ਨਵਾਂਸ਼ਹਿਰ ਦੇ ਹਸਪਤਾਲ ਦੀ ਵੀਡੀਓ ਹੋਈ ਵਾਇਰਲ, ਕਸਰਤ ਕਰਦੇ ਤੇ ਭੰਗੜੇ ਪਾਉਂਦੇ ਦਿਸੇ ''ਕੋਰੋਨਾ'' ਦੇ ਮਰੀਜ਼

Wednesday, May 06, 2020 - 07:50 PM (IST)

ਨਵਾਂਸ਼ਹਿਰ ਦੇ ਹਸਪਤਾਲ ਦੀ ਵੀਡੀਓ ਹੋਈ ਵਾਇਰਲ, ਕਸਰਤ ਕਰਦੇ ਤੇ ਭੰਗੜੇ ਪਾਉਂਦੇ ਦਿਸੇ ''ਕੋਰੋਨਾ'' ਦੇ ਮਰੀਜ਼

ਨਵਾਂਸ਼ਹਿਰ (ਤ੍ਰਿਪਾਠੀ, ਮਨੋਰਜਨ)— ਨਵਾਂਸ਼ਹਿਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਵੱਧ ਗਿਆ ਹੈ। ਇਥੋਂ ਹੁਣ ਤੱਕ ਕੁੱਲ 86 ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਚੁੱਕੀ ਹੈ ਅਤੇ 18 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਕੋਰੋਨਾ ਦੇ 18 ਮਰੀਜ਼ਾਂ ਨੂੰ ਆਪਣੀ ਸੇਵਾ-ਭਾਵ ਨਾਲ ਠੀਕ ਕਰਕੇ ਘਰ ਭੇਜਣ ਤੋਂ ਬਾਅਦ ਜ਼ਿਲਾ ਹਸਪਤਾਲ ਨਵਾਂਸ਼ਹਿਰ ਦਾ ਸਟਾਫ ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਹੁਣ 67 ਮਰੀਜ਼ਾਂ ਦੀ ਸੇਵਾ 'ਚ ਫਿਰ ਤੋਂ ਜੀਅ-ਜਾਨ ਨਾਲ ਜੁਟ ਗਿਆ ਹੈ। ਤਿੰਨ ਸ਼ਿਫਟਾਂ 'ਚ ਚੱਲ ਰਹੀ ਆਈਸੋਲੇਸ਼ਨ ਵਾਰਡ ਦੀ ਡਿਊਟੀ 'ਚ ਇਕ ਸ਼ਿਫਟ 'ਚ ਚਾਰ ਡਾਕਟਰ, 8 ਨਰਸਾਂ ਅਤੇ ਚਾਰ ਦਰਜਾ ਚਾਰ ਅਤੇ ਸਫਾਈ ਸੇਵਕ ਆਪਣੇ ਇਨ੍ਹਾਂ ਨਵੇਂ ਮਹਿਮਾਨਾਂ ਦੀ ਸੇਵਾ 'ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ:  ਬਾਹਰੋਂ ਆਉਣ ਵਾਲਿਆਂ 'ਤੇ ਹੁਣ ਨਵਾਂਸ਼ਹਿਰ ਪੁਲਸ ਇੰਝ ਰੱਖੇਗੀ ਨਿਗਰਾਨੀ, ਜਾਰੀ ਕੀਤੀ ਐਪ

PunjabKesari

ਆਈਸੋਲੇਸ਼ਨ ਵਾਰਡ ਦਾ ਮਾਹੌਲ ਬਣਿਆ ਖੁਸ਼ਨੁਮਾ, ਵੀਡੀਓ ਹੋਈ ਵਾਇਰਲ
ਆਈਸੋਲੇਸ਼ਨ ਵਾਰਡ ਦਾ ਮਾਹੌਲ ਇੰਨਾ ਰਮਣੀਕ ਬਣਿਆ ਹੋਇਆ ਹੈ ਕਿ ਨੌਜਵਾਨ ਸਵੇਰ ਸ਼ਾਮ ਸਰੀਰਕ ਕਸਰਤ ਅਤੇ ਮਹਿਲਾਵਾਂ ਪੂਜਾ-ਪਾਠ 'ਚ ਲੱਗੀਆਂ ਰਹਿੰਦੀਆਂ ਹਨ। ਪਹਿਲਾਂ ਜਲੰਧਰ ਦੇ ਸਿਵਲ ਹਸਪਤਾਲ 'ਚੋਂ ਮਰੀਜ਼ਾਂ ਦੇ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਈ ਸੀ, ਹੁਣ ਨਵਾਂਸ਼ਹਿਰ ਦੇ ਸਿਵਲ ਹਸਪਤਾਲ 'ਚੋਂ ਮਰੀਜ਼ਾਂ ਦੀ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਮਰੀਜ਼ ਆਪੋ-ਆਪਣੇ ਤਰੀਕਿਆਂ ਨਾਲ ਕਸਰਤ ਕਰਦੇ ਅਤੇ ਭੰਗੜੇ ਪਾ ਕੇ ਕੋਰੋਨਾ 'ਤੇ ਕਾਬੂ ਪਾਉਣ 'ਚ ਲੱਗੇ ਹੋਏ ਹਨ। ਸਾਰੇ ਮਰੀਜ਼ ਬਾਹਰਲੇ ਕਿਸੇ ਵੀ ਤਰ੍ਹਾਂ ਦੇ ਰਾਮ-ਰੌਲੇ ਤੋਂ ਮੁਕਤ ਆਪੋ-ਆਪਣੇ ਢੰਗ ਨਾਲ ਕੋਵਿਡ 'ਤੇ ਕਾਬੂ ਪਾਉਣ ਲੱਗੇ ਹੋਏ ਹਨ।

ਇਹ ਵੀ ਪੜ੍ਹੋ: ਕੋਰੋਨਾ ਦੇ ਸੰਕਟ ਦਰਮਿਆਨ ਵਿਧਾਇਕ ਰਾਜਾ ਵੜਿੰਗ ਨੇ ਬਾਦਲ ਜੋੜੇ ਨੂੰ ਲਿਖੀ ਚਿੱਠੀ, ਰੱਖੀਆਂ ਇਹ ਮੰਗਾਂ

PunjabKesari

ਇੰਝ ਰੱਖਿਆ ਜਾ ਰਿਹੈ ਮਰੀਜ਼ਾਂ ਦਾ ਧਿਆਨ
ਡਾ. ਹਰਵਿੰਦਰ ਸਿੰਘ ਅਨੁਸਾਰ ਇਨ੍ਹਾਂ ਮਰੀਜ਼ਾਂ ਦੀ ਸਵੇਰ 6 ਵਜੇ ਦੀ ਚਾਹ ਨਾਲ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ 8 ਵਜੇ ਬ੍ਰੇਕ ਫਾਸਟ ਆ ਜਾਂਦਾ ਹੈ। ਫਿਰ 10 ਵਜੇ ਫਰੂਟ ਦਿੱਤਾ ਜਾਂਦਾ ਹੈ। ਦੁਪਹਿਰ ਇਕ ਵਜੇ ਦੁਪਹਿਰ ਦਾ ਖਾਣਾ ਅਤੇ ਸ਼ਾਮ 4 ਵਜੇ ਚਾਹ ਆ ਜਾਂਦੀ ਹੈ। ਰਾਤ 8 ਵਜੇ ਦਾਲ-ਸਬਜ਼ੀ ਦੇ ਨਾਲ ਮਿੱਠੀ ਚੀਜ਼ ਵੀ ਰੋਜ਼ਾਨਾ ਮੁਹੱਈਆ ਕਰਵਾਈ ਜਾਂਦੀ ਹੈ।
ਮਰੀਜ਼ਾਂ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੰਦਿਆਂ ਉਹ ਦੱਸਦੇ ਹਨ ਕਿ ਹਰੇਕ ਨੂੰ ਮੋਬਾਇਲ ਵਰਤਣ ਦੀ ਆਗਿਆ ਦਿੱਤੀ ਹੋਈ ਹੈ। ਇਸੇ 'ਤੇ ਵੀਡਿਓ ਕਾਲਿੰਗ ਕਰਕੇ, ਹਸਪਤਾਲ ਦੇ ਕੌਂਸਲਰ ਉਨ੍ਹਾਂ ਦੀ ਕੌਂਸਲਿੰਗ ਕਰਦੇ ਹਨ। ਵਾਰਡ 'ਚ ਹਸਪਤਾਲ ਵੱਲੋਂ ਮਿਊਜ਼ਿਕ ਸਿਸਟਮ ਰੱਖਿਆ ਗਿਆ ਹੈ, ਜਿਸ 'ਤੇ ਸਵੇਰੇ ਸ਼ਾਮ ਭਜਨ, ਗੁਰਬਾਣੀ ਅਤੇ ਦਿਨੇ ਗੀਤ ਚਲਦੇ ਹਨ। ਆਈਸੋਲੇਸ਼ਨ 'ਚ ਰਹਿਣ ਵਾਲਿਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਕਿ ਉਹ ਆਪਣੇ ਮੋਬਾਇਲ ਨੂੰ ਬਲਿਊਟੁੱਥ ਦੀ ਮਦਦ ਨਾਲ ਮਿਊਜ਼ਿਕ ਸਿਸਟਮ ਨਾਲ ਜੋੜ ਕੇ ਆਪਣਾ ਮਨ ਪ੍ਰਚਾਵਾਂ ਕਰਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ 'ਚ ਤਿੰਨ ਡਾਇਬਟੀਕ ਵੀ ਹਨ, ਜਿਨ੍ਹਾਂ ਲਈ ਵੱਖਰਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਸ਼ੂਗਰ ਨੂੰ ਨਿਯਮਿਤ ਰੱਖਣ ਲਈ ਬਾਕਾਇਦਾ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਮਰੀਜ਼ਾਂ ਨੂੰ ਸਵੇਰ-ਸ਼ਾਮ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਬੁਖਾਰ, ਦਿਲ ਦੀ ਧੜਕਣ ਅਤੇ ਰਕਤ ਚਾਪ ਬਾਕਾਇਦਾ ਮਾਪਿਆ ਜਾਂਦਾ ਹੈ।

ਇਹ ਵੀ ਪੜ੍ਹੋ: 'ਲਵ ਮੈਰਿਜ' ਕਰਨੀ ਕੁੜੀ ਨੂੰ ਪਈ ਮਹਿੰਗੀ, ਪਿਓ ਨੇ ਸਹੁਰੇ ਘਰ ਪਹੁੰਚ ਕੇ ਕੀਤੀ ਇਹ ਵਾਰਦਾਤ

PunjabKesari

ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਆਈਸੋਲੇਸ਼ਨ ਵਾਰਡ ਮਰੀਜ਼ਾਂ ਦਾ ਵਾਰਡ ਨਾ ਹੋ ਕੇ ਇਕ ਰਮਣੀਕ ਸਥਾਨ ਬਣਿਆ ਹੋਇਆ ਹੈ, ਜਿੱਥੇ ਇਨ੍ਹਾਂ ਮਰੀਜ਼ਾਂ ਨੂੰ ਕੋਵਿਡ ਪ੍ਰੋਟੋਕਾਲ ਦਾ ਖਿਆਲ ਰੱਖਦਿਆਂ ਹਰ ਤਰ੍ਹਾਂ ਦੀ ਆਜ਼ਾਦੀ ਦਿੱਤੀ ਗਈ ਹੈ ਤਾਂ ਜੋ ਇਹ ਮਰੀਜ਼ ਆਈਸੋਲੇਸ਼ਨ ਵਾਰਡ 'ਚ ਕਿਸੇ ਵੀ ਤਰ੍ਹਾਂ ਦੀ ਇਕਲਤਾ ਅਤੇ ਤੰਗੀ ਮਹਿਸੂਸ ਨਾ ਕਰਨ। ਐੱਸ. ਐੱਮ. ਓ. ਅਨੁਸਾਰ ਇਨ੍ਹਾਂ ਸਾਰੇ ਮਰੀਜ਼ਾਂ ਦੀ ਰੋਜ਼ਾਨਾ ਸਿਹਤ ਜਾਂਚ ਦੇ ਆਧਾਰ 'ਤੇ ਹੁਣ ਤੱਕ ਸਾਰੇ ਹੀ ਪੂਰੇ ਹੌਂਸਲੇ 'ਚ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ਨੂੰ ਹਰ ਦੋ-ਦੋ ਘੰਟੇ ਬਾਅਦ ਜਿੱਥੇ ਸੈਨੇਟਾਈਜ਼ ਕੀਤਾ ਜਾਂਦਾ ਹੈ ਉੱਥੇ ਗੁਸਲਖਾਨਿਆ ਦੀ ਵੀ ਨਿਰੰਤਰ ਸਫਾਈ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਰਿਸ਼ਤਿਆਂ ਦੀ ਮਜ਼ਬੂਤ ਉਦਾਹਰਣ, 'ਕੋਰੋਨਾ' ਪੀੜਤ ਦਾ ਪਰਿਵਾਰ ਨੇ ਕੀਤਾ ਸਸਕਾਰ


author

shivani attri

Content Editor

Related News