ਮਾਨਸਾ ''ਚ ਫੈਲੀ ਸਨਸਨੀ, ਇਸ ਹਾਲਤ ''ਚ ਸੀ ਲਾਸ਼ ਕਿ ਦੇਖ ਕੰਬੇ ਲੋਕਾਂ ਦੇ ਦਿਲ (ਤਸਵੀਰਾਂ)

Tuesday, Aug 11, 2020 - 06:42 PM (IST)

ਮਾਨਸਾ ''ਚ ਫੈਲੀ ਸਨਸਨੀ, ਇਸ ਹਾਲਤ ''ਚ ਸੀ ਲਾਸ਼ ਕਿ ਦੇਖ ਕੰਬੇ ਲੋਕਾਂ ਦੇ ਦਿਲ (ਤਸਵੀਰਾਂ)

ਮਾਨਸਾ (ਅਮਰਜੀਤ ਚਾਹਲ) : ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਲਾਸ਼ ਇੰਨੀ ਪੁਰਾਣੀ ਸੀ ਕਿ ਦੂਰ-ਦੂਰ ਤਕ ਬਦਬੂ ਫੈਲ ਗਈ, ਜਿਵੇਂ ਹੀ ਗੁਆਂਢੀਆਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਲਾਸ਼ ਦੇਖ ਉਨ੍ਹਾਂ ਦੇ ਵੀ ਹੋਸ਼ ਉੱਡ ਗਏ। ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਸਰੀਰ ਦੇ ਗਲ ਜਾਣ ਕਾਰਣ ਕੀੜੇ ਵੀ ਨਜ਼ਰ ਆ ਰਹੇ ਸਨ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਦੇਖਣ ਵਿਚ ਲਾਸ਼ ਢਾਈ 3 ਮਹੀਨੇ ਪੁਰਾਣੀ ਲੱਗ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਮ੍ਰਿਤਕ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ। 

ਇਹ ਵੀ ਪੜ੍ਹੋ : ਗੜ੍ਹਸ਼ੰਕਰ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ

PunjabKesari

ਦੂਜੇ ਪਾਸੇ ਮਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਉਪਰ ਬਣੇ ਚੁਬਾਰੇ 'ਤੇ ਇਕ ਵਿਅਕਤੀ ਨੇਫਾਹਾ ਨਾਲ ਲਟਕਿਆ ਪਾਇਆ ਗਿਆ। ਮਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਖਾਲੀ ਸੀ ਅਤੇ ਉਹ ਮਕਾਨ ਵਿਚ ਕਦੇ ਜਾਂਦੇ ਹੀ ਨਹੀਂ ਸਨ। ਇਸ ਘਟਨਾ ਬਾਰੇ ਉਨ੍ਹਾਂ ਨੂੰ ਗੁਆਂਢੀਆਂ ਨੇ ਦੱਸਿਆ ਹੈ।

PunjabKesari

ਉਧਰ ਗੁਆਂਢੀਆਂ ਮੁਤਾਬਕ ਉਨ੍ਹਾਂ ਨੂੰ ਸ਼ੱਕ ਸੀ ਕਿ ਅੰਦਰ ਕੋਈ ਜਾਨਵਰ ਮਰਿਆ ਹੋ ਸਕਦਾ ਹੈ ਪਰ ਜਦੋਂ ਬਦਬੂ ਹੱਦ ਤੋਂ ਜ਼ਿਆਦਾ ਵੱਧ ਗਈ ਤਾਂ ਉਨ੍ਹਾਂ ਹੋਰ ਲੋਕਾਂ ਨਾਲ ਮਿਲ ਕੇ ਅੰਦਰ ਦੇਖਿਆ ਤਾਂ ਇਕ ਵਿਅਕਤੀ ਫਾਹੇ ਨਾਲ ਲਟਕਿਆ ਹੋਇਆ ਸੀ ਅਤੇ ਉਸ ਦੀ ਲਾਸ਼ ਵੀ ਬੇਹੱਦ ਨੁਕਸਾਨੀ ਜਾ ਚੁੱਕੀ ਸੀ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੁੜੀ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

PunjabKesari


author

Gurminder Singh

Content Editor

Related News