ਪਿੰਡ ਕਲਿਆਣ ਦੇ ਲਾਪਤਾ ਵਿਅਕਤੀ ਦੀ ਸ਼ੱਕੀ ਹਾਲਤ ’ਚ ਮਿਲੀ ਲਾਸ਼, ਕਤਲ ਦਾ ਖਦਸ਼ਾ

Saturday, Mar 13, 2021 - 01:10 PM (IST)

ਪਿੰਡ ਕਲਿਆਣ ਦੇ ਲਾਪਤਾ ਵਿਅਕਤੀ ਦੀ ਸ਼ੱਕੀ ਹਾਲਤ ’ਚ ਮਿਲੀ ਲਾਸ਼, ਕਤਲ ਦਾ ਖਦਸ਼ਾ

ਸੰਦੌੜ/ਸੰਗਰੂਰ (ਰਿਖੀ ): ਸੰਦੌੜ ਦੇ ਨੇੜਲੇ ਪਿੰਡ ਕਲਿਆਣ ਵਿਖੇ  ਸੜਕ ਦੇ ਕਿਨਾਰੇ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੰਘੀ ਕੱਲ੍ਹ ਤੋਂ ਹੀ ਪਿੰਡ ਕਲਿਆਣ ਦੇ ਸੁਖਦੇਵ ਸਿੰਘ ਆਪਣੇ ਘਰ ਤੋਂ ਲਾਪਤਾ ਦੱਸੇ ਜਾ ਰਹੇ ਹਨ ਅਤੇ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਗੁਰਲਾਲ ਕਤਲ ਕੇਸ: ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਲਿਆਉਣ ਦੇ ਹੁਕਮ, ਨਵੇਂ ਖ਼ੁਲਾਸੇ ਹੋਣ ਦੀ ਉਮੀਦ

ਅੱਜ ਸਵੇਰੇ ਘਰ ਨੂੰ ਜਾਂਦੀ ਸੜਕ ਦੇ ਰਸਤੇ ਵਿੱਚੋਂ ਸੁਖਦੇਵ ਸਿੰਘ ਦੀ ਲਾਸ਼ ਸ਼ੱਕੀ ਹਾਲਤ ਵਿਚ ਮਿਲੀ।ਐੱਸ.ਪੀ. ਮਾਲੇਰਕੋਟਲਾ ਅਮਨਦੀਪ ਸਿੰਘ ਬਰਾੜ,ਸੰਦੌੜ ਪੁਲਸ ਥਾਣਾ ਦੇ ਐੱਸ.ਐੱਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਕਲਿਆਣ ਅਤੇ ਸੀ.ਆਈ.ਏ. ਸਟਾਫ਼ ਬਹਾਦਰਗੜ੍ਹ ਦੇ ਇੰਚਾਰਜ ਸਤਨਾਮ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।ਪੁਲਸ ਵੱਲੋਂ ਡਾਗ ਸੁਕੈਆਡ ਅਤੇ ਫੋਰੈਂਸਿਕ ਮਾਹਰਾਂ ਦੀ ਟੀਮ ਨਾਲ ਇਸ ਸਬੰਧੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਪੁਲਸ ਵੱਲੋਂ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤੀ ਗਈ ਹੈ।ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ:  ਮੋਗਾ 'ਚ ਹਵਸ ਦੇ ਭੇੜੀਏ ਜੀਜੇ ਵੱਲੋਂ 11 ਸਾਲਾ ਸਾਲੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼


author

Shyna

Content Editor

Related News