ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 49 ਨਵੇਂ ਮਾਮਲਿਆਂ ਦੀ ਪੁਸ਼ਟੀ
Wednesday, Oct 07, 2020 - 11:30 AM (IST)
ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)— ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ। ਮੰਗਲਵਾਰ ਨੂੰ ਸਿਹਤ ਮਹਿਕਮੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਜ਼ਿਲ੍ਹੇ 'ਚ 49 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਮੁਸ਼ਕਿਲ ਉਦੋਂ ਵੱਧ ਗਈ ਜਦੋਂ ਮਰੀਜ਼ਾਂ 'ਚੋਂ 3 ਮਰੀਜ਼ ਕਪੂਰਥਲਾ ਸਿਵਲ ਹਸਪਤਾਲ ਨਾਲ ਸਬੰਧਤ ਹੋਣ ਦੀ ਖਬਰ ਮਿਲੀ।
ਦੂਰ-ਦੁਰਾਡੇ ਤੋਂ ਮੱਧਰ ਵਰਗ ਪਹਿਲਾਂ ਹੀ ਕੋਰੋਨਾ ਦੇ ਸਾਏ 'ਚ ਹਸਪਤਾਲ 'ਚ ਆਪਣੀ ਦਵਾਈ ਲੈਣ ਆਉਂਦੇ ਹਨ, ਉੱਪਰੋਂ ਹਸਪਤਾਲ 'ਚ ਹੀ ਕੋਰੋਨਾ ਮਰੀਜਾਂ ਦੇ ਪਾਏ ਜਾਣ ਨਾਲ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ 'ਚ ਡਰ ਵੱਧ ਗਿਆ। ਇਸ ਤੋਂ ਇਲਾਵਾ 1 ਮਰੀਜ਼ ਮਾਡਰਨ ਜੇਲ ਕਪੂਰਥਲਾ ਅਤੇ 10 ਮਰੀਜ਼ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਅੱਜ 37 ਮਰੀਜ਼ਾਂ ਨੂੰ ਸਿਹਤਮੰਦ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਪੈ ਗਏ ਵੈਣ
ਪਾਜ਼ੇਟਿਵ ਪਾਏ ਗਏ 49 ਮਰੀਜ਼ਾਂ 'ਚੋਂ ਕਪੂਰਥਲਾ ਸਬ-ਡਿਵੀਜ਼ਨ ਨਾਲ 19, ਫਗਵਾੜਾ ਸਬ-ਡਿਵੀਜ਼ਨ ਨਾਲ 11, ਭੁਲੱਥ ਸਬ-ਡਵੀਜ਼ਨ ਨਾਲ 9 ਤੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਨਾਲ 3 ਮਰੀਜ਼ ਸਬੰਧਤ ਹਨ। ਇਸ ਤੋਂ ਇਲਾਵਾ 1 ਮਰੀਜ਼ ਜਲੰਧਰ ਅਤੇ ਇਕ ਐੱਸ. ਬੀ. ਐੱਸ. ਨਗਰ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਿਹਤ ਮਹਿਕਮੇ ਦੀਆਂ ਟੀਮਾਂ ਦੇ ਸਖਤ ਯਤਨਾਂ ਨਾਲ ਸੈਂਪਲਿੰਗ 'ਚ ਤੇਜੀ ਲਿਆਉਣ ਤੋਂ ਬਾਅਦ ਹੁਣ ਹੌਲੀ-ਹੌਲੀ ਕੋਰੋਨਾ ਦਾ ਕਹਿਰ ਘਟ ਹੋਣ ਲੱਗਾ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਕਿਸੇ ਮਰੀਜ਼ ਦੀ ਕੋਰੋਨਾ ਨਾਲ ਮੌਤ ਨਾ ਹੋਣ ਨਾਲ ਦਿਨ ਰਾਹਤ ਭਰਿਆ ਰਿਹਾ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ 'ਸੰਨੀ ਦਿਓਲ' ਨੇ ਵਰਤਾਇਆ ਲੰਗਰ, ਕਿਸਾਨਾਂ ਨੇ ਰੱਜ ਕੇ ਕੀਤੀ ਵਡਿਆਈ
ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜ਼ਿਲ੍ਹੇ 'ਚ 1550 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ 'ਚ ਕਪੂਰਥਲਾ ਤੋਂ 105, ਫਗਵਾੜਾ ਤੋਂ 294, ਭੁਲੱਥ ਤੋਂ 96, ਸੁਲਤਾਨਪੁਰ ਲੋਧੀ ਤੋਂ 129, ਬੇਗੋਵਾਲ ਤੋਂ 130, ਢਿਲਵਾਂ ਤੋਂ 151, ਕਾਲਾ ਸੰਘਿਆਂ ਤੋਂ 170, ਫੱਤੂਢੀਂਗਾ ਤੋਂ 108, ਪਾਂਛਟਾ ਤੋਂ 217 ਤੇ ਟਿੱਬਾ ਤੋਂ 150 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਮਾਮਲਿਆਂ 'ਚ ਹੁਣ ਜ਼ਿਲੇ 'ਚ ਰਿਕਵਰੀ ਰੇਟ ਕਾਫੀ ਚੰਗਾ ਹੈ। ਮੰਗਲਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਕੋਰੋਨਾ ਮਰੀਜਾਂ 'ਚੋਂ 37 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਕਪੂਰਥਲਾ ਜ਼ਿਲ੍ਹੇ ਦੀ ਕੋਰੋਨਾ ਅਪਡੇਟ
ਕੁੱਲ ਕੇਸ : 3595
ਠੀਕ ਹੋਏ : 2959
ਐਕਟਿਵ ਕੇਸ: 488
ਕੁੱਲ ਮੌਤਾਂ: 148
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ