ਨਵਾਂਸ਼ਹਿਰ ਜ਼ਿਲ੍ਹੇ ਵਿਚ 2 ਬੀਬੀਆਂ ਸਣੇ 4 ਦੀ ਕੋਰੋਨਾ ਨਾਲ ਮੌਤ, 92 ਪਾਜ਼ੇਟਿਵ

03/27/2021 11:12:05 AM

ਨਵਾਂਸ਼ਹਿਰ (ਤ੍ਰਿਪਾਠੀ) – ਜ਼ਿਲ੍ਹੇ ’ਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਂ ਤੱਕ ਨਹੀਂ ਲੈ ਰਿਹਾ ਹੈ। ਜ਼ਿਲ੍ਹੇ ’ਚ ਸ਼ੁੱਕਰਵਾਰ 2 ਔਰਤਾਂ ਸਮੇਤ ਜਿੱਥੇ 4 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਤਾਂ ਉੱਥੇ ਹੀ 92 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6,867 ਹੋ ਗਈ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਸੁੱਜੋਂ ਵਾਸੀ 65 ਸਾਲਾਂ ਔਰਤ ਦੀ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ, 66 ਸਾਲਾਂ ਨਵਾਂਸ਼ਹਿਰ ਵਾਸੀ ਵਿਅਕਤੀ ਦੀ ਮੋਹਾਲੀ ਹਸਪਤਾਲ, 73 ਸਾਲਾਂ ਬਲਾਕ ਸੁੱਜੋਂ ਵਾਸੀ ਮਹਿਲਾ ਦੀ ਜਲੰਧਰ ਦੇ ਹਸਪਤਾਲ ਅਤੇ ਰਾਹੋਂ ਅਰਬਨ ਵਾਸੀ 63 ਸਾਲਾਂ ਵਿਅਕਤੀ ਦੀ ਲੁਧਿਆਣਾ ਦੇ ਹਸਪਤਾਲ ’ਚ ਕੋਰੋਨਾ ਨਾਲ ਮੌਤ ਹੋ ਗਈ ਹੈ ਜਿਸ ਨਾਲ ਮੌਤਾਂ ਦਾ ਅੰਕਡ਼ਾ ਵਧ ਕੇ 181 ਹੋ ਗਿਆ ਹੈ।

ਇਹ ਵੀ ਪੜ੍ਹੋ : ਜੈਕਾਰਿਆਂ ਦੀ ਗੂੰਜ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ

ਡਾ. ਕਪੂਰ ਨੇ ਦੱਸਿਆ ਕਿ ਸ਼ਨੀਵਾਰ ਅਰਬਨ ਨਵਾਂਸ਼ਹਿਰ ਵਿਖੇ 18, ਰਾਹੋਂ ਵਿਖੇ 1, ਬੰਗਾ ਵਿਖੇ 3, ਸੁੱਜੋਂ ਵਿਖੇ 9, ਮੁਜੱਫਰਪੁਰ ਵਿਖੇ 21, ਮੁਕੰਦਪੁਰ ਵਿਖੇ 9, ਬਲਾਚੌਰ ਵਿਖੇ 22 ਅਤੇ ਬਲਾਕ ਸੜੋਆ ਵਿਖੇ 9 ਮਰੀਜ਼ਾਂ ਸਮੇਤ ਕੁੱਲ 92 ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਡਾ. ਕਪੂਰ ਨੇ ਦੱਸਿਆ ਕਿ ਅੱਜ ਤਕ ਕੁੱਲ 1,58,982 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਨ੍ਹਾਂ ’ਚੋਂ 6,867 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 5855 ਰਿਕਵਰ ਹੋ ਚੁੱਕੇ ਹਨ, 181 ਦੀ ਮੌਤ ਹੋਈ ਹੈ ਅਤੇ 848 ਐਕਟਿਵ ਮਰੀਜ਼ ਹਨ। ਡਾ. ਕਪੂਰ ਨੇ ਦੱਸਿਆ ਕਿ ਜ਼ਿਲੇ ’ਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 774 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News