17 ਦਿਨਾਂ ''ਚ 72 ਮਰੀਜ਼ਾਂ ਦੀ ਹੋਈ ਸੈਂਪਲਿੰਗ, 1 ਦੀ ਰਿਪੋਰਟ ਪਾਜ਼ੀਟਿਵ

04/11/2020 12:08:47 PM

ਕਪੂਰਥਲਾ (ਮਹਾਜਨ)— ਦੇਸ਼ ਭਰ 'ਚ ਲਾਕਡਾਊਨ ਅਤੇ ਪੰਜਾਬ 'ਚ ਕਰਫਿਊ ਲੱਗਾ ਹੋਣ ਦੇ ਬਾਵਜੂਦ ਦਿਨੋਂ-ਦਿਨ ਵੱਧ ਰਹੇ 'ਕੋਰੋਨਾ ਵਾਇਰਸ' ਦੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਕਪੂਰਥਲਾ ਦਾ ਸਿਹਤ ਵਿਭਾਗ ਵੀ ਕਾਫੀ ਸੁਚੇਤ ਹੈ। ਸ਼ਹਿਰ 'ਚ ਕੋਰੋਨਾ ਦਾ ਪ੍ਰਕੋਪ ਨਾ ਫੈਲੇ, ਨੂੰ ਧਿਆਨ 'ਚ ਰੱਖਦੇ ਹੋਏ ਰੋਜ਼ਾਨਾ ਵਿਭਾਗ ਵੱਲੋਂ ਸ਼ੱਕੀ ਦਿਖਾਈ ਦਿੱਤੇ ਜਾਣ ਵਾਲੇ ਮਰੀਜ਼ਾਂ ਦੀ ਪੁਸ਼ਟੀ ਕਰਕੇ ਉਨ੍ਹਾਂ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ: ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ

ਕਪੂਰਥਲਾ ਸਿਹਤ ਵਿਭਾਗ ਵੱਲੋਂ ਇਨ੍ਹਾਂ 17 ਦਿਨਾਂ 'ਚ ਸ਼ੱਕੀ ਦਿਖਾਈ ਦੇਣ ਵਾਲੇ 72 ਮਰੀਜ਼ਾਂ ਦੇ ਸੈਂਪਲ ਗਏ ਸਨ, ਜੋ ਕਿ ਖਾਂਸੀ, ਬੁਖਾਰ, ਜ਼ੁਕਾਮ ਤੇ ਹੋਰ ਬੀਮਾਰੀਆਂ ਨਾਲ ਪੀੜਤ ਸਨ। ਇਨ੍ਹਾਂ ਸਭ ਦੇ ਸੈਂਪਲ ਲੈਣ ਤੋਂ ਬਾਅਦ 71 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਅਤੇ 1 ਨੌਜਵਾਨ ਹੀ ਇਸ ਵਾਇਰਸ ਨਾਲ ਪੀੜਤ ਪਾਇਆ ਗਿਆ। ਪਾਜ਼ੀਟਿਵ ਆਇਆ ਨੌਜਵਾਨ 17 ਸਾਲਾ ਅਫਜ਼ਲ ਸ਼ੇਖ ਜੋ ਕਿ ਪਿੰਡ ਕੋਟ ਕਰਾਰ ਖਾਂ 'ਚ ਰਹਿੰਦਾ ਹੈ। ਫਿਲਹਾਲ ਨੌਜਵਾਨ ਨੂੰ ਸਰਕੁਲਰ ਰੋਡ 'ਤੇ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਹੈ ਤੇ ਸਿਹਤ ਵਿਭਾਗ ਵੱਲੋਂ ਨੌਜਵਾਨ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਫਿਲਹਾਲ ਅਜੇ ਨੌਜਵਾਨ ਦੀ ਹਾਲਤ 'ਚ ਕਾਫੀ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ: ਬਲਦੇਵ ਸਿੰਘ ਦੇ ਸੰਪਰਕ ''ਚ ਰਹੇ ਇਨ੍ਹਾਂ ਲੋਕਾਂ ਨੇ ਦਿੱਤੀ ''ਕੋਰੋਨਾ'' ਨੂੰ ਮਾਤ, ਇੰਝ ਕੀਤਾ ਘਰਾਂ ਨੂੰ ਰਵਾਨਾ

ਕੋਟ ਕਰਾਰ ਖਾਂ ਦੇ 22 ਲੋਕਾਂ ਦੇ ਕੋਰੋਨਾ ਨਾਲ ਸਬੰਧਤ ਪਾਏ ਜਾਣ ਵਾਲੇ ਸਿਹਤ ਵਿਭਾਗ ਨੇ ਪੁਲਸ ਟੀਮ ਦੇ ਨਾਲ ਜਾ ਕੇ ਉਨ੍ਹਾਂ ਦੀ ਸੈਂਪਲਿੰਗ ਕੀਤੀ। ਜਿਨ੍ਹਾਂ 'ਚ 17 ਸਾਲਾ ਇਕ ਨੌਜਵਾਨ ਦਾ ਸੈਂਪਲ ਪਾਜ਼ੇਟਿਵ ਆਇਆ ਸੀ, ਬਾਕੀ 21 ਲੋਕਾਂ ਦਾ ਨੈਗੇਟਿਵ ਟੈਸਟ ਆਇਆ ਸੀ। ਪਾਜ਼ੀਟਿਵ ਪਾਏ ਗਏ ਨੌਜਵਾਨ ਤੋਂ ਡਾਕਟਰ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਸੰਪਰਕ 'ਚ ਆਏ ਕਰੀਬ 20 ਸ਼ੱਕੀ ਮਰੀਜ਼ਾਂ ਦੀ ਟੈਸਟਿੰਗ ਕਰਨ ਦੇ ਬਾਅਦ ਰਿਪੋਰਟ ਨੈਗੇਟਿਵ ਆਈ।

ਇਹ ਵੀ ਪੜ੍ਹੋ: ਕੋਰੋਨਾ ਦਾ ਖੌਫ: ਸਿਹਤ ਵਿਭਾਗ ਚੌਕਸ, ਪਾਜ਼ੀਟਿਵ ਕੇਸਾਂ ਦੇ ਸੰਪਰਕ ''ਚ ਰਹੇ 120 ਲੋਕ ਕੁਆਰੰਟਾਈਨ


shivani attri

Content Editor

Related News