ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਨੇ ਨਿਗਮ ਨੂੰ ਕੀਤਾ ਕੰਗਾਲ : ਆਰ. ਟੀ. ਆਈ (ਵੀਡੀਓ)
Friday, Jun 16, 2017 - 02:51 PM (IST)

ਅੰਮ੍ਰਿਤਸਰ - ਘੱਟ ਆਮਦਨ ਨੂੰ ਲੇ ਕੇ ਅੰਮ੍ਰਿਤਸਰ ਨਗਰ ਨਿਗਮ ਹੁਣ ਸਵਾਲਾ ਦੇ ਘੇਰੇ 'ਚ ਆ ਚੁੱਕੀ ਹੈ। ਆਰ. ਟੀ. ਆਈ ਦੇ ਖੁਲਾਸੇ ਮੁਤਾਬਕ ਤੈਅ ਰਕਮ ਦਾ ਟੀਚਾ ਪੂਰਾ ਨਾ ਕਰਨ ਲਈ ਨਿਗਰ ਖੁਦ ਜਿੰਮੇਵਾਰ ਹੈ। ਇਸ ਦਾ ਕਾਰਨ ਨਿਗਮ ਅਧਿਕਾਰੀਆਂ ਵੱਲੋਂ ਕੰਮ ਨਾ ਕਰਨਾ ਅਤੇ ਸਿਆਸਤਦਾਨਾਂ ਨਾਲ ਮਿਲੀ ਭੁਗਤ ਦੱਸਿਆ ਜਾ ਰਿਹਾ ਹੈ। ਇਸ ਦਾ ਇਹ ਨਤੀਜਾ ਕਿ ਅਧਿਕਾਰੀ ਖੁਦ ਅਮੀਰ ਅਤੇ ਨਿਗਮ ਕੰਗਾਲ ਹੋਣ ਦੇ ਕੰਢੇ ਪੁੱਜ ਚੁੱਕਾ ਹੈ।
ਵੱਖ-ਵੱਖ ਵਿਭਾਗਾਂ ਤੋਂ ਚਾਰ ਸਾਲਾਂ ਦੌਰਾਨ ਇਕੱਠੀ ਹੋਣ ਵਾਲੀ 168 ਕਰੋੜ ਰੁਪਏ ਦੀ ਰਕਮ ਦਾ ਨਿਗਮ ਵੱਲੋਂ ਟੀਚਾ ਪੂਰਾ ਨਹੀਂ ਕੀਤਾ ਗਿਆ। ਆਰ. ਡੀ. ਆਈ. ਵਰਕਰ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਸ ਮਾਮਲੇ 'ਚ ਦਖਲ ਦੇ ਕਿ ਅਧਿਕਾਰੀਆਂ ਦੀ ਖਿਚਾਈ ਕਰਨ ਦੀ ਆਪੀਲ ਕੀਤੀ ਹੈ।