ਕਰਫਿਊ ''ਚ ਵੱਡਮੁੱਲਾ ਯੋਗਦਾਨ ਦੇਣ ਵਾਲੇ ਸਫਾਈ ਸੇਵਕਾਂ ਦਾ ਕੁਝ ਇਸ ਤਰ੍ਹਾਂ ਹੋਇਆ ਸਨਮਾਨ
Saturday, May 09, 2020 - 01:04 PM (IST)
ਰੂਪਨਗਰ (ਸੱਜਣ ਸੈਣੀ)— ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਚੁੱਕੇ ਗਏ ਵੱਡਮੁੱਲੇ ਕਦਮਾਂ 'ਚੋਂ ਸਮੂਹ ਸਫਾਈ ਸੇਵਕ ਵਰਕਰਾਂ ਦਾ ਅਹਿਮ ਯੋਗਦਾਨ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਾਰਜ ਸਾਧਕ ਦਫਤਰ ਵਿਖੇ ਸਫਾਈ ਸੇਵਕ ਵਰਕਰਾਂ ਨੂੰ 200 ਤੋਂ ਵੱਧ ਰਾਸ਼ਨ ਦੀਆ ਕਿੱਟਾਂ, ਸੈਨੀਟਾਈਜ਼ਰ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਦੌਰਾਨ ਕੀਤਾ ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਵਰਕਰਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਸ਼ਹਿਰਾਂ 'ਚ ਕੀਤੀ ਜਾ ਰਹੀ ਸਫਾਈ ਅਤੇ ਛਿੜਕਾਓ, ਸੈਨੀਟੇਸ਼ਨ ਸੰਬਧੀ ਸਮੂਹ ਕੰਮਾਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਦਾ ਇਕ ਵੱਡਾ ਯੋਗਦਾਨ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਜਜ਼ਬੇ ਨਾਲ ਇਨ੍ਹਾਂ ਸਫਾਈ ਸੇਵਕਾਂ ਨੇ ਸ਼ਹਿਰ 'ਚ ਕੰਮ ਕੀਤਾ ਹੈ, ਉਸੇ ਜਜ਼ਬੇ ਅਤੇ ਹੌਸਲੇ ਨਾਲ ਉਹ ਕੰਮ ਕਰਦੇ ਰਹਿਣ। ਇਸੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ 200 ਤੋਂ ਵੱਧ ਸਫਾਈ ਸੇਵਕਾਂ ਨੂੰ ਰਾਸ਼ਨ ਕਿੱਟਾਂ, ਸੈਨੀਟਾਈਜ਼ਰ, ਮਾਸਕ ਅਤੇ ਫਲ ਆਦਿ ਵੀ ਵੰਡੇ ਗਏ। ਇਸ ਦੌਰਾਨ ਡੋਮੀਨੌਜ਼ ਵੱਲੋਂ ਸਮੂਹ ਸਫਾਈ ਵਰਕਰਾਂ ਨੂੰ ਪਿੱਜ਼ਾ ਦੀ ਵੀ ਵੰਡ ਕੀਤੀ ਗਈ। ਇਸ ਮੌਕੇ ਡੋਮੀਨੋਜ ਵੱਲੋਂ ਸਫਾਈ ਸੇਵਕਾਂ ਨੂੰ ਸਨਮਾਨ ਵਜੋਂ ਪਿੱਜ਼ੇ ਵੀ ਵੰਡੇ ਗਏ।