ਕਪੂਰਥਲਾ ਜੇਲ੍ਹ 'ਚ ਬੰਦ ਭਰਾਵਾਂ ਤੱਕ ਕੁਝ ਇਸ ਤਰ੍ਹਾਂ ਪੁੱਜੀਆਂ ਭੈਣਾਂ ਵੱਲੋਂ ਭੇਜੀਆਂ ਰੱਖੜੀਆਂ

08/03/2020 8:51:14 PM

ਕਪੂਰਥਲਾ (ਓਬਰਾਏ)— ਕੋਰੋਨਾ ਲਾਗ ਦੀ ਬੀਮਾਰੀ ਦਾ ਅਸਰ ਇਸ ਵਾਰ ਤਿਉਹਾਰਾਂ 'ਤੇ ਵੀ ਸਾਫ਼ ਵੇਖਣ ਨੂੰ ਮਿਲ ਰਿਹਾ ਹੈ। ਭੈਣ-ਭਰਾ ਦਾ ਪਵਿੱਤਰ ਰੱਖੜੀ ਦਾ ਤਿਉਹਾਰ ਇਸ ਵਾਰ ਕੋਰੋਨਾ ਦੀ ਭੇਂਟ ਚੜ੍ਹ ਗਿਆ ਹੈ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ 'ਚ ਪਹਿਲੀ ਵਾਰੀ ਅਜਿਹਾ ਹੋਇਆ ਹੈ ਕਿ ਜੇਲ੍ਹ ਅੰਦਰ ਨਜ਼ਰਬੰਦ ਬੰਦੀ ਭਰਾਵਾਂ ਲਈ ਭੈਣਾਂ ਰੱਖੜੀਆਂ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਕੇ ਬਾਹਰੋਂ ਹੀ ਚਲੀਆਂ ਗਈਆਂ ਅਤੇ ਉੁਨ੍ਹਾਂ ਨੂੰ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਗਰੀਬਾਂ ਨੇ ਹੀ ਬਣਾਈ ਸੀ ਜ਼ਹਿਰੀਲੀ ਸ਼ਰਾਬ ਤੇ ਗਰੀਬਾਂ ਨੇ ਹੀ ਪੀ ਕੇ ਦਿੱਤੀ ਜਾਨ

PunjabKesari

ਜੇਕਰ ਗੱਲ ਕੀਤੀ ਜਾਵੇ ਕਪੂਰਥਲਾ ਜੇਲ੍ਹ ਦੀ ਤਾਂ ਰੱਖੜੀ ਦੇ ਸਬੰਧ 'ਚ ਕੋਵਿਡ-19 ਦੇ ਚਲਦਿਆਂ ਕਪੂਰਥਲਾ ਜੇਲ੍ਹ ਦੇ ਬਾਹਰ ਇਕ ਵਿਸ਼ੇਸ਼ ਕਾਊਂਟਰ ਲਗਾਇਆ ਗਿਆ ਸੀ, ਜਿੱਥੇ ਭੈਣਾਂ ਜੇਲ੍ਹਾਂ 'ਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬਾਹਰੋਂ ਹੀ ਦੇ ਕੇ ਚਲੀਆਂ ਗਈਆਂ।
ਇਹ ਵੀ ਪੜ੍ਹੋ:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 2 ਮੌਤਾਂ ਹੋਣ ਦੇ ਨਾਲ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ

PunjabKesari

ਇਸ ਬਾਬਤ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਭੈਣਾਂ ਵੱਲੋਂ ਬੰਦੀ ਭਰਾਵਾਂ ਦੇ ਲਈ ਦਿੱਤੀਆਂ ਗਈਆਂ ਰੱਖੜੀਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਸੈਨੀਟਾਈਜ਼ ਕਰਕੇ ਜੇਲ੍ਹ ਦੇ ਅੰਦਰ ਪਹੁੰਚਾਈਆਂ ਜਾ ਰਹੀਆਂ ਹਨ ਕਿਉਂਕਿ ਇਸ ਵਾਰ ਜੇਲ ਅੰਦਰ ਕਿਸੇ ਵੀ ਤਰ੍ਹਾਂ ਦੀ ਮਠਿਆਈ ਅਤੇ ਹੋਰ ਵਸਤੂ ਲੈ ਕੇ ਨਹੀਂ ਜਾਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:  ਪ੍ਰੇਮੀ ਨੇ ਵਾਇਰਲ ਕੀਤੀਆਂ ਸਨ ਪ੍ਰੇਮਿਕਾ ਦੀਆਂ ਅਸ਼ਲੀਲ ਤਸਵੀਰਾਂ, ਹੁਣ ਦੋਹਾਂ ਨੇ ਮਿਲ ਕੇ ਕੀਤਾ ਇਹ ਨਵਾਂ ਕਾਰਾ

PunjabKesari

ਜੇਲ੍ਹ ਦੇ ਅਧਿਕਾਰੀਆਂ ਮੁਤਾਬਕ ਜੇਲ੍ਹ 'ਚ ਪਹਿਲਾਂ ਤੋਂ ਹੀ ਕੋਵਿਡ ਦੇ ਮਾਮਲਿਆਂ ਦੇ ਚਲਦਿਆਂ ਇਹਤਿਆਤ ਕਾਫ਼ੀ ਰੱਖੀ ਜਾ ਰਹੀ ਹੈ। ਇਸੇ ਦੇ ਚਲਦਿਆਂ ਵਿਸ਼ੇਸ਼ ਕਾਊਂਟਰ ਦੀ ਸਥਾਪਨਾ ਕੀਤੀ ਗਈ ਤਾਂਕਿ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਕਿਸੇ ਦੀਆਂ ਵੀ ਭਾਵਨਾਵਾਂ ਕਮਜ਼ੋਰ ਨਾ ਹੋਣ। ਇਸ ਦੌਰਾਨ ਆਪਣੇ ਪਰਿਵਾਰ ਵਾਲਿਆਂ ਲਈ ਰੱਖੜੀ ਲੈ ਕੇ ਪੁੱਜੀਆਂ ਭੈਣਾਂ ਕਾਫ਼ੀ ਉਤਸ਼ਾਹਤ ਸਨ। ਉਨ੍ਹਾਂ ਦੇ ਮੁਤਾਬਕ ਭਾਵੇਂ ਇਸ ਵਾਰ ਉਨ੍ਹਾਂ ਨੇ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਨਹੀਂ ਬੰਨ੍ਹੀ ਪਰ ਜੇਲ੍ਹ ਪ੍ਰਬੰਧਨ ਦੀ ਵਿਵਸਥਾ ਨਾਲ ਉਹ ਕਾਫ਼ੀ ਖੁਸ਼ ਦਿਸੀਆਂ।
ਇਹ ਵੀ ਪੜ੍ਹੋ:  ਰੱਖੜੀ ਵਾਲੇ ਦਿਨ ਬੁੱਝਿਆ ਘਰ ਦਾ ਚਿਰਾਗ, ਦੋ ਭੈਣਾਂ ਦੇ ਸਿਰ ਤੋਂ ਉੱਠਿਆ ਭਰਾ ਦਾ ਸਾਇਆ

PunjabKesari
ਇਹ ਵੀ ਪੜ੍ਹੋ​​​​​​​: ਰੱਖੜੀ ਮੌਕੇ ਚਾਵਾਂ ਨਾਲ ਨਾਨੀ ਨੂੰ ਮਿਲਣ ਆਇਆ ਸੀ ਦੋਹਤਾ, ਜਦ ਘਰ ਪੁੱਜਾ ਤਾਂ ਹਾਲਾਤ ਵੇਖ ਰਹਿ ਗਿਆ ਦੰਗ


shivani attri

Content Editor

Related News