'ਕੋਰੋਨਾ' ਕਾਰਨ PRTC ਵੱਡੇ ਸੰਕਟ 'ਚ, 30 ਦਿਨਾਂ 'ਚ 50 ਕਰੋੜ ਤੋਂ ਵੱਧ ਦਾ ਨੁਕਸਾਨ

04/23/2020 7:35:33 PM

ਪਟਿਆਲਾ (ਜੋਸਨ)— ਪੀ. ਆਰ. ਟੀ. ਸੀ. ਇਸ ਵਕਤ ਵੱਡੇ ਵਿੱਤੀ ਸੰਕਟ 'ਚੋਂ ਗੁਜਰ ਰਹੀ ਹੈ। ਪਹਿਲਾਂ ਹੀ ਲਗਾਤਾਰ ਘਾਟੇ 'ਚ ਜਾ ਰਹੀ ਪੀ ਆਰ ਟੀ ਸੀ ਨੂੰ ਹੁਣ ਕੋਰੋਨਾ ਵਾਇਰਸ ਦੇ ਬੰਦ ਕਾਰਨ ਪਿਛਲੇ 30 ਦਿਨਾਂ 'ਚ ਪੰਜਾਹ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ, ਜਿਸ ਕਾਰਨ ਇਸ ਮਹੀਨੇ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਮੁਲਾਜਮਾਂ ਨੂੰ ਤੇ ਪੈਨਸਨਰਾਂ ਨੂੰ ਪੈਨਸਨਾਂ ਨਹੀ ਮਿਲ ਸਕਣਗੀਆਂ।

ਇਹ ਵੀ ਪੜ੍ਹੋ :  ਕਲਯੁਗੀ ਪਿਓ ਦੀ ਸ਼ਰਮਸਾਰ ਕਰਤੂਤ, ਪੈਸਿਆਂ ਖਾਤਿਰ ਵੇਚ ਦਿੱਤਾ 4 ਦਿਨਾਂ ਦਾ ਪੁੱਤ (ਵੀਡੀਓ)

ਕੋਰੋਨਾ ਸੰਕਟ ਤੋਂ ਪਹਿਲਾਂ ਵੀ ਪੀ. ਆਰ. ਟੀ. ਸੀ. ਕਈ ਮਹੀਨੇ ਤੋਂ ਘਾਟੇ ਨਾਲ ਦੋ-ਦੋ ਹੱਥ ਕਰ ਰਹੀ ਸੀ ਅਤੇ ਕੋਰੋਨਾ ਸੰਕਟ ਤਾਂ ਇਸ ਉੱਤੇ ਵੱਡੀ ਮਹਾਂਮਾਰੀ ਆ ਕੇ ਡਿੱਗਿਆ ਹੈ। ਆਉਣ ਵਾਲੇ ਸਮੇਂ 'ਚ ਵੀ ਅਜੇ ਲਾਕ ਡਾਊਨ ਅਤੇ ਕਰਫਿਊ ਕਾਰਨ ਬੱਸਾਂ ਚਲਣ ਦੀ ਉਮੀਦ ਬਹੁਤ ਘੱਟ ਹੀ ਜਾਪਦੀ ਹੈ, ਜਿਸ ਕਾਰਨ ਪੀ. ਆਰ. ਟੀ. ਸੀ. ਦੇ ਹਜ਼ਾਰਾਂ ਮੁਲਾਜ਼ਮ ਅਤੇ ਪੈਨਸ਼ਨਰਜ਼ ਵੱਡੀ ਚਿੰਤਾ 'ਚ ਹਨ। ਪੀ. ਆਰ. ਟੀ. ਸੀ. ਕੋਈ ਹੋਰ ਕੋਈ ਮਾਈਕ ਸਰੋਤ ਨਹੀਂ ਹੈ ਅਤੇ ਆਪਣੇ ਪੈਸੇ ਆਪ ਕਮਾ ਕੇ ਇਹ ਮਹਿਕਮਾ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਢਦਾ ਹੈ ਪਰ ਇਸ ਵਕਤ ਇਥੇ ਸਥਿਤੀ ਬਹੁਤ ਹੀ ਵਿਸਫੋਟਕ ਬਣੀ ਪਈ ਹੈ।

ਇਹ ਵੀ ਪੜ੍ਹੋ :  ਕੋਰੋਨਾ ਕਾਰਨ ਮਰੇ ਰੋਪੜ ਦੇ ਮੋਹਨ ਸਿੰਘ ਦੀ ਪਤਨੀ ਤੇ ਪੁੱਤ ਨੇ ਕੋਰੋਨਾ 'ਤੇ ਕੀਤੀ 'ਫਤਿਹ' ਹਾਸਲ

200 ਕਰੋੜ ਸਰਕਾਰ ਤਰੁੰਤ ਰਿਲੀਜ਼ ਕਰਕੇ ਪੀ. ਆਰ. ਟੀ. ਸੀ. ਦੀ ਬਾਂਹ ਫੜੇ : ਧਾਲੀਵਾਲ
ਪੀ. ਆਰ. ਟੀ. ਸੀ. ਮੁਲਾਜ਼ਮਾਂ ਦੇ ਸਿਰਮੋਰ ਨੇਤਾ ਕਾਮਰੇਡ ਨਿਰਮਲ ਧਾਲੀਵਾਲ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਜਾਂਦੀਆਂ ਮੁਫਤ ਪਾਸ ਸੁਵਿਧਾਵਾਂ ਦਾ ਵੀ ਪੀ. ਆਰ. ਟੀ. ਸੀ. ਨੂੰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਸਰਕਾਰ ਵੱਲ ਪੀ. ਆਰ. ਟੀ. ਸੀ. ਦੇ 200 ਕਰੋੜ ਤੋਂ ਵੱਧ ਪੈਸੇ ਬਕਾਏ ਹਨ, ਜੋ ਕਿ ਸਰਕਾਰ ਪੀ. ਆਰ. ਟੀ. ਸੀ. ਨੂੰ ਰਿਲੀਜ਼ ਨਹੀ ਕਰ ਰਹੀ, ਜਿਸ ਕਾਰਨ ਇਥੇ ਪੈਸੇ ਦਾ ਵੱਡਾ ਸੰਕਟ ਆਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਪੀ. ਆਰ. ਟੀ. ਸੀ. ਦਾ ਪੈਡਿੰਗ ਪਿਆਂ 200 ਕਰੋੜ ਤੁਰੰਤ ਰਿਲੀਜ਼ ਕਰੇ ਤਾਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਜ਼ਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਰਿਲੀਜ਼ ਹੋ ਸਕਣ ।

ਇਹ ਵੀ ਪੜ੍ਹੋ :  ਕਰਫਿਊ ਦੀ ਪਾਲਣਾ ਕਰਨ ''ਤੇ ਨਵ ਵਿਆਹੇ ਜੋੜੇ ਨੂੰ ਪੁਲਸ ਨੇ ਦਿੱਤਾ ਸਰਪ੍ਰਾਈਜ਼, ਇੰਝ ਕੀਤਾ ਸਨਮਾਨਤ

ਪੰਜਾਬ ਸਰਕਾਰ ਕੋਲ ਪਹੁੰਚ ਕਰ ਰਹੇ ਹਾਂ : ਚੈਅਰਮੈਨ ਸਰਮਾ
ਇਸ ਮੌਕੇ ਗੱਲਬਾਤ ਕਰਦੇ ਪੀ. ਆਰ. ਟੀ. ਸੀ. ਦੇ ਚੈਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਬਕਾਇਆ ਲੈਣ ਲਈ ਪਹੁੰਚ ਕਰ ਰਹੇ ਹਾਂ। ਉਨ੍ਹਾ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਜ਼ਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਅਸੀਂ  ਉਨ੍ਹਾਂ ਦੀਆਂ ਤਨਖਾਹਾਂ ਜ਼ਰੂਰ ਦੇਵਾਂਗੇ । ਉਨਾਂ ਕਿਹਾ ਕਿ ਪੈਸੇ ਦਾ ਇੰਤਜ਼ਾਮ ਅਸੀਂ ਕਰ ਰਹੇ ਹਾਂ। ਇਹ ਵਿਸ਼ਵ ਵਿਆਪੀ ਸੰਕਟ ਹੈ, ਇਸ 'ਚ ਸਾਡੀਆਂ ਨਹੀਂ ਪੰਜਾਬ ਰੋਡਵੇਜ਼ ਸਮੇਤ ਹੋਰ ਰਾਜਾਂ ਦੀਆਂ ਬੱਸਾਂ ਵੀ ਬੰਦ ਹਨ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਨੂੰ ਲੀਹ ਦੇ ਲਿਆਉਣ ਲਈ ਅਸੀਂ ਸੰਕਟ ਵੇਲੇ ਵੀ ਮੀਟਿੰਗਾਂ ਕਰਕੇ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ :  ਪੀ. ਜੀ. ਆਈ. ਤੋਂ ਬੁਰੀ ਖਬਰ, ਕੋਰੋਨਾ ਪਾਜ਼ੇਟਿਵ 6 ਮਹੀਨਿਆਂ ਦੀ ਬੱਚੀ ਨੇ ਤੋੜਿਆ ਦਮ

ਇਹ ਵੀ ਪੜ੍ਹੋ :  ਜਲੰਧਰ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 8 ਹੋਰ ਕੋਰੋਨਾ ਦੇ ਪਾਜ਼ੇਟਿਵ ਕੇਸ ਮਿਲੇ


shivani attri

Content Editor

Related News