ਸਮਾਰਟਫੋਨ ਨਾਲ ਵੀ ਫੈਲ ਸਕਦੈ ਕੋਰੋਨਾਵਾਇਰਸ, ਇੰਝ ਰੱਖੋ ਫੋਨ ਦੀ ਸਫਾਈ

Thursday, Mar 05, 2020 - 01:27 PM (IST)

ਸਮਾਰਟਫੋਨ ਨਾਲ ਵੀ ਫੈਲ ਸਕਦੈ ਕੋਰੋਨਾਵਾਇਰਸ, ਇੰਝ ਰੱਖੋ ਫੋਨ ਦੀ ਸਫਾਈ

ਗੈਜੇਟ ਡੈਸਕ– ਦੁਨੀਆ ਭਰ ’ਚ ਇਨ੍ਹੀ ਦਿਨੀਂ ਕੋਰੋਨਾਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਹੈ। ਚੀਨ ’ਚ ਤਬਾਹੀ ਮਚਾਉਣ ਤੋਂ ਬਾਅਦ ਕੋਰੋਨਾਵਾਇਰਸ ਦੂਜੇ-ਦੇਸ਼ਾਂ ’ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾਵਾਇਰਸ ਦਾ ਹੁਣ ਤਕ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ। ਅਜਿਹੇ ’ਚ ਇਸ ਤੋਂ ਬਚਾਅ ਹੀ ਇਸ ਦਾ ਇਲਾਜ ਹੈ। ‘ਦਿ ਸਨ’ ਨੇ ਟੈਲੀਗ੍ਰਾਫ ਦੇ ਹਵਾਲੇ ਤੋਂ ਸਮਾਰਟਫੋਨ ਯੂਜ਼ਰਜ਼ ਨੂੰ ਇਸ ਵਾਇਰਸ ਬਚਾਅ ਕਰਨ ਬਾਰੇ ਕੁਝ ਸੁਝਾਅ ਦਿੱਤੇ ਹਨ। 

ਇਹ ਗੱਲ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਤੁਹਾਡਾ ਸਮਾਰਟਫੋਨ ਕਿਸੇ ਟਾਇਲਟ ਸੀਟ ਤੋਂ ਕਈ ਗੁਣਾ ਜ਼ਿਆਦਾ ਗੰਦਾ ਹੈ। ਕਈ ਅਧਿਐਨਾਂ ’ਚ ਪੁਸ਼ਟੀ ਵੀ ਹੋ ਚੁੱਕੀ ਹੈ। ਮੋਬਾਇਲ ’ਤੇ ਹਾਨੀਕਾਰਕ ਬੈਕਟੀਰੀਆ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਸ ਨੂੰ ਲੈ ਕੇ ਲੋਕ ਟਾਇਲਟ ’ਚ ਵੀ ਜਾਂਦੇ ਹਨ ਪਰ ਕਦੇ ਇਸ ਦੀ ਸਫਾਈ ਨਹੀਂ ਹੁੰਦੀ। ਇਸ ਸਮੇਂ ਦੁਨੀਆ ਦੇ ਕਈ ਦੇਸ਼ ਕੋਰੋਨਾਵਾਇਰਸ ਦੀ ਚਪੇਟ ’ਚ ਹਨ। ਇਸ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਰਹੇ ਹਨ। ਅਮਰੀਕਾ ਦੇ ਸੈਂਟਰ ਫਾਰ ਡਿਜੀਟਲ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਨੇ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਸਰੀਰ ਤੋਂਬਾਹਰ ਕਿਸੇ ਸਤ੍ਹਾ ’ਤੇ 9 ਦਿਨਾਂ ਤਕ ਜਿਊਂਦਾ ਰਹਿ ਸਕਦਾ ਹੈ। ਉਥੇ ਹੀ ਸੀ.ਐੱਨ.ਐੱਨ. ਦੀ ਇਕ ਰਿਪੋਰਟ ’ਚ ਕਿਹਾ ਗਿਆਹੈ ਕਿ ਮੈਟਲ ਅਤੇ ਪਲਾਸਟਿਕ ’ਤੇ ਕੋਰੋਨਾਵਾਇਰਸ 9 ਦਿਨਾਂ ਤਕ ਜਿਊਂਦਾ ਰਹਿ ਸਕਦਾ ਹੈ। ਉਥੇ ਹੀ Dscout ਦੇ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਇਕ ਇਨਸਾਨ ਔਸਤਨ ਦਿਨ ਭਰ ’ਚ 2,600 ਵਾਰ ਫੋਨ ਦੇਖਦਾ ਹੈ ਅਤੇ 76 ਵਾਰ ਸਮਾਰਟਫੋਨ ਦਾ ਇਸਤੇਮਾਲ ਕਰਦਾ ਹੈ। ਅਜਿਹੇ ’ਚ ਤੁਹਾਡਾ ਮੋਬਾਇਲ ਵੀ ਕੋਰੋਨਾਵਾਇਰਸ ਫੈਲਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਫੋਨ ਨੂੰ ਕਿਵੇਂ ਸਾਫ ਕਰ ਸਕਦੇ ਹੋ?

1. ਤੌਲੀਆ– ਤੌਲੀਆ ਤੁਹਾਡੇ ਸਮਾਰਟਫੋਨ ਤੋਂ ਬੈਕਟੀਰੀਆ ਤਾਂ ਨਹੀਂ ਮਾਰ ਸਕਦਾ ਪਰ ਉਸ ਨੂੰ ਮੋਬਾਇਲ ਤੋਂ ਹਟਾ ਜ਼ਰੂਰ ਸਕਦਾ ਹੈ। ਤਾਂ ਮੋਬਾਇਲ ਨੂੰ ਸਾਫ ਕਰਨ ਲਈ ਤੁਸੀਂ ਮੁਲਾਇਮ ਤੌਲੀਏ ਦੀ ਮਦਦ ਲੈ ਸਕਦੇ ਹੋ।

2. ਟੈਕਨਾਲੋਜੀ ਕਲੀਨਰ– ਤੌਲੀਏ ਤੋਂ ਇਲਾਵਾ ਤੁਸੀਂ ਇਲੈਕਟ੍ਰੋਨਿਕ ਪ੍ਰੋਡਕਟ ਕਲੀਨਰ ਦਾ ਇਸਤੇਮਾਲ ਕਰ ਸਕਦੇ ਹੋ। ਇਹ ਪ੍ਰੋਡਕਟ ਤੁਹਾਨੂੰ ਆਸਾਨੀ ਨਾਲ ਬਾਜ਼ਾਰ ’ਚ ਮਿਲ ਜਾਣਗੇ। 

3. ਫੋਨ ਸੋਪ– ਆਪਣੇ ਮੋਬਾਇਲ ਨੂੰ ਬੈਕਟੀਰੀਆ ਮੁਕਤ ਕਰਨ ਲਈ ਤੁਸੀਂ ਫੋਨ ਸੋਪ ਦੀ ਮਦਦ ਲੈ ਸਕਦੇ ਹੋ। ਫੋਨ ਸੋਪ ਅਲਟ੍ਰਾਵਾਇਲੇਟ ਲਾਈਟ ਨਾਲ ਬੈਕਟੀਰੀਆ ਨੂੰ ਮਾਰਦਾ ਹੈ। 
 
4. ਐਂਟੀ ਬੈਕਟੀਰੀਅਲ ਪੇਪਰ– ਬਾਜ਼ਾਰ ’ਚ ਤੁਹਾਨੂੰ ਐਂਟੀ ਬੈਕਟੀਰੀਅਲ ਟਿਸ਼ੂ ਪੇਪਰ ਮਿਲ ਜਾਣਗੇ ਜਿਨ੍ਹਾਂ ਨਾਲ ਤੁਸੀਂ ਆਪਣੋ ਫੋਨ ਨੂੰ ਸਾਫ ਕਰ ਸਕਦੇ ਹੋ। 

ਮੋਬਾਇਲ ਸਾਫ ਕਰਨ ’ਚ ਨਾ ਕਰੋ ਇਹ ਗਲਤੀ
 

1. ਵਿੰਡੋ ਕਲੀਨਿੰਗ ਸਪਰੇ ਦਾ ਇਸਤੇਮਾਲ ਨਾ ਕਰੋ- ਮੋਬਾਇਲ ਸਾਫ ਕਰਨ ਲਈ ਭੁੱਲ ਕੇ ਵੀ ਵਿੰਡੋ ਕਲੀਨਿੰਗ ਸਪਰੇ ਦਾ ਇਸਤੇਮਾਲ ਨਾ ਕਰੋ ਕਿਉਂਕਿ ਇਸ ਦੇ ਇਸਤੇਮਾਲ ਨਾਲ ਤੁਹਾਡੇ ਫੋਨ ਦੀ ਸਕਰੀਨ ’ਤੇ ਸਕ੍ਰੈਚ ਪੈ ਜਾਣਗੇ। 

2. ਪੇਪਰ– ਮੋਬਾਇਲ ਦੀ ਸਕਰੀਨ ਸਾਫ ਕਰਨ ਲਈ ਪੇਪਰ ਦਾ ਇਸਤੇਮਾਲ ਨਾ ਕਰੋ, ਨਹੀਂ ਤਾਂ ਸਕਰੀਨ ਖਰਾਬ ਹੋ ਜਾਵੇਗੀ। 

3. ਅਲਕੋਹਲ ਜਾਂ ਸਪਰਿਟ– ਅਲਕੋਹਲ ਜਾਂ ਸਪਰਿਟ ਵਾਲੇ ਕਿਸੇ ਸਪਰੇ ਦਾ ਇਸਤੇਮਾਲ ਮੋਬਾਇਲ ਸਾਫ ਕਰਨ ਲਈ ਨਾਂ ਕਰੋ ਕਿਉਂਕਿ ਅਜਿਹੀ ਸਪਰੇ ਨਾਲ ਤੁਹਾਡਾ ਫੋਨ ਖਰਾਬ ਹੋ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਕੈਮੀਕਲ ਸਪਰੇ ਨਾਲ ਮੋਬਾਇਲ ਨੂੰ ਸਾਫ ਨਾ ਕਰੋ। 

ਕੀ ਹੈ ਕੋਰੋਨਾਵਾਇਰਸ
ਚੀਨ ’ਚ ਫੈਲੇ ਕੋਰੋਨਾਵਾਇਰਸ ਦਾ ਪੂਰਾ ਨਾਂ 2019 Novel Coronavirus (2019 ਨੋਵੇਲ ਕੋਰੋਨਾਵਾਇਰਸ) ਹੈ। ਇਸ ਵਾਇਰਸ ਨੂੰ 2019-nCoV ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੋਰੋਨਾਵਾਇਰਸ ਦੀ ਪਹਿਲੀ ਵਾਰ ਚੀਨ ਦੇ ਵੁਹਾਨ ਸੂਬੇ ’ਚ ਪਛਾਣ ਕੀਤੀ ਗਈ। ਕੋਰੋਨਾਵਾਇਰਸ ਇਸ ਤੋਂ ਪਹਿਲਾਂ ਕਿਤੇ ਨਹੀਂ ਪਾਇਆ ਗਿਆ, ਇਸ ਲਈ ਇਸ ਵਾਇਰਸ ਦੇ ਨਾਂ ਦੇ ਅੱਗੇ ਨੋਵੇਲ ਲਗਾਇਆ ਗਿਆ ਹੈ। 

ਕੋਰੋਨਾਵਾਇਰਸ- ਕੋਰੋਨਾ+ਵਾਇਰਸ ਨਾਲ ਮਿਲ ਕੇ ਬਣਿਆ ਹੈ। ਕੋਰੋਨਾ ਸ਼ਬਦ ਲੈਟਿਨ ਦਾ ਹੈ। ਲੈਟਿਨ ’ਚ ਕੋਰੋਨਾ ਦਾ ਮਤਲਬ ਕ੍ਰਾਊਨ ਹੁੰਦਾ ਹੈ। ਕੋਰੋਨਾਵਾਇਰਸ ਦੇ ਤਹਿਤ ’ਤੇ ਕ੍ਰਾਊਨ ਵਰਗੀਆਂ ਸੰਰਚਨਾਵਾਂ ਬਣੀਆਂ ਹੁੰਦੀਆਂ। ਇਸ ਕਾਰਨ ਇਸ ਦਾ ਨਾਂ ਕੋਰੋਨਾਵਾਇਰਸ ਪਿਆ ਹੈ। 

ਭਾਰਤ ’ਚ ਸਾਹਮਣੇ ਆਏ 29 ਮਾਮਲੇ

ਕੋਰੋਨਾ ਵਾਇਰਸ ਦੀ ਭਾਰਤ 'ਚ ਦਸਤਕ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਹੁਣ ਤਕ 29 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 3 ਦਾ ਇਲਾਜ ਹੋ ਚੁੱਕਾ ਹੈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਦਰਮਿਆਨ ਹਰ ਕੋਈ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਹੈ, ਕੀ ਉਨ੍ਹਾਂ ਨੂੰ ਸਕੂਲ ਭੇਜਣ ਜਾਂ ਨਹੀਂ। ਜੇਕਰ ਭੇਜਣ ਤਾਂ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ। ਭਾਰਤ ਸਰਕਾਰ ਵਲੋਂ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ, ਜਿਸ 'ਚ ਸਕੂਲੀ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਦੱਸਿਆ ਗਿਆ ਹੈ।

PunjabKesari

ਆਓ ਜਾਣਦੇ ਹਾਂ ਸਿਹਤ ਮੰਤਰਾਲੇ ਵਲੋਂ ਜਾਰੀ ਐਡਵਾਇਜ਼ਰੀ—
— ਜੇਕਰ ਕਿਸੇ ਬੱਚੇ ਨੂੰ ਖੰਘ-ਜ਼ੁਕਾਮ-ਬੁਖਾਰ ਹੈ ਤਾਂ ਮਾਤਾ-ਪਿਤਾ ਉਸ ਨੂੰ ਡਾਕਟਰ ਨੂੰ ਜ਼ਰੂਰ ਦਿਖਾਉਣ।
— ਅਧਿਆਪਕ ਵਲੋਂ ਬੱਚਿਆਂ ਨੂੰ ਹੱਥ ਥੋਣ, ਛਿੱਕਣ ਦੌਰਾਨ ਮੂੰਹ ਢੱਕਣ, ਟਿਸ਼ੂ ਪੇਪਰ ਦਾ ਇਸਤੇਮਾਲ ਕਰਨ ਬਾਰੇ ਜਾਣਕਾਰੀ ਦੇਣ।
— ਸਕੂਲ ਕੋਸ਼ਿਸ਼ ਕਰਨ ਕਿ ਕਿਸੇ ਤਰ੍ਹਾਂ ਦੀ ਭੀੜ ਇਕੱਠੀ ਨਾ ਕੀਤੀ ਜਾਵੇ।
— ਦਰਵਾਜ਼ੇ ਦੇ ਹੈਂਡਲ, ਸਵਿਚਬੋਰਡ, ਡੈਸਕਟੌਪ, ਹੈਂਡ ਰੇਲਿੰਗ ਨੂੰ ਵਾਰ-ਵਾਹ ਛੂਹਣ ਤੋਂ ਬਚੋ।
— ਸਕੂਲ 'ਚ ਥਾਂ-ਥਾਂ ਹੈਂਡ ਸੈਨੇਟਾਈਜ਼ਰ ਰੱਖੇ ਜਾਣ।


Related News