ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ

Wednesday, Apr 15, 2020 - 06:27 PM (IST)

ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ

ਟਾਂਡਾ/ਉੜਮੁੜ (ਕੁਲਦੀਸ਼, ਪੰਡਿਤ)— ਦੇਸ਼ ਅਤੇ ਦੁਨੀਆ ’ਚ ਕੋਰੋਨਾ ਦੇ ਕਹਿਰ ’ਚ ਟਾਂਡਾ ਲਈ ਬੁਰੀ ਖਬਰ ਵਿਦੇਸ਼ ਤੋਂ ਆਈ ਹੈ। ਪਿਛਲੇ ਦਿਨ ਹਲਕਾ ਉੜਮੁੜ ਵੱਲੋਂ ਸਬੰਧਤ ਪਿੰਡ ਪ੍ਰੇਮਪੁਰ ਦਾ ਇਕ ਵਿਅਕਤੀ ਅਮਰੀਕਾ ’ਚ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਅਤੇ ਉਸਦੀ ਪਤਨੀ ਅਤੇ ਮੁੰਡਾ ਕੋਰੋਨਾ ਇਨਫੈਕਟਿਡ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਗੁਰਚਰਣ ਸਿੰਘ ਪੁੱਤਰ ਪ੍ਰਤਾਪ ਸਿੰਘ ਨਿਵਾਸੀ ਪ੍ਰੇਮਪੁਰ ਦੇ ਰੂਪ ’ਚ ਹੋਈ ਹੈ। ਜੋ ਲੰਬੇ ਸਮੇਂ ਤੋਂ ਨਿਊਯਾਰਕ ਅਮਰੀਕਾ ਪਰਿਵਾਰ ਸਮੇਤ ਰਹਿ ਰਿਹਾ ਸੀ।

ਇਹ ਵੀ ਪੜ੍ਹੋ ► 'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ

ਜਾਣਕਾਰੀ ਦਿੰਦੇ ਹੋਏ ਬਚਨ ਕੌਰ ਸਾਬਕਾ ਸਰਪੰਚ ਪ੍ਰੇਮਪੁਰ ਨੇ ਦੱਸਿਆ ਕਿ ਗੁਰਚਰਣ ਸਿੰਘ ਕੋਰੀਅਰ ਸਰਵਿਸ ਦਾ ਕੰਮ ਕਰਦਾ ਸੀ। ਪਿਛਲੇ ਇਕ ਹਫਤੇ ਤੋਂ ਉਹ ਆਪਣੀ ਪਤਨੀ ਜੋਗਿੰਦਰ ਕੌਰ ਅਤੇ ਲੜਕੇ ਗੁਰਜਸਪ੍ਰੀਤ ਸਿੰਘ ਸਮੇਤ ਕੋਰੋਨਾ ਵਾਇਰਸ ਨਾਲ ਪੀਡ਼ਤ ਸੀ। ਉਸ ਨੂੰ ਸ਼ੂਗਰ ਦੀ ਬੀਮਾਰੀ ਵੀ ਸੀ। ਪਿਛਲੇ ਦਿਨੀਂ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਅੱਜ ਉਸਦੀ ਮੌਤ ਹੋ ਗਈ। ਉਸ ਦੀ ਪਤਨੀ ਅਤੇ ਬੇਟੇ ਦਾ ਇਲਾਜ ਚੱਲ ਰਿਹਾ ਹੈ। ਪਿੰਡ ਨਿਵਾਸੀਆਂ ਨੂੰ ਇਸ ਦੀ ਸੂਚਨਾ ਅਮਰੀਕੀ ਮੀਡੀਆ ਤੋਂ ਪਤਾ ਲੱਗੀ ਹੈ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ, 15 ਮਿੰਟ 'ਚ ਆਵੇਗੀ ਰਿਪੋਰਟ


author

shivani attri

Content Editor

Related News