ਸੜਕ ’ਤੇ ਟੈਂਟ ਲਗਾ ਕੇ ਬਣਾ ਦਿੱਤਾ ਕਾਰ ਬਾਜ਼ਾਰ, ਨਗਰ ਨਿਗਮ ਨੇ ਉਖਾੜਿਆ

Tuesday, Jul 16, 2024 - 02:25 PM (IST)

ਲੁਧਿਆਣਾ (ਹਿਤੇਸ਼)- ਨਗਰ ਨਿਗਮ ਜ਼ੋਨ ਬੀ ਦੀ ਤਹਿਬਜ਼ਾਰੀ ਬਰਾਂਚ ਵਲੋਂ ਸੋਮਵਾਰ ਨੂੰ ਸੂਫੀਆ ਚੌਕ ਤੋਂ ਲੈ ਕੇ ਚੀਮਾ ਚੌਕ ਤੱਕ ਡਰਾਈਵ ਚਲਾਈ ਗਈ। ਇਸ ਦੌਰਾਨ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਸੜਕ ਦੀ ਜਗ੍ਹਾ ’ਤੇ ਕੀਤੇ ਗਏ ਕਬਜ਼ੇ ਹਟਾਉਣ ਦੇ ਲਈ ਉਨ੍ਹਾਂ ਦਾ ਸਾਮਾਨ ਜ਼ਬਤ ਕਰ ਲਿਆ ਗਿਆ। ਇਸ ਤੋਂ ਇਲਾਵਾ ਸੜਕ ’ਤੇ ਟੈਂਟ ਲਗਾ ਕੇ ਬਣਾਇਆ ਗਿਆਰ ਕਾਰ ਬਾਜ਼ਾਰ ਵੀ ਨਗਰ ਨਿਗਮ ਵੱਲੋਂ ਤੋੜ ਦਿੱਤਾ ਗਿਆ। ਭਾਂਵੇਕਿ ਕਾਰ ਬਾਜ਼ਾਰ ਵਾਲਿਆਂ ਵੱਲੋਂ ਧੁੱਪ ਤੋਂ ਬਚਣ ਦੇ ਲਈ ਟੈਂਟ ਲਗਾਉਣ ਦਾ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਗਰ ਨਿਗਮ ਮੁਲਾਜ਼ਮਾਂ ਨੇ ਕਿਸੇ ਦੀ ਇਕ ਨਹੀ ਸੁਣੀ ਅਤੇ ਪੁਲਸ ਦੀ ਮੱਦਦ ਤੋਂ ਕਬਜ਼ੇ ਹਟਾਉਣ ਦੀ ਡਰਾਈਵ ਨੂੰ ਅੰਜਾਮ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਰਾਤ ਹੁੰਦੇ ਹੀ ਬੱਸ ਸਟੈਂਡ ਨੇੜੇ ਸ਼ੁਰੂ ਹੋ ਜਾਂਦਾ ਹੈ ਜਿਸਮਫਰੋਸ਼ੀ ਦਾ ਧੰਦਾ, ਪੜਤਾਲ 'ਚ ਹੋਏ ਵੱਡੇ ਖ਼ੁਲਾਸੇ

ਸਕੂਲ ਆਫ ਐਮੀਨੈਂਸ ਦੇ ਬਾਹਰ ਤੋਂ ਖਦੇੜਿਆ ਟੈਟੂ ਬਣਾਉਣ ਵਾਲਿਆਂ ਦਾ ਗਰੁੱਪ

ਨਗਰ ਨਿਗਮ ਦੀ ਟੀਮ ਵਲੋਂ ਸੋਮਵਾਰ ਨੂੰ ਚੰਡੀਗੜ੍ਹ ਰੋਡ ਦੇ ਨਾਲ ਲੱਗਦੇ ਏਰੀਆ ਵਿਚ ਸਥਿਤ ਸਕੂਲ ਆਫ ਐਮੀਨੈਸ ਦੇ ਬਾਹਰ ਮੇਨ ਰੋਡ ’ਤੇ ਵੀ ਕਬਜ਼ੇ ਹਟਾਉਣ ਕਾਰਵਾਈ ਕੀਤੀ ਗਈ ਇਸ ਦੌਰਾਨ ਟੈਟੂ ਬਣਾਉਣ ਵਾਲਿਆਂ ਦੇ ਗਰੁੱਪ ਨੂੰ ਖਦੇੜ ਦਿੱਤਾ ਗਿਆ ਕਿਉਂਕਿ ਉਨਾਂ ਦੇ ਪਾਸ ਜਮਾ ਹੋਣ ਵਾਲੀ ਭੀੜ ਵੱਲੋਂ ਸਕੂਲੀ ਬੱਚਿਆਂ ਨੂੰ ਪਰੇਸ਼ਾਨ ਕਰਨ ਦੀ ਸ਼ਿਕਾਇਤ ਨਗਰ ਨਿਗਮ ਦੇ ਕੋਲ ਪੁੱਜ ਰਹੀ ਸੀ। ਜਿਸਦੇ ਮੱਦੇਨਜ਼ਰ ਸਖਤ ਕਾਰਵਾਈ ਕਰਦੇ ਹੋਏ ਉਨਾਂ ਲੋਕਾਂ ਦੇ ਸਾਮਾਨ ਅਤੇ ਵਾਹਨ ਵੀ ਨਗਰ ਨਿਗਮ ਦੀ ਟੀਮ ਚੁੱਕ ਕੇ ਆਪਣੇ ਨਾਲ ਲੈ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News