ਨਵਾਂਸ਼ਹਿਰ 'ਚ ਫਟਿਆ 'ਕੋਰੋਨਾ ਬੰਬ', 28 ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ

Monday, Jul 06, 2020 - 07:37 PM (IST)

ਨਵਾਂਸ਼ਹਿਰ 'ਚ ਫਟਿਆ 'ਕੋਰੋਨਾ ਬੰਬ', 28 ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ

ਨਵਾਂਸ਼ਹਿਰ (ਤ੍ਰਿਪਾਠੀ, ਜੋਬਨਪ੍ਰੀਤ)— ਪੰਜਾਬ 'ਚ ਕੋਰੋਨਾ ਵਾਇਰਸ ਮਾਰੂ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲੇ 'ਚ ਨਵਾਂਸ਼ਹਿਰ 'ਚ ਉਸ ਸਮੇਂ ਕੋਰੋਨਾ ਦਾ ਧਮਾਕਾ ਹੋ ਗਿਆ ਜਦੋਂ ਇਥੋਂ ਦੇ ਰਾਹੋਂ 'ਚ ਇਕੱਠੇ 28 ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਿਹੜੇ 28 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਉਨ੍ਹਾਂ 'ਚ ਇਕ ਵਿਧਾਇਕ ਦਾ ਪੀ. ਏ. ਵੀ ਸ਼ਾਮਲ ਹੈ। ਸਾਰੇ ਲੋਕ ਇਕ ਹੀ ਮੁਹੱਲੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਕੱਠੇ 28 ਕੇਸ ਪਾਜ਼ੇਟਿਵ ਆਉਣ ਨਾਲ ਜਿੱਥੇ ਸਿਹਤ ਮਹਿਕਮੇ 'ਚ ਹਫੜਾ-ਦਫੜੀ ਮਚ ਗਈ ਹੈ, ਉਥੇ ਹੀ ਲੋਕਾਂ 'ਚ ਵੀ ਦਹਿਸ਼ਤ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ: 60 ਸਾਲਾ ਬਜ਼ੁਰਗ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਇਹ ਵੀ ਪੜ੍ਹੋ: ਭਾਰਤੀ ਫ਼ੌਜ ''ਚ ਧੀ ਨੇ ਮੇਜਰ ਬਣ ਕੇ ਚਮਕਾਇਆ ਪੰਜਾਬ ਦਾ ਨਾਂ, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ

ਪੰਜਾਬ 'ਚ ਕੋਰੋਨਾ ਦੀ ਸਥਿਤੀ

ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1003, ਲੁਧਿਆਣਾ 'ਚ 1079, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 923, ਸੰਗਰੂਰ 'ਚ 535 ਕੇਸ, ਪਟਿਆਲਾ 'ਚ 376, ਮੋਹਾਲੀ 'ਚ 302, ਗੁਰਦਾਸਪੁਰ 'ਚ 249 ਕੇਸ, ਪਠਾਨਕੋਟ 'ਚ 228, ਤਰਨਤਾਰਨ 207,  ਹੁਸ਼ਿਆਰਪੁਰ 'ਚ 189,  ਨਵਾਂਸ਼ਹਿਰ 'ਚ 184, ਮੁਕਤਸਰ 139, ਫਤਿਹਗੜ੍ਹ ਸਾਹਿਬ 'ਚ 123, ਰੋਪੜ 'ਚ 114, ਮੋਗਾ 'ਚ 121, ਫਰੀਦਕੋਟ 111, ਕਪੂਰਥਲਾ 109, ਫਿਰੋਜ਼ਪੁਰ 'ਚ 119, ਫਾਜ਼ਿਲਕਾ 103, ਬਠਿੰਡਾ 'ਚ 110, ਬਰਨਾਲਾ 'ਚ 71, ਮਾਨਸਾ 'ਚ 50 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 4507 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1698 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ''ਕੋਰੋਨਾ'' ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ
ਇਹ ਵੀ ਪੜ੍ਹੋ: ਪੰਜਾਬ ''ਚ ਮਾਰੂ ਹੋਇਆ ''ਕੋਰੋਨਾ'', ਸੰਗਰੂਰ ''ਚ ਇਕ ਹੋਰ ਮਰੀਜ਼ ਦੀ ਗਈ ਜਾਨ
ਇਹ ਵੀ ਪੜ੍ਹੋ: ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ BSF ਵੱਲੋਂ 38 ਕਰੋੜ ਦੀ ਹੈਰੋਇਨ ਬਰਾਮਦ
ਇਹ ਵੀ ਪੜ੍ਹੋ: ਰੰਧਾਵਾ ਦੇ 'ਫੋਬੀਆ' ਵਾਲੇ ਬਿਆਨ 'ਤੇ ਮਜੀਠੀਆ ਦਾ ਪਲਟਵਾਰ


author

shivani attri

Content Editor

Related News