ਰੂਪਨਗਰ ਵਿਚ ਕੋਰੋਨਾ ਕਾਰਨ 1 ਮਰੀਜ਼ ਦੀ ਮੌਤ, 148 ਨਵੇਂ ਮਾਮਲੇ ਆਏ ਸਾਹਮਣੇ
Monday, May 17, 2021 - 04:33 PM (IST)
ਰੂਪਨਗਰ (ਕੈਲਾਸ਼)- ਜ਼ਿਲ੍ਹਾ ਰੂਪਨਗਰ ’ਚ 148 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ 171 ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ’ਚ ਐਕਟਿਵ ਕੇਸਾਂ ਦੀ ਗਿਣਤੀ 1856 ’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਕੋਰੋਨਾ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਰੂਪਨਗਰ ਸ਼ਹਿਰ ’ਚ 50, ਨੰਗਲ ’ਚ 50, ਸ੍ਰੀ ਚਮਕੌਰ ਸਾਹਿਬ ’ਚ 10, ਸ੍ਰੀ ਅਨੰਦਪੁਰ ਸਾਹਿਬ 18 ਅਤੇ ਮੋਰਿੰਡਾ ’ਚ 20 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਜ਼ਿਲੇ ’ਚ 207399 ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ 195238 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 1639 ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤਕ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 10854 ਪਹੁੰਚ ਚੁੱਕੀ ਹੈ ਜਿਨ੍ਹਾਂ ’ਚੋਂ ਹੁਣ ਤਕ 8678 ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਕੋਰੋਨਾ ਦੇ 794 ਸੈਂਪਲ ਲਏ ਗਏ।
ਇਹ ਵੀ ਪੜ੍ਹੋ: ਵਿਧਾਇਕ ਪਰਗਟ ਸਿੰਘ ਦੇ ਤੇਵਰ ਤਿੱਖੇ, ਕਿਹਾ-ਕੈਪਟਨ ਦਿਵਾ ਰਹੇ ਮੈਨੂੰ ਧਮਕੀਆਂ
ਜ਼ਿਲ੍ਹਾ ਰੂਪਨਗਰ ’ਚ ਬੀ. ਬੀ. ਐੱਮ. ਬੀ. ਹਸਪਤਾਲ ’ਚ 16, ਭਰਤਗੜ੍ਹ ’ਚ 65, ਚਮਕੌਰ ਸਾਹਿਬ ’ਚ 107, ਮੋਰਿੰਡਾ ’ਚ 103, ਨੂਰਪੁਰਬੇਦੀ ’ਚ 52, ਜ਼ਿਲਾ ਹਸਪਤਾਲ ਰੂਪਨਗਰ ’ਚ 91, ਸ੍ਰੀ ਅਨੰਦਪੁਰ ਸਾਹਿਬ ’ਚ 76, ਐੱਸ.ਡੀ.ਐੱਚ. ਨੰਗਲ ’ਚ 52, ਕੀਰਤਪੁਰ ਸਾਹਿਬ 83 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਕ 60 ਸਾਲਾ ਔਰਤ ਪਿੰਡ ਸੋਲਖੀਆ ਦੀ ਮੌਤ ਹੋਣ ਦਾ ਸਮਾਚਾਰ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਦਾਖ਼ਲ ਹੋਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਕੋਰੋਨਾ ਨੈਗੇਟਿਵ ਰਿਪੋਰਟ ਦੀ ਨਹੀਂ ਹੋ ਰਹੀ ਚੈਕਿੰਗ
ਜ਼ਿਲ੍ਹਾ ਹਸਪਤਾਲ ਰੂਪਨਗਰ ’ਚ ਸਾਰੇ ਬੈੱਡ ਭਰੇ
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਰੂਪਨਗਰ ’ਚ ਕੋਰੋਨਾ ਮਰੀਜ਼ਾਂ ਨੂੰ ਦਾਖ਼ਲ ਕੀਤੇ ਜਾਣ ਲਈ ਕੁੱਲ 65 ਬੈੱਡਾਂ ’ਚੋਂ ਸਾਰੇ ਬੈੱਡ ਭਰੇ ਹੋਏ ਹਨ। ਜਿਸ ਕਾਰਨ ਜ਼ਿਲਾ ਹਸਪਤਾਲ ’ਚ ਨਵੇਂ ਕੋਰੋਨਾ ਮਰੀਜ਼ਾਂ ਨੂੰ ਭਰਤੀ ਕਰਨ ’ਚ ਪ੍ਰੇਸ਼ਾਨੀ ਆ ਸਕਦੀ ਹੈ। ਇਸੇ ਤਰ੍ਹਾਂ ਸਬ ਡਵੀਜ਼ਨਲ ਹਸਪਤਾਲ ਨੰਗਲ ਵਿਖੇ 35 ਬੈੱਡਾਂ ’ਚੋਂ 25 ਬੈੱਡ , ਬੀ.ਬੀ.ਐੱਮ.ਬੀ. ਹਸਪਤਾਲ ਨੰਗਲ ਦੇ 65 ’ਚੋਂ 25 ਬੈੱਡ ਭਰੇ ਹੋਏ ਹਨ, ਸਾਂਘਾ ਹਸਪਤਾਲ ਰੋਪਡ਼ ’ਚ 22 ਦੇ 22 ਬੈੱਡ, ਪਰਮਾਰ ਹਸਪਤਾਲ ਰੋਪਡ਼ ’ਚ 17 ’ਚੋਂ 17 ਬੈੱਡ , ਬਰਜਿੰਦਰਾ ਹਸਪਤਾਲ ਰੋਪਡ਼ ਦੇ 18 ਬੈੱਡਾਂ ’ਚੋਂ 15 ਬੈੱਡ,ਗੁਰਦੇਵ ਹਸਪਤਾਲ ਨੂਰਪੁਰਬੇਦੀ ਵਿਖੇ 19 ਬੈੱਡਾਂ ’ਚੋਂ 19 ਅਤੇ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ’ਚ 8 ਦੇ 8 ਬੈੱਡ ਭਰੇ ਹੋਏ ਹਨ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ