ਕਪੂਰਥਲਾ ਤੋਂ ਰਾਹਤ ਭਰੀ ਖਬਰ, SBI ਬੈਂਕ ਦੇ 25 ਕਾਮਿਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

06/27/2020 2:10:58 PM

ਕਪੂਰਥਲਾ (ਮਹਾਜਨ)— ਜ਼ਿਲ੍ਹਾ ਕਪੂਰਥਲਾ ਵਾਸੀਆਂ ਦੇ ਲਈ ਸ਼ੁੱਕਰਵਾਰ ਦਾ ਦਿਨ ਰਾਹਤ ਭਰਿਆ ਰਿਹਾ। ਬੀਤੇ ਦਿਨੀਂ ਮਾਲ ਰੋਡ 'ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਕਪੂਰਥਲਾ ਦੀ ਸ਼ਾਖ਼ਾ 'ਚ ਬੈਂਕ ਕਾਮੇ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਿਹਤ ਕਾਮਿਆਂ ਵੱਲੋਂ ਕਰੀਬ 31 ਬੈਂਕ ਕਾਮਿਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 25 ਬੈਂਕ ਕਾਮਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 6 ਕਾਮਿਆਂ ਦੀ ਰਿਪੋਰਟ ਆਉਣੀ ਬਾਕੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ 12 ਹੋਰ ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ, 700 ਦੇ ਕਰੀਬ ਪੁੱਜਾ ਅੰਕੜਾ

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ 271 ਨਮੂਨਿਆਂ ਦੀ ਰਿਪੋਰਟ ਆਈ ਹੈ, ਜਿਸ 'ਚ 25 ਬੈਂਕ ਕਾਮਿਆਂ ਨੈਗੇਟਿਵ ਪਾਏ ਗਏ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ 242 ਸੈਂਪਲਿੰਗ ਕੀਤੀ ਗਈ, ਜਿਸ 'ਚ ਪਾਂਛਟਾ ਤੋਂ 12, ਫਗਵਾੜਾ ਤੋਂ 28, ਟਿੱਬਾ ਤੋਂ 28, ਕਾਲਾ ਸੰਘਿਆਂ ਤੋਂ 40, ਸੁਲਤਾਨਪੁਰ ਲੋਧੀ ਤੋਂ 19, ਫੱਤੂਢੀਂਗਾ ਤੋਂ 14, ਭੁਲੱਥ ਤੋਂ 19, ਬੇਗੋਵਾਲ ਤੋਂ 17, ਆਰ .ਸੀ. ਐੱਫ ਤੋਂ 15, ਕਪੂਰਥਲਾ ਤੋਂ 50 ਸੈਂਪਲਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕਈ ਖੇਤਰਾਂ 'ਚ ਸਰਵੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮਾਂ ਨੇ ਪ੍ਰਕਾਸ਼ ਐਵੀਨਿਊ, ਨਰੋਤਮ ਵਿਹਾਰ, ਬਾਬਾ ਨਾਮਦੇਵ ਕਾਲੋਨੀ, ਪ੍ਰੀਤ ਨਗਰ, ਸ਼ੇਖੂਪੁਰ 'ਚ ਸਰਵੇ ਅਤੇ ਸੈਂਪਲਿੰਗ ਕੀਤੀ ਗਈ।
ਇਹ ਵੀ ਪੜ੍ਹੋ: ਫਗਵਾੜਾ ਗੇਟ ਗੋਲੀਕਾਂਡ ਦੀ ਸਾਹਮਣੇ ਆਈ CCTV ਫੁਟੇਜ, ਹਰਿਆਣਾ ਪੁਲਸ ਦੀ ਕਹਾਣੀ ਦਾ ਖੁੱਲ੍ਹਿਆ ਰਾਜ਼


shivani attri

Content Editor

Related News