ਟਾਂਡਾ ''ਚ ਕੋਰੋਨਾ ਪਾਜ਼ੇਟਿਵ ਬੀਬੀ ਦੀ ਮੌਤ, 7 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

Sunday, Aug 16, 2020 - 12:37 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ, ਜਸਵਿੰਦਰ)— ਪਿੰਡ ਕੰਧਾਲਾ ਸ਼ੇਖ਼ਾਂ ਨਾਲ ਸੰਬੰਧਤ 33 ਵਰ੍ਹਿਆਂ ਦੀ ਇਕ ਕੋਰੋਨਾ ਪਾਜ਼ੇਟਿਵ ਆਈ ਬੀਬੀ ਦੀ ਚੰਡੀਗੜ ਦੇ ਪੀ. ਜੀ. ਆਈ. 'ਚ ਮੌਤ ਹੋ ਗਈ। ਉਕਤ ਬੀਬੀ ਕਿਸੇ ਗੰਭੀਰ ਬੀਮਾਰੀ ਨਾਲ ਗ੍ਰਸਤ ਸੀ। ਇਸ ਬੀਬੀ ਨੂੰ 26 ਜੂਨ ਨੂੰ ਹੁਸ਼ਿਆਰਪੁਰ ਤੋਂ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ ਜਿੱਥੇ ਬੀਤੇ ਦਿਨੀਂ ਉਸ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਸ ਦੀ 15 ਅਗਸਤ ਨੂੰ ਮੌਤ ਹੋ ਗਈ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ

ਇਸ ਦੌਰਾਨ ਮਾਰਕੀਟ ਕਮੇਟੀ ਦਫਤਰ ਟਾਂਡਾ 'ਚ ਬੀਤੇ ਦਿਨ ਲਏ ਗਏ ਕੋਰੋਨਾ ਦੇ ਸੈਂਪਲਾ 'ਚੋਂ 7 ਨਮੂਨਿਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਕ ਦਿਨ ਹੀ ਕੋਰੋਨਾ ਦੇ ਸੱਤ ਕੇਸ ਸਾਹਮਣੇ ਆਉਣ ਕਾਰਨ ਫਿਕਰ ਵੱਧ ਗਈ ਹੈ। ਡਾਕਟਰ ਰਵੀ ਕੁਮਾਰ ਨੇ ਦੱਸਿਆ ਕਿ 12 ਅਸਗਤ ਨੂੰ ਲਏ ਗਏ 49 ਨਮੂਨਿਆਂ 'ਚੋਂ 7 ਵਿਆਕਤੀਆਂ ਦੇ ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ 'ਚ ਮਾਰਕੀਟ ਕਮੇਟੀ ਦੇ ਕਮਰਮਚਾਰੀ, ਆੜ੍ਹਤੀ ਅਤੇ ਲੇਬਰ ਦੇ ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਕੁਝ ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਅਤੇ ਕੁਝ ਨੂੰ ਹੁਸ਼ਿਆਰਪੁਰ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦਾ ਹਾਸੋਹੀਣਾ ਬਿਆਨ, ਸੁਤੰਤਰਤਾ ਦਿਵਸ ਨੂੰ ਬੋਲ ਗਏ 'ਗਣਤੰਤਰ ਦਿਵਸ'


shivani attri

Content Editor

Related News