ਫਗਵਾੜਾ 'ਚ 'ਕੋਰੋਨਾ' ਨੇ ਫੜੀ ਰਫਤਾਰ, 4 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Thursday, Apr 30, 2020 - 09:00 PM (IST)

ਫਗਵਾੜਾ 'ਚ 'ਕੋਰੋਨਾ' ਨੇ ਫੜੀ ਰਫਤਾਰ, 4 ਨਵੇਂ ਕੇਸਾਂ ਦੀ ਹੋਈ ਪੁਸ਼ਟੀ

ਫਗਵਾੜਾ (ਜਲੋਟਾ, ਹਰਜੋਤ)— ਪੰਜਾਬ 'ਚ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲਦਾ ਜਾ ਰਿਹਾ ਹੈ। ਰੋਜ਼ਾਨਾ ਲਗਾਤਾਰ ਕੋਰੋਨਾ ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲੇ 'ਚ ਫਗਵਾੜਾ ਤੋਂ 4 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਐੱਸ. ਐੱਮ. ਓ. ਕਪੂਰਥਲਾ ਡਾਕਟਰ ਜਸਮੀਤ ਕੌਰ ਬਾਵਾ ਵੱਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ
ਡਾ. ਜਸਮੀਤ ਨੇ ਦੱਸਿਆ ਕਿ ਜਿਹੜੇ ਚਾਰ ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਇਨ੍ਹਾਂ 'ਚੋਂ ਤਿੰਨ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਸਨ ਜਦਕਿ ਇਕ 22 ਸਾਲਾ ਨੌਜਵਾਨ ਦਿੱਲੀ ਤੋਂ ਫਗਵਾੜਾ ਪਰਤਿਆ ਹੈ। ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਨੂੰ ਪਹਿਲਾਂ ਤੋਂ ਹੀ ਸਿਵਲ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ ਹੈ। ਇਹ ਸਾਰੇ ਲੋਕ ਪਿੰਡ ਭੁੱਲਰਾਹੀ ਫਗਵਾੜਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਭੁੱਲਾਰਾਈ ਨਾਲ ਸਬੰਧਤ ਨਾਂਦੇੜ ਤੋਂ ਆਏ 3 ਸ਼ਰਧਾਲੂ ਪਹਿਲਾ ਤੋਂ ਹੀ ਸਿਵਲ ਹਸਪਤਾਲ ਵਿਖੇ ਕੁਆਰੰਟਾਈਨ ਕੀਤੇ ਹੋਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 4 ਮਰੀਜ਼ਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ 'ਚ ਤਬਦੀਲ ਕੀਤਾ ਜਾ ਰਿਹਾ ਹੈ। ਇਨ੍ਹਾਂ ਕੇਸਾ ਤੋਂ ਬਾਅਦ ਹੁਣ ਜ਼ਿਲੇ 'ਚ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਮਾਮਲਿਆਂ ਸਬੰਧੀ ਗਿਣਤੀ ਫਗਵਾੜਾ ਨਾਲ ਸਬੰਧਤ ਹੋ ਗਈ ਹੈ।

ਵਰਨਣਯੋਗ ਹੈ ਕਿ ਪਿੰਡ ਭੁੱਲਾਰਾਈ ਦੇ ਰਹਿਣ ਵਾਲੇ ਯਾਤਰੀ 27 ਅਪ੍ਰੈਲ ਨੂੰ ਪਹਿਲਾ ਅੰਮ੍ਰਿਤਸਰ ਪੁੱਜੇ ਸਨ, ਜਿੱਥੇ ਇਨ੍ਹਾਂ ਦੀ ਡਾਕਟਰੀ ਜਾਂਚ ਹੋਣ ਮਗਰੋਂ ਆਪਣੇ ਪਿੰਡ ਆ ਗਏ ਸਨ ਅਤੇ ਮੁੜ 28 ਅਪ੍ਰੈਲ ਨੂੰ ਇਹ ਖੁਦ ਹੀ ਸਿਵਲ ਹਸਪਤਾਲ 'ਚ ਦਾਖ਼ਲ ਹੋ ਗਏ ਸਨ, ਜਿੱਥੇ ਡਾਕਟਰਾਂ ਵੱਲੋਂ ਇਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਦੇ ਸੈਂਪਲ ਲੈ ਲਏ ਗਏ ਸਨ। 27 ਅਪ੍ਰੈਲ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ 11 ਸ਼ਰਧਾਲੂ ਫਗਵਾੜਾ ਆਏ ਸਨ, ਜਿਨ੍ਹਾਂ ਸਾਰਿਆਂ ਦੇ ਸੈਂਪਲ ਲੈਣ ਤੋਂ ਬਾਅਦ 6 ਇਕੋ ਪਰਿਵਾਰ ਦੇ ਮੈਂਬਰਾ 'ਚੋਂ 3 ਦਾ ਕੋਰੋਨਾ ਪਾਜ਼ੇਟਿਵ ਆਇਆ ਸੀ, ਜਿਨ੍ਹਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ 'ਚ ਲਿਆਦਾ ਗਿਆ। ਇਸੇ ਤਰ੍ਹਾਂ 28 ਅਪ੍ਰੈਲ ਨੂੰ ਸੁਲਤਾਨਪੁਰ ਲੋਧੀ ਵਿਖੇ 14 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸਨ, ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਦੇ ਬੇਬੇ ਨਾਨਕੀ ਨਿਵਾਸ 'ਚ ਕੁਆਰੰਟਾਈਨ ਕੀਤਾ ਗਿਆ ਸੀ, ਜਿਨ੍ਹਾਂ 'ਚੋਂ 2 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਨੂੰ ਕਪੂਰਥਲਾ ਆਈਸੋਲੇਸ਼ਨ 'ਚ ਲਿਆਂਦਾ ਗਿਆ।

ਇਹ ਵੀ ਪੜ੍ਹੋ: ਦੁਬਈ 'ਚ ਹੀ ਹੋਵੇਗਾ ਹਾਦਸੇ 'ਚ ਮਰੇ ਬਲਵਿੰਦਰ ਸਿੰਘ ਦਾ ਸਸਕਾਰ, ਪਰਿਵਾਰ ਦੇਖ ਸਕੇਗਾ ਲਾਈਵ

ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਚੌਂਕਸ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਾਂਰਾਸ਼ਟਰ ਅਤੇ ਹੋਰ ਸੂਬਿਆਂ ਤੋਂ ਆ ਰਹੇ ਯਾਤਰੀਆਂ ਕਾਰਣ ਕੋਰੋਨਾ ਵਾਇਰਸ ਪੀੜ੍ਹਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਜਿਸ ਤਹਿਤ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਂਕਸ ਹੈ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਪੂਰੀ ਤਰ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਕਪੂਰਥਲਾ ਕੋਟ ਕਰਾਰ ਖਾਂ ਦੇ ਅਬਦੁਲ ਸ਼ੇਖ ਅਤੇ ਨੀਤੂ ਨੂੰ ਠੀਕ ਕਰਨ ਤੋਂ ਬਾਅਦ ਗ੍ਰੀਨ ਜ਼ੋਨ 'ਚ ਸ਼ਾਮਲ ਹੋ ਗਿਆ ਸੀ ਅਤੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆ ਕਾਰਣ ਜ਼ਿਲੇ 'ਚ ਮੁੜ ਕੋਰੋਨਾ ਦੇ ਮਰੀਜ਼ ਆਉਣੇ ਸ਼ੁਰੂ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਅੱਜ ਪਾਸ਼ਟਾ ਅਤੇ ਭੁੱਲਾਰਾਈ ਦੇ 4 ਵਿਅਕਤੀ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ 'ਚ ਲਿਆਦਾ ਗਿਆ ਹੈ। ਇਕ ਵਿਅਕਤੀ ਜੋ ਦਿੱਲੀ ਤੋਂ ਆਇਆ ਸੀ ਜਿਸ ਦੀ ਸਾਰੀ ਹਿਸਟਰੀ ਲੈਣ ਤੋਂ ਪਤਾ ਲੱਗਿਆ ਕਿ ਉਹ ਪਹਿਲਾ ਦਿੱਲੀ ਤੋਂ ਆਇਆ ਹੈ ਅਤੇ ਬਿਲਕੁਲ ਠੀਕ ਹੈ। 28 ਅਪ੍ਰੈਲ ਨੂੰ ਉਸ ਦੇ ਸੈਂਪਲ ਲੈ ਕੇ ਉਸ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਸੀ, ਉਸ ਦੀ ਰਿਪੋਰਟ ਆਉਣ 'ਤੇ ਉਸ ਨੂੰ ਆਈਸੋਲੇਸ਼ਨ ਸੈਂਟਰ 'ਚ ਭੇਜ ਦਿੱਤਾ ਗਿਆ ਹੈ।
ਜ਼ਿਲੇ 'ਚ ਬਾਹਰੋਂ ਆਏ 141 ਯਾਤਰੀ
ਡਾ. ਬਾਵਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ ਕੁਲ 141 ਯਾਤਰੀ ਬਾਹਰੋਂ ਆ ਚੁੱਕੇ ਹਨ, ਜਿਨ੍ਹਾਂ 'ਚੋਂ 9 ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ 'ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ ਹੈ ਅਤੇ ਉਨ੍ਹਾਂ ਦੇ ਖਾਣ-ਪੀਣ ਅਤੇ ਸਾਫ਼-ਸਫ਼ਾਈ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਕਿਸੇ ਵੀ ਅਫਵਾਹ 'ਚ ਨਾ ਆਉਣ ਅਤੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ।

ਇਹ ਵੀ ਪੜ੍ਹੋ: ਜ਼ਖਮ ਹੋਏ ਫਿਰ ਤੋਂ ਤਾਜ਼ਾ, 'ਫਤਿਹਵੀਰ' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)


author

shivani attri

Content Editor

Related News