ਰੂਪਨਗਰ ''ਚੋਂ ਸਾਹਮਣੇ ਆਏ ਕੋਰੋਨਾ ਦੇ ਦੋ ਹੋਰ ਸ਼ੱਕੀ ਮਰੀਜ਼

Wednesday, Mar 25, 2020 - 02:17 PM (IST)

ਰੂਪਨਗਰ ''ਚੋਂ ਸਾਹਮਣੇ ਆਏ ਕੋਰੋਨਾ ਦੇ ਦੋ ਹੋਰ ਸ਼ੱਕੀ ਮਰੀਜ਼

ਰੋਪੜ/ਰੂਪਨਗਰ (ਸੱਜਣ ਸੈਣੀ)— ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਕਹਿਰ ਮਚਾਇਆ ਹੋਇਆ ਹੈ। ਹੁਣ ਰੂਪਨਗਰ 'ਚ ਦੋ ਹੋਰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਆਈਸੋਲੈਕਸ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਰੂਪਨਗਰ ਦੇ ਸਿਵਲ ਸਰਜਨ ਡਾਕਟਰ ਐੱਚ. ਐੱਨ. ਸ਼ਰਮਾ ਵੱਲੋਂ ਸਾਂਝੀ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਕੋਰੋਨਾ ਦੀ ਮਾਰ: ਦਰਦ ਭਰੀਆਂ ਤਸਵੀਰਾਂ 'ਚ ਦੇਖੋ ਕਿਵੇਂ ਔਰਤ ਖਾਣ ਲਈ ਕੂੜੇ 'ਚੋਂ ਕਰ ਰਹੀ ਭਾਲ

ਦੋਵੇਂ ਮਰੀਜ਼ 62 ਅਤੇ 52 ਸਾਲ ਦੇ ਕਰੀਬ ਹਨ ਅਤੇ ਦੋਵਾਂ ਦੇ ਸੈਂਪਲ ਲੈਣ ਉਪਰੰਤ ਲੈਬ ਵਿਖੇ ਟੈਸਟਿੰਗ ਲਈ ਭੇਜ ਦਿੱਤੇ ਗਏ ਹਨ। ਦੋਵੇਂ ਰੂਪਨਗਰ ਦੇ ਵਸਨੀਕ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰੂਪਨਗਰ ਸਿਵਲ ਹਸਪਤਾਲ 'ਚ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਦੋ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਟ ਕੀਤਾ ਗਿਆ ਹੈ, ਜਿਨ੍ਹਾਂ ਦੀਆਂ ਰਿਪੋਰਟਾਂ ਆਉਣੀਆਂ ਹਾਲੇ ਬਾਕੀ ਹਨ ।
ਇਹ ਵੀ ਪੜ੍ਹੋ :  ਨਹੀਂ ਹੈ ਕੋਰੋਨਾ ਦਾ ਡਰ, ਕਰਫਿਊ ਦੇ ਬਾਵਜੂਦ ਫਗਵਾੜਾ ਤੇ ਕਪੂਰਥਲਾ 'ਚ ਲੱਗੀ ਭੀੜ (ਤਸਵੀਰਾਂ)

ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜ਼ਿਲਾ ਨਵਾਂਸ਼ਹਿਰ ਦੇ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ ਅਤੇ ਉਹ ਤਿੰਨ ਦਿਨਾਂ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਸਮਾਗਮਾਂ 'ਚ ਵੀ ਸ਼ਾਮਲ ਹੋਇਆ ਸੀ। ਉਸ ਦੀ ਮੌਤ ਤੋਂ ਬਾਅਦ ਜ਼ਿਲਾ ਨਵਾਂਸ਼ਹਿਰ 'ਚੋਂ ਕੁਲ 18 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨੂੰ ਲੈ ਕੇ ਬਾਕਾਇਦਾ ਰੂਪਨਗਰ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੋ ਵੀ ਸ੍ਰੀ ਅਨੰਦਪੁਰ ਸਾਹਿਬ ਹੋਲੇ-ਮਹੱਲੇ 'ਚ ਸ਼ਾਮਲ ਹੋਏ ਸਨ ਉਹ ਆਪਣਾ ਚੈੱਕਅਪ ਜ਼ਰੂਰ ਕਰਵਾ ਲੈਣ।

ਇਹ ਵੀ ਪੜ੍ਹੋ : ਕਰਫਿਊ 'ਚ ਵਿਆਹ ਕਰਨਾ ਪਿਆ ਭਾਰੀ, ਨਵੀਂ ਜੋੜੀ 'ਤੇ ਪੁਲਸ ਨੇ ਪਾਇਆ ਸ਼ਗਨ


author

shivani attri

Content Editor

Related News