'ਕੋਰੋਨਾ' ਦੀ ਮਾਰ ਦਾ ਦਰਦ ਬਿਆਨ ਕਰਦੀ ਇਹ ਤਸਵੀਰ, ਬੀਮਾਰ ਪਤੀ ਨੂੰ ਟੈਂਪੂ ਜ਼ਰੀਏ ਇੰਝ ਲੈ ਕੇ ਬੈਂਕ ਪੁੱਜੀ ਪਤਨੀ

05/01/2020 8:38:33 PM

ਕਪੂਰਥਲਾ— ਕੋਰੋਨਾ ਨੂੰ ਲੈ ਕੇ ਜਿੱਥੇ ਸਰਕਾਰ ਨੇ ਬਜ਼ੁਰਗ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ, ਉਥੇ ਹੀ ਕਪੂਰਥਲਾ 'ਚ ਇਕ ਬੈਂਕ ਦੇ ਸਟਾਫ ਨੇ ਖਾਤੇ ਨਾਲ ਆਧਾਰ ਲਿੰਕ ਕਰਵਾਉਣ ਲਈ 55 ਸਾਲਾ ਬੀਮਾਰ ਵਿਅਕਤੀ ਨੂੰ ਬੈਂਕ 'ਚ ਸਿਰਫ ਸਾਈਨ ਕਰਨ ਲਈ ਕਰਨ ਲਈ ਬੁਲਾਉਣ 'ਤੇ ਮਜਬੂਰ ਕਰ ਕੀਤਾ। ਸਾਹਮਣੇ ਆਈ ਦਰਦਨਾਕ ਤਸਵੀਰ ਨੂੰ ਤੁਸੀਂ ਵੀ ਦੇਖ ਕੇ ਹੈਰਾਨ ਰਹਿ ਜਾਓਗੇ। ਵੀਰਵਾਰ ਨੂੰ ਬਜ਼ੁਰਗ ਦੀ ਪਤਨੀ ਟੈਂਪੂ 'ਚ ਮੰਜੀ 'ਤੇ ਲਿਟਾ ਕੇ ਬੈਂਕ ਲੈ ਕੇ ਅਈ ਤਾਂਕਿ ਪੈਨਸ਼ਨ ਆਦਿ ਆਉਂਦੀ ਰਹੀ।

ਇਹ ਵੀ ਪੜ੍ਹੋ : ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

ਰੀੜ ਦੀ ਹੱਡੀ ਟੁੱਟ ਚੁੱਕੀ ਹੈ ਬਜ਼ੁਰਗ ਦੀ, ਚਾਰ ਸਾਲਾਂ ਤੋਂ ਹੀ ਬੀਮਾਰ
ਉਕਤ ਵਿਅਕਤੀ ਦੀ ਰੀੜ ਦੀ ਹੱਡੀ ਟੁੱਟੀ ਹੈ ਅਤੇ ਉਹ ਉੱਠ-ਬੈਠ ਵੀ ਨਹੀਂ ਸਕਦਾ ਹੈ। ਗੁਰਜੀਤ ਸਿੰਘ ਵਾਸੀ ਪਿੰਡ ਖੰਨੋਵਾਲ ਨੇ ਦੱਸਿਆ ਕਿ ਉਸ ਦਾ ਪਤੀ ਸੰਤੋਸ਼ ਸਿੰਘ ਪਿਛਲੇ ਕਰੀਬ 4 ਸਾਲ ਤੋਂ ਬੀਮਾਰ ਹੈ। ਕੰਮ ਦੌਰਾਨ ਡਿੱਗਣ ਦੇ ਚਲਦਿਆਂ ਉਸ ਦੇ ਪਤੀ ਦੀ ਰੀੜ ਦੀ ਹੱਡੀ ਮਣਕੇ ਟੁੱਟ ਗਏ ਸਨ। ਹੁਣ ਉਹ ਉੱਠ-ਬੈਠ ਵੀ ਨਹੀਂ ਸਕਦਾ ਹੈ।

ਇਹ ਵੀ ਪੜ੍ਹੋ : ਜਲੰਧਰ: ਥਾਣੇ ਨੇੜੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਬੈਂਕ ਦੇ ਚੀਫ ਮੈਨੇਜਰ ਬੋਲੇ ਕਾਰਵਾਈ ਕਰਾਂਗੇ
ਬੈਂਕ ਦੇ ਚੀਫ ਮੈਨੇਜਰ ਨੇ ਕਿਹਾ ਕਿ ਜਿਸ ਸਟਾਫ ਕਰਮੀ ਨੇ ਬੀਮਾਰ ਵਿਅਕਤੀ ਬੈਂਕ 'ਚ ਲਿਆਉਣ ਲਈ ਕਿਹਾ ਸੀ, ਉਸ 'ਤੇ ਵੀ ਬੈਂਕ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅੱਗੇ ਤੋਂ ਅਜਿਹਾ ਨਾ ਹੋਵੇ ਇਸ ਦੇ ਲਈ ਉਨ੍ਹਾਂ ਨੇ ਸਟਾਫ ਨੂੰ ਹਿਦਾਇਤ ਜਾਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੀਡੀਓ 'ਚ ਖੋਲ੍ਹੀ ਹਵਾਲਾਤੀਆਂ ਨੇ ਜੇਲ ਪ੍ਰਸ਼ਾਸਨ ਦੀ ਪੋਲ, ਥਰਡ ਡਿਗਰੀ ਟਾਰਚਰ ਦੇ ਲਾਏ ਦੋਸ਼


shivani attri

Content Editor

Related News