ਘਰ 'ਚ ਵਿਛੇ ਸੱਥਰ, ਪਹਿਲਾਂ ਕੋਰੋਨਾ ਪੀੜਤ ਮਾਂ ਦਾ ਹੋਇਆ ਦਿਹਾਂਤ, ਫਿਰ ਸਸਕਾਰ ਉਪਰੰਤ ਪੁੱਤ ਨੇ ਵੀ ਤੋੜ ਦਿੱਤਾ ਦਮ

Thursday, Jul 08, 2021 - 06:39 PM (IST)

ਘਰ 'ਚ ਵਿਛੇ ਸੱਥਰ, ਪਹਿਲਾਂ ਕੋਰੋਨਾ ਪੀੜਤ ਮਾਂ ਦਾ ਹੋਇਆ ਦਿਹਾਂਤ, ਫਿਰ ਸਸਕਾਰ ਉਪਰੰਤ ਪੁੱਤ ਨੇ ਵੀ ਤੋੜ ਦਿੱਤਾ ਦਮ

ਲੋਹੀਆਂ ਖ਼ਾਸ (ਮਨਜੀਤ)- ਲੋਹੀਆਂ ਥਾਣੇ ਵਿਚ ਮਲਸੀਆਂ ਰੋਡ 'ਤੇ ਪੈਂਦੇ ਪਿੰਡ ਚੱਕ ਚੇਲਾ ਵਿਖੇ ਕੋਰੋਨਾ ਨਾਲ ਮਾਂ-ਪੁੱਤ ਦੀ ਇਕੋ ਦਿਨ ਮੌਤ ਹੋ ਜਾਣ ਦੀ ਦੁੱਖ਼ਦਾਇਕ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਮੱਖਣ ਸਿੰਘ ਅਤੇ ਲਹਿੰਬਰ ਸਿੰਘ ਪੁੱਤਰ ਮੱਖਣ ਸਿੰਘ ਦੋਵੇਂ ਮਾਂ-ਪੁੱਤ ਵਾਸੀ ਪਿੰਡ ਚੱਕ ਚੇਲਾ ਥਾਣਾ ਲੋਹੀਆਂ ਖ਼ਾਸ ਜਲੰਧਰ ਪਿਛਲੇ ਕੁਝ ਦਿਨਾਂ ਤੋਂ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਸਨ। ਦੋਵੇਂ ਕੋਰੋਨਾ ਦੀ ਬੀਮਾਰੀ ਦੇ ਸ਼ਿਕਾਰ ਸਨ। 

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਮੁਤਾਬਕ 7 ਜੁਲਾਈ ਦੀ ਦੁਪਹਿਰ ਇਕ ਵਜੇ ਦੇ ਕਰੀਬ ਸਰਬਜੀਤ ਕੌਰ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਅਜੇ ਅੰਤਿਮ ਸੰਸਕਾਰ ਕੀਤਾ ਹੀ ਸੀ ਕਿ ਰਾਤ ਦੇ ਨੌ ਵਜੇ ਦੇ ਕਰੀਬ ਕੋਰੋਨਾ ਪੀੜਤ ਲਹਿੰਬਰ ਸਿੰਘ (40) ਨੇ ਮਾਂ ਦੇ ਸਦਮੇ ਵਿਚ ਦਮ ਤੋੜ ਦਿੱਤਾ। ਲਹਿੰਬਰ ਸਿੰਘ ਪਿੱਛੇ ਪਰਿਵਾਰ ਵਿੱਚ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਜਦਕਿ ਮੱਖਣ ਸਿੰਘ ਆਪਣੀ ਪਤਨੀ ਅਤੇ ਪੁੱਤਰ ਦੇ ਇੱਕਠਿਆਂ ਤੁਰ ਜਾਣ ਨਾਲ ਧੁਰ ਅੰਦਰ ਤੱਕ ਟੁੱਟ ਗਿਆ। ਪਰਿਵਾਰ ਵਿਚ ਇਕ-ਦਿਨ ਦੋ ਮੌਤਾਂ ਹੋਣ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੋੜ ਪਈ ਹੈ। 

ਇਹ ਵੀ ਪੜ੍ਹੋ: ਕਪੂਰਥਲਾ ਦੇ ਪਿੰਡ ਦੁਰਗਾਪੁਰ 'ਚ ਭਿੜੇ ਅਕਾਲੀ-ਕਾਂਗਰਸੀ, ਭੰਨੀਆਂ ਕਾਰਾਂ ਤੇ ਚੱਲੀਆਂ ਗੋਲ਼ੀਆਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News