਿਆ ਹੈ। ਭ੍ਰਿਸ਼ਟਾਚਾਰ ਤੋਂ ਪਰੇਸ਼ਾਨ ਲੋਕਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਤਹਿਸੀਲ ਦਫਤਰ 'ਚ ਜਾਇਦਾਦ ਦੀਆਂ ਅਰਜੀਆਂ ਲੈਣ ਤੱਕ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਸਾਲ 2018 ਤੋਂ ਲੈ ਕੇ ਹੁਣ ਤੱਕ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਪਟਵਾਰੀ ਤੋਂ ਲੈ ਕੇ ਕਾਨੂੰਨਗੋ ਤੱਕ ਦੀ ਸ਼ਾਮੂਲੀਅਤ ਪਾਈ ਗਈ ਹੈ। ਸੀਨੀਅਰ ਅਸਿਸਟੈਂਟ ਰਾਜਨ ਚੋਹਾਨ ਦੀ ਬੇਲ 'ਤੇ 16 ਅਕਤੂਬਰ ਨੂੰ ਸੁਣਵਾਈ ਹੋਵੇਗੀ। 

ਜ਼ਿਕਰਯੋਗ ਹੈ ਕਿ 4 ਅਕਤੂਬਰ ਨੂੰ ਫੜੇ ਗਏ ਰਾਜਨ ਚੋਹਾਨ ਦੇ ਮਾਮਲੇ 'ਚ ਜ਼ਿਲਾ ਪ੍ਰਸ਼ਾਸਨ ਨੇ ਉਸ ਨੂੰ ਸਸਪੈਂਡ ਕੀਤਾ। ਹੁਣ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਵਿਜੀਲੈਂਸ ਦੀ ਜਾਂਚ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਵੇਗੀ। ਵਿਜੀਲੈਂਸ ਦੀ ਜਾਂਚ ਕਦੋ ਪੂਰੀ ਹੋਵੇਗੀ ਇਸ ਦੇ ਲਈ ਅਜੇ ਇੰਤਜ਼ਾਰ ਕਰਨਾ ਹੋਵੇਗਾ। ਫਿਲਹਾਲ ਵਿਜੀਲੈਂਸ ਫਾਈਲਾਂ ਦੀ ਜਾਂਚ ਕਰ ਰਹੀ ਹੈ। 
ਉਥੇ ਹੀ ਤਹਿਸੀਲ ਦਫਤਰ 'ਚ ਵੱਧਦੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਤਹਿਸੀਲਦਾਰ ਮਨਦੀਪ ਸਿੰਘ ਮਾਨ ਨੇ ਕਿਹਾ ਕਿ ਤਹਿਸੀਲ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ। ਜੇਕਰ ਕਿਸੇ ਤੋਂ ਕੋਈ ਕਰਮਚਾਰੀ ਤਹਿਸੀਲ ਕੰਪਲੈਕਸ 'ਚ ਰਿਸ਼ਵਤ ਮੰਗਦਾ ਹੈ ਤਾਂ ਉਹ ਸਿੱਧੇ ਆ ਕੇ ਸ਼ਿਕਾਇਤ ਕਰ ਸਕਦਾ ਹੈ। ਸ਼ਿਕਾਇਤ ਮਿਲਣ 'ਤੇ ਰਿਸ਼ਵਤ ਮੰਗਣ ਵਾਲੇ ਕਰਮਚਾਰੀ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News