ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼
Saturday, Oct 17, 2020 - 11:24 PM (IST)
ਟਾਂਡਾ ਉੜਮੁੜ (ਜਸਵਿੰਦਰ)— ਰੱਬ ਤੋਂ ਬਾਅਦ ਦੂਜਾ ਰੱਬ ਡਾਕਟਰੀ ਕਿੱਤੇ ਨੂੰ ਮੰਨਿਆ ਗਿਆ ਹੈ। ਇਸ ਕਿੱਤੇ 'ਚ ਵੀ ਜਿੱਥੇ ਹੇਠਲੇ ਪੱਧਰ ਦੇ ਹਸਪਤਾਲਾਂ ਦੇ ਡਾਕਟਰਾਂ ਤੋਂ ਲੋਕਾਂ ਦਾ ਮਨ ਬੁਝ ਚੁੱਕਾ ਹੈ, ਉੱਥੇ ਹੀ ਉੱਚ ਪੱਧਰ ਦੇ ਹਸਪਤਾਲਾਂ ਦੇ ਡਾਕਟਰ ਜਦੋਂ ਅਣਗਹਿਲੀ ਕਰ ਜਾਣ ਤਾਂ ਬੇਹੱਦ ਦੁਖ ਲੱਗਦਾ ਹੈ। ਅਜਿਹਾ ਹੀ ਇਕ ਮਾਮਲਾ ਟਾਂਡਾ 'ਚ ਵੇਖਣ ਨੂੰ ਮਿਲਿਆ, ਜਿੱਥੇ ਇਕ ਪਰਿਵਾਰ ਮ੍ਰਿਤਕ ਵਿਅਕਤੀ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਕਰ ਰਿਹਾ ਸੀ ਕਿ ਅਚਾਨਕ ਨੋਡਲ ਅਫ਼ਸਰ ਤੋਂ ਮ੍ਰਿਕਤ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਫੋਨ ਚਲਾ ਗਿਆ। ਪਾਜ਼ੇਟਿਵ ਹੋਣ ਦੀ ਸੂਚਨਾ ਪਾ ਕੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ: ਹੁਕਮਾਂ ਦੀ ਉਲੰਘਣਾ ਕਰਨ 'ਤੇ ਸਿੱਖਿਆ ਮੰਤਰੀ ਦੀ ਸਖ਼ਤ ਕਾਰਵਾਈ, 9 ਸਕੂਲਾਂ ਦੀ ਐੱਨ.ਓ.ਸੀਜ਼. ਰੱਦ
ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਮੂਨਕ 'ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਪਿੰਡ ਮੂਨਕ ਖ਼ੁਰਦ ਦੇ ਵਸਨੀਕ ਸੁਖਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ (52) ਦੀ ਕੱਲ੍ਹ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਢਿੱਡ 'ਚ ਪਾਣੀ ਭਰ ਜਾਣ ਕਾਰਨ ਮੌਤ ਹੋ ਗਈ ਸੀ, ਜਿਸ ਦਾ ਖ਼ੁਲਾਸਾ ਡੀ. ਐੱਮ. ਸੀ. ਹਸਪਤਾਲ ਵੱਲੋਂ ਦਿੱਤੀ ਗਈ ਰਿਪੋਰਟ 'ਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦੇ ਕਾਗ਼ਜ਼ਾਂ ਦੀ ਸਾਰੀ ਕਾਰਵਾਈ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਤੋਂ ਕਰਵਾਉਣ ਉਪਰੰਤ ਦੇਰ ਰਾਤ ਮ੍ਰਿਤਕ ਦੇਹ ਨੂੰ ਬਾਬਾ ਬਲਵਾਨ ਸਿੰਘ ਮੈਮੋਰੀਅਲ ਹਸਪਤਾਲ ਟਾਂਡਾ ਵਿਖੇ ਜਮ੍ਹਾ ਕਰਵਾਇਆ ਗਿਆ ਅਤੇ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਲਈ ਅੱਜ ਦਸ ਵਜੇ ਦਾ ਸਮਾਂ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਪੈਰਾਂ ਹੇਠੋਂ ਉਸ ਸਮੇਂ ਜ਼ਮੀਨ ਨਿਕਲ ਗਈ ਜਦੋਂ ਸਸਕਾਰ ਤੋਂ ਕਰੀਬ 10 ਮਿੰਟ ਪਹਿਲਾਂ ਨੋਡਲ ਅਫ਼ਸਰ ਹੁਸ਼ਿਆਰਪੁਰ ਤੋਂ ਫੋਨ ਆਇਆ ਕਿ ਤੁਹਾਡਾ ਮ੍ਰਿਤਕ ਵਿਅਕਤੀ ਸੁਖਵਿੰਦਰ ਸਿੰਘ ਕੋਰੋਨਾ ਪਾਜ਼ੇਟਿਵ ਹੈ, ਜਿਸ ਦੇ ਚੱਲਦਿਆਂ ਜਿੱਥੇ ਪਰਿਵਾਰਕ ਮੈਂਬਰਾਂ 'ਚ ਭਾਰੀ ਰੋਸ ਪਾਇਆ ਗਿਆ, ਉੱਥੇ ਹੀ ਪਿੰਡ ਵਾਸੀਆਂ ਨੇ ਵੀ ਇਸ ਗੱਲ ਦਾ ਵਿਰੋਧ ਜਤਾਉਂਦਿਆਂ ਡੀ. ਐੱਮ. ਸੀ. ਹਸਪਤਾਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ: ਨਵਰਾਤਰੇ ਮੌਕੇ ਜਲੰਧਰ ਦੇ ਚਿੰਤਪੂਰਨੀ ਮੰਦਿਰ 'ਚ ਲੱਗੀਆਂ ਰੌਣਕਾਂ, ਭਗਤਾਂ 'ਚ ਦਿੱਸਿਆ ਭਾਰੀ ਉਤਸ਼ਾਹ
ਸਰਦਾਰ ਸੁਖਵਿੰਦਰ ਸਿੰਘ ਮੂਨਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਡਾਕਟਰਾਂ ਅਤੇ ਪ੍ਰਬੰਧਕਾਂ ਦੀ ਅਣਗਹਿਲੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਮ੍ਰਿਤਕ ਕੋਰੋਨਾ ਪਾਜ਼ੇਟਿਵ ਸੀ ਤਾਂ ਉਨ੍ਹਾਂ ਨੇ ਸਾਨੂੰ ਲਾਸ਼ ਕਿਉਂ ਦੇ ਦਿੱਤੀ ਜਦਕਿ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਇਹ ਲਾਸ਼ ਸਰਕਾਰੀ ਹਸਪਤਾਲ ਦੇ ਕਾਮਿਆਂ ਦੀ ਮੌਜੂਦਗੀ 'ਚ ਸਾਡੇ ਸਪੁਰਦ ਕਰਦੇ। ਦੂਜੇ ਪਾਸੇ ਉਨ੍ਹਾਂ ਸਿਹਤ ਮਹਿਕਮੇ 'ਤੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਨੋਡਲ ਅਫ਼ਸਰ ਦਾ ਫੋਨ ਆਉਣ ਦੇ ਦੋ ਘੰਟੇ ਦਾ ਇੰਤਜ਼ਾਰ ਕਰਨ ਉਪਰੰਤ ਵੀ ਸਿਹਤ ਮਹਿਕਮੇ ਦਾ ਕੋਈ ਵੀ ਕਾਮੇ ਦੇ ਨਾ ਆਉਣ 'ਤੇ ਪਿੰਡ ਵਾਸੀਆਂ ਨੂੰ ਆਪਣੇ ਪੱਧਰ 'ਤੇ ਹੀ ਉਪਰੋਕਤ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਲਈ ਮਜ਼ਬੂਰ ਹੋਣਾ ਪਿਆ।
ਇਹ ਵੀ ਪੜ੍ਹੋ: ਟਾਂਡਾ: ਰੰਜਿਸ਼ ਦੇ ਚਲਦਿਆਂ ਸਕੂਟਰ ਸਵਾਰਾਂ ਨੇ ਘਰ ਦੇ ਬਾਹਰ ਦਾਗੇ ਫਾਇਰ, ਦਹਿਲੇ ਲੋਕ
ਉਨ੍ਹਾਂ ਕਿਹਾ ਕਿ ਜੇਕਰ ਮਹਿਕਮਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਟੈਸਟ ਲੈਣ ਲਈ ਉਨ੍ਹਾਂ ਦੇ ਘਰ 'ਚ ਆਇਆ ਤਾਂ ਉਨ੍ਹਾਂ ਦਾ ਵੀ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ। ਉਨ੍ਹਾਂ ਸਰਕਾਰ ਦੀ ਪਾਲਸੀ 'ਤੇ ਖਦਸ਼ਾ ਜਤਾਇਆ ਕਿ ਸਰਕਾਰ ਪਾਜ਼ੇਟਿਵ ਵਿਅਕਤੀ ਦੇ ਘੇਰੇ ਅੰਦਰ ਲੋਕ ਲਿਆ ਕਿ ਪਾਜ਼ੇਟਿਵ ਕਰਕੇ ਪੈਸੇ ਲੈਣ ਦਾ ਪ੍ਰਚੰਡ ਰਚ ਰਹੀ ਹੈ। ਸੀ. ਐੱਮ. ਓ. ਹੁਸ਼ਿਆਰਪੁਰ ਜਸਵੀਰ ਸਿੰਘ ਨੇ ਇਨ੍ਹਾਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਾਡੀ ਸਪੋਰਟ ਟਕਨਿਕਲ ਸਪੋਰਟ ਲਈ ਹੁੰਦੀ ਹੈ ਜੇਕਰ ਘਰ ਵਾਲਿਆਂ ਨੇ ਸਸਕਾਰ ਕਰ ਲਿਆ ਅਤੇ ਕੋਈ ਵੱਡੀ ਗੱਲ ਨਹੀਂ ਹੈ। ਜਦਕਿ ਜਿਹੜੇ ਵਿਅਕਤੀ ਉਕਤ ਮ੍ਰਿਤਕ ਦੀ ਲਪੇਟ 'ਚ ਆਏ ਹਨ, ਉਹ ਆਪਣੇ ਆਪ ਨੂੰ ਡਰੇ-ਡਰੇ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ: ਸ਼ਮਸ਼ਾਨਘਾਟ ਦੇ ਦਾਨ ਪਾਤਰ 'ਚੋਂ ਨਿਕਲਿਆ ਕੁਝ ਅਜਿਹਾ, ਜਿਸ ਨੂੰ ਵੇਖ ਸੇਵਾਦਾਰ ਵੀ ਰਹਿ ਗਏ ਦੰਗ