ਕਪੂਰਥਲਾ: ਪਾਜ਼ੇਟਿਵ ਮਰੀਜ਼ ਦੇ ਸੰਪਰਕ ''ਚ ਆਉਣ ਵਾਲੇ 21 ਵਿਅਕਤੀਆਂ ਦੀ ਹੋਈ ਪਛਾਣ
Wednesday, Apr 08, 2020 - 04:21 PM (IST)
ਕਪੂਰਥਲਾ (ਮਹਾਜਨ)— ਨਵੀਂ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਤਬਲੀਗੀ ਜਮਾਤ ਦੇ ਜ਼ਿਲਾ ਕਪੂਰਥਲਾ 'ਚ ਪਹੁੰਚੇ ਦਰਜਨਾਂ ਜਮਾਤੀਆਂ ਨੇ ਜ਼ਿਲੇ 'ਚ ਦਹਿਸ਼ਤ ਫੈਲਾ ਦਿੱਤੀ ਹੈ। ਜ਼ਿਲੇ ਦੇ ਦਰਜਨਾਂ ਲੋਕਾਂ 'ਚ ਇਕ ਜਮਾਤੀ 17 ਸਾਲਾ ਅਫਜਲ ਸ਼ੇਖ ਪੁੱਤਰ ਕਾਈਮੋ ਹਾਲ ਨਿਵਾਸੀ ਕੋਟ ਕਰਾਰ ਖਾਂ ਪਾਜ਼ੇਟਿਵ ਪਾਇਆ ਗਿਆ। ਹੁਣ ਉਸਦੇ ਸੰਪਰਕ 'ਚ 21 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਸ 'ਚ 9 ਲੋਕ ਅੰਮ੍ਰਿਤਸਰ ਰੋਡ 'ਤੇ ਸਥਿਤ ਇਕ ਮਸਜਿਦ 'ਚ ਰਹਿ ਰਹੇ ਸਨ ਅਤੇ 11 ਲੋਕ ਕੋਟ ਕਰਾਰ ਖਾਂ ਦੇ ਹੀ ਸਨ, ਜਿਨ੍ਹਾਂ 'ਚ ਪਿੰਡ ਕੋਟ ਕਰਾਰ ਖਾਂ ਦਾ ਹੀ ਇਕ ਕਰਿਆਨੇ ਦੀ ਦੁਕਾਨ ਕਰਨ ਵਾਲਾ ਵਿਅਕਤੀ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਇਕ ਸੈਂਪਲ ਫਗਵਾੜਾ ਦੇ ਨੇੜੇ ਪਿੰਡ ਨਾਰੰਗਪੁਰ ਵਾਸੀ ਲੜਕੀ ਦਾ ਜੋ ਕਿ ਦਿੱਲੀ ਤੋਂ ਸਾਹਨੇਵਾਲ ਹਵਾਈ ਯਾਤਰਾ ਰਾਹੀਂ ਕੋਰੋਨਾ ਪਾਜ਼ੇਟਿਵ ਮਰੀਜ਼ ਲਿਆਕਤ ਅਲੀ ਦੇ ਸੰਪਰਕ 'ਚ ਆਈ ਸੀ, ਦਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਜਲੰਧਰ 'ਚ ਇਕ ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਜਾਣਕਾਰੀ ਅਨੁਸਾਰ ਉਕਤ ਤਬਲੀਗੀ ਜਮਾਤੀ ਦਿੱਲੀ ਤੋਂ ਆਉਣ ਤੋਂ ਬਾਅਦ ਇਕ ਰਾਤ ਕਪੂਰਥਲਾ 'ਚ ਸ਼ਾਲੀਮਾਰ ਬਾਗ ਦੇ ਕੋਲ ਸਥਿਤ ਇਕ ਮਸਜਿਦ 'ਚ ਰੁਕਿਆ ਸੀ। ਜਿੱਥੇ ਉਹ 9 ਲੋਕਾਂ ਦੇ ਸੰਪਰਕ 'ਚ ਆਇਆ। ਉੱਥੇ ਇਸ ਨੇ 9 ਲੋਕਾਂ ਦੇ ਨਾਲ ਮਿਲ ਕੇ ਮਸਜਿਦ 'ਚ ਨਮਾਜ਼ ਵੀ ਪੜ੍ਹੀ। ਪ੍ਰਸ਼ਾਸਨ ਵਲੋਂ ਜਿਨ੍ਹਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਸਭ ਦੇ ਸੈਂਪਲ ਲੈ ਕੇ ਟੈਸਟ ਦੇ ਲਈ ਭੇਜ ਦਿੱਤੇ ਹਨ ਅਤੇ ਇਨ੍ਹਾਂ ਸਭ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ, ਐੱਸ. ਡੀ. ਐੱਮ. ਵਰਿੰਦਰ ਪਾਲ ਸਿੰਘ ਬਾਜਵਾ ਦੀ ਅਗਵਾਈ ਹੇਠ ਬਣੀਆਂ ਟੀਮਾਂ ਨੇ ਪਿੰਡ ਕੋਟ ਕਰਾਰ ਖਾਂ ਅਤੇ ਬੀਬੀ ਪੀਰੋਵਾਲੀ ਮਸਜਿਦ ਵਿਖੇ ਸੈਂਪਲਿੰਗ ਕੀਤੀ। ਇਸ ਦੌਰਾਨ ਵਿਭਾਗ ਦੀ ਟੀਮ ਵਲੋਂ ਪਿੰਡ ਕੋਟ ਕਰਾਰ ਖਾਂ 'ਚ ਕੁਆਰੰਟਾਈਨ ਸੈਂਟਰ ਵੀ ਬਣਾ ਦਿੱਤਾ ਗਿਆ ਹੈ, ਜਿਸ 'ਚ ਆਲੇ-ਦੁਆਲੇ ਦੇ ਪਿੰਡਾਂ ਦੇ ਸ਼ੱਕੀ ਲੋਕਾਂ ਨੂੰ ਚੈੱਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੋਰੋਨਾ 'ਤੇ ਫਤਿਹ ਕਰਨ ਵਾਲੇ ਦਲਜਿੰਦਰ ਨੇ ਸੁਣਾਈ ਹੱਡਬੀਤੀ, ਲੋਕਾਂ ਨੂੰ ਦਿੱਤੀ ਇਹ ਨਸੀਹਤ (ਤਸਵੀਰਾਂ)
ਪਾਜ਼ੇਟਿਵ ਪਾਏ ਗਏ ਵਿਅਕਤੀ ਦੀ ਹਾਲਤ ਸਥਿਰ
ਪਾਜ਼ੇਟਿਵ ਪਾਏ ਗਏ ਨੌਜਵਾਨ ਅਫਜਲ ਸ਼ੇਖ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ, ਜਿਸ ਦੀ ਹਾਲਤ ਬਿਲਕੁੱਲ ਸਥਿਰ ਹੈ। ਉਕਤ ਸ਼ਖਸ ਦਿੱਲੀ ਦੇ ਤਬਲੀਗੀ ਜਮਾਤ ਦੇ ਸਮਾਗਮ 'ਚ ਹਿੱਸਾ ਲੈ ਕੇ ਵਾਪਸ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਂ ਪਹੁੰਚਿਆ। ਨੌਜਵਾਨ ਬਿਲਕੁੱਲ ਸਿਹਤਮੰਦ ਹੈ ਅਤੇ ਉਸ 'ਚ ਬੁਖਾਰ, ਜ਼ੁਕਾਮ ਅਤੇ ਖਾਂਸੀ ਵਰਗਾ ਕੋਈ ਲੱਛਣ ਨਹੀਂ ਹੈ। ਆਈਸੋਲੇਸ਼ਨ ਵਾਰਡ 'ਚ ਤਾਇਨਾਤ ਸਟਾਫ ਵਲੋਂ ਮਰੀਜ਼ਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਉਸ ਦੇ ਨਾਲ ਗੱਲਬਾਤ ਕਰ ਕੇ ਉਸਦਾ ਹਾਲ-ਚਾਲ ਵੀ ਪੁੱਛਿਆ ਜਾ ਰਿਹਾ ਹੈ। ਮਰੀਜ਼ ਦੇ ਕਮਰੇ ਦੀ ਪੂਰੀ ਤਰ੍ਹਾਂ ਨਾਲ ਸਾਫ-ਸਫਾਈ ਅਤੇ ਸੈਨੇਟਾਈਜ਼ ਕੀਤਾ ਗਿਆ। ਇਸ ਦੇ ਇਲਾਵਾ ਮਰੀਜ਼ ਦੇ ਖਾਣ-ਪੀਣ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸ਼ੇਖ ਨੂੰ ਪੜ੍ਹਣ ਦੇ ਲਈ ਧਾਰਮਿਕ ਕਿਤਾਬ ਵੀ ਮੁਹੱਈਆ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਆਦਮਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਨਾਲ ਨਿਊਯਾਰਕ 'ਚ ਮੌਤ
ਲੋਕ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਬਾਵਾ ਦਾ ਕਹਿਣਾ ਹੈ ਕਿ 41 ਜਮਾਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ। ਅਜੇ ਤੱਕ ਇਕ ਵੀ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਮੰਗਲਵਾਰ ਨੂੰ 20 ਲੋਕਾਂ ਦੀ ਹੋਰ ਸੈਂਪਲਿੰਗ ਹੋਈ ਹੈ। ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਪੁਸ਼ਟੀ ਹੋਵੇਗੀ। ਫਿਲਹਾਲ ਸਭ ਨੂੰ ਇਕਾਂਤਵਾਸ 'ਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ : ਜਾਣੋ ਜਲੰਧਰ ਦੇ ਇਸ ਮਰੀਜ਼ ਨੂੰ ਕਿਵੇਂ ਹੋਇਆ 'ਕੋਰੋਨਾ', ਦੱਸੀਆਂ ਹੈਰਾਨ ਕਰਦੀਆਂ ਗੱਲਾਂ