ਨਵਾਂਸ਼ਹਿਰ ''ਚੋਂ ਮੁੜ ਮਿਲੇ ਕੋਰੋਨਾ ਦੇ ਦੋ ਪਾਜ਼ੇਟਿਵ ਕੇਸ

Wednesday, Jun 03, 2020 - 06:33 PM (IST)

ਨਵਾਂਸ਼ਹਿਰ ''ਚੋਂ ਮੁੜ ਮਿਲੇ ਕੋਰੋਨਾ ਦੇ ਦੋ ਪਾਜ਼ੇਟਿਵ ਕੇਸ

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲੇ 'ਚ ਕੋਰੋਨਾ ਪਾਜ਼ੇਟਿਵ ਦੇ 2 ਨਵੇਂ ਮਰੀਜ਼ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ ਅਤੇ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 113 ਤੱਕ ਪਹੁੰਚ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਦੱਸਿਆ ਕਿ ਪਿੰਡ ਚੰਦਿਆਣੀ ਖੁਰਦ ਨਾਲ ਸਬੰਧਤ 34 ਸਾਲਾਂ ਵਿਅਕਤੀ ਇਕ ਹਫ਼ਤਾ ਪਹਿਲਾਂ ਕੁਵੈਤ ਤੋਂ ਪਰਤਿਆ ਸੀ, ਜਿਸ ਨੂੰ ਇਹਤਿਆਤ ਵਜੋਂ ਰਿਆਤ ਕਾਲਜ ਰੈਲ ਮਾਜਰਾ ਦੇ ਇਕਾਂਤਵਾਸ 'ਚ ਰੱਖਿਆ ਗਿਆ ਸੀ। ਸੋਮਵਾਰ ਨੂੰ ਉਕਤ ਵਿਅਕਤੀ ਦਾ ਕੋਰੋਨਾ ਜਾਂਚ ਲਈ ਨੂਮਨਾ ਲਿਆ ਸੀ, ਜੋਕਿ ਪਾਜ਼ੇਟਿਵ ਆਇਆ।

ਇਸੇ ਤਰ੍ਹਾਂ ਨਾਲ ਪਿੰਡ ਫਰਾਲਾ ਦੀ 36 ਸਾਲ ਦੀ ਔਰਤ ਜਿਹੜੀ ਦਿੱਲੀ ਤੋ ਅਪਣੇ ਪੇਕੇ ਘਰ ਤੋਂ ਆਈ ਸੀ ਨੂੰ ਵੀ ਰੈਲ ਮਾਜਰਾ ਵਿੱਖੇ ਇਕਾਂਤਵਾਸ 'ਚ ਰੱਖਿਆ ਗਿਆ ਸੀ ਦਾ ਟੈਸਟ ਵੀ ਪਾਜ਼ੇਟਿਵ ਪਾਇਆ ਗਿਆ ਹੈ। ਡਾ.ਭਾਟੀਆ ਨੇ ਦੱਸਿਆ ਪਾਜ਼ੇਟਿਵ ਪਾਏ ਗਏ ਉਕਤ ਦੋਵਾਂ ਵਿਅਕਤੀਆਂ ਨੂੰ ਤੁਰੰਤ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਣਾਏ ਕੋਵਿਡ ਕੇਅਰ ਸੈਂਟਰ ਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾ ਦੱਸਿਆ ਕਿ ਵਾਲੇ ਕੇਸ ਨੂੰ ਮਿਲਾ ਕੇ ਜ਼ਿਲੇ 'ਚ 4 ਐਕਟਿਵ ਕੇਸ ਹੋ ਗਏ ਹਨ।


author

shivani attri

Content Editor

Related News