ਹੈਰਾਨੀਜਨਕ! ਫਗਵਾੜਾ ਦੇ ਪਿੰਡਾਂ 'ਚ ਕੋਰੋਨਾ ਦੀ ਮੌਤ ਦਰ ਮਹਾਰਾਸ਼ਟਰ, ਉੱਤਰਾਖੰਡ ਤੇ ਦਿੱਲੀ ਤੋਂ 3 ਗੁਣਾ ਵੱਧ

Wednesday, May 19, 2021 - 01:37 PM (IST)

ਹੈਰਾਨੀਜਨਕ! ਫਗਵਾੜਾ ਦੇ ਪਿੰਡਾਂ 'ਚ ਕੋਰੋਨਾ ਦੀ ਮੌਤ ਦਰ ਮਹਾਰਾਸ਼ਟਰ, ਉੱਤਰਾਖੰਡ ਤੇ ਦਿੱਲੀ ਤੋਂ 3 ਗੁਣਾ ਵੱਧ

ਫਗਵਾੜਾ (ਜਲੋਟਾ)– ਫਗਵਾੜਾ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਖ਼ਾਸੇ ਗੰਭੀਰ ਬਣੇ ਹੋਏ ਹਨ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਜੇਕਰ ਮੌਤ ਦਰ ਫ਼ੀਸਦੀ ਉਤੇ ਤੇਜ਼ੀ ਨਾਲ ਨਜ਼ਰ ਮਾਰੀ ਜਾਵੇ ਤਾਂ ਇਹ ਦਰ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ। ਫਗਵਾੜਾ ਦੇ ਪਿੰਡਾਂ ਅਤੇ ਸ਼ਹਿਰ ’ਚ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਮੌਤ ਦੀ ਦਰ (ਡੈੱਥ ਰੇਟ) ਮਹਾਰਾਸ਼ਟਰ, ਦਿੱਲੀ, ਉੱਤਰਾਖੰਡ ਤੋਂ ਜਿੱਥੇ ਜ਼ਿਆਦਾ ਹੈ, ਉੱਥੇ ਇਹ ਦਰ ਪੰਜਾਬ ਦੀ ਕਰੀਬ 2.38 ਫ਼ੀਸਦੀ ਦਰ ਤੋਂ ਵੀ ਕਿਤੇ ਜ਼ਿਆਦਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਪਾਸੇ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ’ਚ ਹਾਲਾਤ ਕਾਬੂ ’ਚ ਹੀ ਰਹਿਣ। ਫਗਵਾੜਾ ਦੇ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਦੇ ਪੇਂਡੂ ਇਲਾਕਿਆਂ ’ਚ ਕੋਰੋਨਾ ਫੈਟਲਟੀ ਰੇਟ (ਸੀ. ਐੱਫ. ਆਰ.) ਰਿਕਾਰਡ 4.7 ਫ਼ੀਸਦੀ ਬਣੀ ਹੋਈ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਜਦਕਿ ਸ਼ਹਿਰੀ ਇਲਾਕਿਆਂ ’ਚ ਜੇਕਰ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਮੌਤ ਦਰ ਦੀ ਗੱਲ ਕੀਤੀ ਜਾਵੇ ਤਾਂ ਇਹ ਅੱਧੀ ਤੋਂ ਕੁਝ ਜ਼ਿਆਦਾ ਕਰੀਬ 2.82 ਫ਼ੀਸਦੀ ਦੇ ਕਰੀਬ ਬਣੀ ਹੋਈ ਹੈ। ਫਗਵਾੜਾ ਦੇ ਪੇਂਡੂ ਤੇ ਸ਼ਹਿਰੀ ਇਲਾਕਿਆਂ ਨੂੰ ਜੇਕਰ ਜੋੜਿਆ ਜਾਵੇ ਤਾਂ ਸੀ. ਐੱਫ. ਆਰ. ਦੀ ਔਸਤ ਦਰ 3.76 ਫ਼ੀਸਦੀ ਬਣਦੀ ਹੈ।

PunjabKesari

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਦੱਸਣਯੋਗ ਹੈ ਕਿ ਮਹਾਰਾਸ਼ਟਰ ’ਚ ਇਹ ਦਰ 1.59 ਫ਼ੀਸਦੀ, ਦਿੱਲੀ ’ਚ 1.46 ਫ਼ੀਸਦੀ ਅਤੇ ਉੱਤਰਾਖੰਡ ’ਚ 1.53 ਫ਼ੀਸਦੀ ਦੇ ਕਰੀਬ ਚੱਲ ਰਹੀ ਹੈ। ਪੰਜਾਬ ਦੀ ਔਸਤ ਮੌਤ ਦਰ 2.38 ਫ਼ੀਸਦੀ ਦਰਜ ਕੀਤੀ ਗਈ ਹੈ। ਯਾਨੀ ਫਗਵਾੜਾ ਦੇ ਪਿੰਡਾਂ ਦੀ ਮੌਤ ਦੀ ਦਰ ਦੀ ਫ਼ੀਸਦੀ ਪੂਰੇ ਪੰਜਾਬ ਦੇ ਕੋਰੋਨਾ ਡੈੱਥ ਰੇਟ ਤੋਂ ਲਗਭਗ ਦੁੱਗਣੀ, ਮਹਾਰਾਸ਼ਟਰ, ਦਿੱਲੀ ਅਤੇ ਉੱਤਰਾਖੰਡ ਦੇ ਮੁਕਾਬਲੇ ’ਚ ਰਿਕਾਰਡ ਤਿੰਨ ਗੁਣਾ ਜ਼ਿਆਦਾ ਬਣੀ ਹੋਈ ਹੈ।

ਅਪ੍ਰੈਲ 2021 ਦੇ ਮੁਕਾਬਲੇ ਮਈ 2021 ’ਚ ਤੇਜ਼ੀ ਨਾਲ ਵਧੀ ਮੌਤਾਂ ਦੀ ਗਿਣਤੀ
ਉਥੇ ਦੂਜੇ ਪਾਸੇ ਗਿਣਤੀ ਦੇ ਲਿਹਾਜ਼ ’ਚ ਫਗਵਾੜਾ ਸਬ ਡਿਵੀਜ਼ਨ ’ਚ ਕੋਰੋਨਾ ਦੀ ਜਾਰੀ ਦੂਜੀ ਲਹਿਰ ’ਚ ਪੇਂਡੂ ਇਲਾਕਿਆਂ ’ਚ ਅਪ੍ਰੈਲ 2021 ਨੂੰ ਜਿੱਥੇ ਸਰਕਾਰੀ ਰਿਕਾਰਡ ਦੇ ਮੁਤਾਬਕ 5 ਮੌਤਾਂ ਹੋਈਆਂ ਹਨ ਤਾਂ ਮਈ 2021 ਵਿਚ ਹਾਲੇ ਤੱਕ 8 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਦੌਰ ਜਾਰੀ ਹੈ। ਇਸੇ ਤਰ੍ਹਾਂ ਸ਼ਹਿਰੀ ਇਲਾਕਿਆਂ ’ਚ ਅਪ੍ਰੈਲ 2021 ’ਚ ਜਿੱਥੇ 11 ਮੌਤਾਂ ਹੋਈਆਂ ਹਨ, ਉੱਥੇ ਮਈ 2021 ਵਿਚ ਹਾਲੇ ਤੱਕ 21 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਦੌਰ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਗਿਣਤੀ ਦੀ ਸਿਹਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ। ਸਮੇਂ ਦੀ ਮੰਗ ਅਤੇ ਜ਼ਰੂਰਤ ਇਸ ਗੱਲ ਦੀ ਹੈ ਕਿ ਹੁਣ ਬੇਹੱਦ ਗੰਭੀਰ ਹੋ ਚੁੱਕੇ ਹਾਲਾਤ ਨੂੰ ਵੇਖਦੇ ਹੋਏ ਸਾਨੂੰ ਸਾਰਿਆਂ ਨੂੰ ਕੋਰੋਨਾ ਮਹਾਮਾਰੀ ਨੂੰ ਹਰਾਉਣ ਲਈ ਮਿਲ ਕੇ ਉਪਰਾਲੇ ਕਰਨੇ ਪੈਣਗੇ। ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕ ਹਰ ਹਾਲਤ ’ਚ ਮੂੰਹ ਉਤੇ ਮਾਸਕ ਪਾਉਣ, ਸਮਾਜਿਕ ਦੂਰੀ ਅਤੇ ਨਿਯਮਾਂ ਦੀ ਪਾਲਣਾ ਕਰਨ ਅਤੇ ਹੱਥਾਂ ਨੂੰ ਸਾਬਣ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਹੋਏ ਵਾਇਰਸ ਤੋਂ ਬਚਾ ਕੇ ਰੱਖਣ।

ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

PunjabKesari

ਡੀ. ਸੀ. ਨੇ ਫਗਵਾੜਾ ਦੇ ਕੋਰੋਨਾ ਫੈਟੇਲਿਟੀ ਰੇਟ ਦੀ ਕੀਤੀ ਪੁਸ਼ਟੀ
ਫਗਵਾੜਾ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ’ਚ ਕੋਰੋਨਾ ਫੈਟੇਲਿਟੀ ਰੇਟ (ਸੀ. ਐੱਫ. ਆਰ.) ਦੀ ਡੀ. ਸੀ. ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਸੰਪਰਕ ਕੀਤੇ ਜਾਣ ’ਤੇ ਅਧਿਕਾਰਿਕ ਤੌਰ ’ਤੇ ਪੁਸ਼ਟੀ ਕੀਤੀ ਹੈ।

ਪੇਂਡੂ ਅਤੇ ਸ਼ਹਿਰੀ ਹਲਕਿਆਂ ’ਚ ਕੋਰੋਨਾ ਡੈਥ ਰੇਟ ਚਿੰਤਾ ਦਾ ਵਿਸ਼ਾ : ਮਾਨ
ਪੰਜਾਬ ਸਰਕਾਰ ਦੇ ਸਾਬਕਾ ਮੰਤਰੀ, ਪੰਜਾਬ ਐਗਰੋ ਦੇ ਚੇਅਰਮੈਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬਣਾਈ ਗਈ ਡੀ. ਸੀ. ਸੀ. ਕੋਵਿਡ-19 ਕੰਟਰੋਲ ਰੂਮ ਦੇ ਜ਼ਿਲਾ ਕਪੂਰਥਲਾ ਦੇ ਮੈਂਬਰ ਜੋਗਿੰਦਰ ਸਿੰਘ ਮਾਨ ਨੇ ਕਿਹਾ ਹੈ ਕਿ ਫਗਵਾੜਾ ਦੇ ਪੇਂਡੂ ਹਲਕਿਆਂ ’ਚ ਸੀ. ਐੱਫ. ਆਰ. ਰੇਟ ਦਾ 4.7 ਫੀਸਦੀ ਅਤੇ ਸ਼ਹਿਰੀ ਇਲਾਕਿਆਂ ’ਚ 2.82 ਫੀਸਦੀ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਉਹ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸਾਰੀ ਜਾਣਕਾਰੀ ਦੇਣਗੇ ਅਤੇ ਜੋ ਵੀ ਜ਼ਰੂਰੀ ਕਰਨਾ ਹੋਵੇਗਾ, ਉਸ ਨੂੰ ਸਰਕਾਰੀ ਪੱਧਰ ’ਤੇ ਲੋਕ ਹਿੱਤਾਂ ਖ਼ਾਤਰ ਪੂਰੀ ਮਿਹਨਤ ਸਦਕੇ ਨਾਲ ਪੂਰਾ ਕਰਵਾਉਣਗੇ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਕੋਰੋਨਾ ਦੇ ਖਿਲਾਫ ਹੁਣ ਵੱਡੀ ਲੜਾਈ ਲੜਨੀ ਪਵੇਗੀ ਅਤੇ ਇਸ ਨੂੰ ਇਕ ਦੂਜੇ ਦੇ ਨਾਲ ਸਹਿਯੋਗ ਕਰਦੇ ਹੋਏ ਪੂਰੀ ਤਾਕਤ ਲਗਾ ਕੇ ਹਰਾਉਣਾ ਹੋਵੇਗਾ।

PunjabKesari

ਇਹ ਵੀ ਪੜ੍ਹੋ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਮੁੜ ਦੁਹਰਾਇਆ ਕ੍ਰਾਈਮ ਸੀਨ, ਕਈ ਰਈਸਜ਼ਾਦੇ ਹੋਣਗੇ ਬੇਨਕਾਬ

ਡੈੱਥ ਰੇਟ ਦਾ ਜ਼ਿਆਦਾ ਹੋਣਾ, ਕੀ ਪੇਂਡੂ ਇਲਾਕਿਆਂ ’ਚ ਕੋਰੋਨਾ ਦੇ ਬਹੁਤ ਘੱਟ ਟੈਸਟ ਹੋਏ ਹਨ?
ਜਾਣਕਾਰਾਂ ਦੀ ਰਾਇ ’ਚ ਡੈਥ ਰੇਟ (ਸੀ. ਐੱਫ. ਆਰ.) ਦਾ ਜ਼ਿਆਦਾ ਹੋਣ ਦਾ ਇਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਫਗਵਾੜਾ ਦੇ ਪੇਂਡੂ ਹਲਕਿਆਂ ’ਚ ਲੰਬੇ ਸਮੇਂ ਤੋਂ ਬਹੁਤ ਘੱਟ ਕੋਰੋਨਾ ਦੇ ਟੈਸਟ ਹੋਏ ਹਨ। ਉਨ੍ਹਾਂ ਕਿਹਾ ਕਿ ਮੌਤ ਦਰ ਸਿੱਧੇ ਤੌਰ ’ਤੇ ਇਸ ਗੱਲ ਤੇ ਤੈਅ ਕੀਤੀ ਜਾਂਦੀ ਹੈ ਕਿ ਕਿਸ ਇਲਾਕੇ ’ਚ ਕਿੰਨੇ ਕੋਰੋਨਾ ਟੈਸਟ ਹੋਏ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਫਗਵਾੜਾ ਦੇ ਸ਼ਹਿਰੀ ਖੇਤਰਾਂ ’ਚ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਈ ਹੈ ਪਰ ਸ਼ਹਿਰੀ ਇਲਾਕਿਆਂ ਦੀ ਸੀ. ਐੱਫ. ਆਰ. 2.82 ਫੀਸਦੀ ਦੇ ਕਰੀਬ ਹੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀਂ ਖੇਤਰਾਂ ’ਚ ਕੋਰੋਨਾ ਦੇ ਟੈਸਟ ਪੇਂਡੂ ਹਲਕਿਆਂ ਦੇ ਮੁਕਾਬਲੇ ਜ਼ਿਆਦਾ ਹੋਏ ਹੋ ਸਕਦੇ ਹਨ। ਇਸੇ ਕਰ ਕੇ ਇੱਥੇ ਜ਼ਿਆਦਾ ਮੌਤਾਂ ਹੋਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਮੌਤ ਦੀ ਦਰ ਪੇਂਡੂ ਹਲਕਿਆਂ ਦੇ ਮੁਕਾਬਲੇ ਲਗਭਗ 2 ਫ਼ੀਸਦੀ ਘੱਟ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਸ਼ਹਿਰੀ ਇਲਾਕਿਆਂ ਵਾਂਗ ਹੀ ਪੇਂਡੂ ਹਲਕਿਆਂ ’ਚ ਵੀ ਕੋਰੋਨਾ ਦੇ ਟੈਸਟ ਤੁਰੰਤ ਵਧਾਏ ਜਾਣ।

ਇਹ ਵੀ ਪੜ੍ਹੋ:  ਕੈਪਟਨ ਅਮਰਿੰਦਰ ਸਿੰਘ ਜਲਦ ਹੀ ਸੋਨੀਆ ਤੇ ਰਾਹੁਲ ਗਾਂਧੀ ਦੇ ਸਾਹਮਣੇ ਉਠਾਉਣਗੇ ਸਿੱਧੂ ਦਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News