'ਕੋਰੋਨਾ' ਕਾਰਨ ਜਲੰਧਰ 'ਚ 21ਵੀਂ ਮੌਤ, 75 ਸਾਲਾ ਬੀਬੀ ਨੇ ਤੋੜਿਆ ਦਮ

Monday, Jun 29, 2020 - 10:17 AM (IST)

'ਕੋਰੋਨਾ' ਕਾਰਨ ਜਲੰਧਰ 'ਚ 21ਵੀਂ ਮੌਤ, 75 ਸਾਲਾ ਬੀਬੀ ਨੇ ਤੋੜਿਆ ਦਮ

ਜਲੰਧਰ (ਰੱਤਾ)— ਕੋਰੋਨਾ ਵਾਇਰਸ ਜਲੰਧਰ 'ਚ ਬੇਕਾਬੂ ਹੁੰਦਾ ਜਾ ਰਿਹਾ ਹੈ। ਕੋਰੋਨਾ ਨੇ ਜਲੰਧਰ ਦੇ ਇਕ ਹੋਰ ਮਰੀਜ਼ ਦੀ ਜਾਨ ਲੈ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ 'ਚ ਇਲਾਜ ਅਧੀਨ 75 ਸਾਲਾ ਬੀਬੀ ਨੇ ਐਤਵਾਰ ਨੂੰ ਦਮ ਤੋੜ ਦਿੱਤਾ। ਸਿਹਤ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ, ਜਿਸ ਬਜ਼ੁਰਗ ਬੀਬੀ ਦੀ ਐਤਵਾਰ ਨੂੰ ਮੌਤ ਹੋਈ ਹੈ, ਉਹ ਕੁਝ ਦਿਨ ਪਹਿਲਾਂ ਹੀ ਜਲੰਧਰ ਦੇ ਸਿਵਲ ਹਸਪਤਾਲ ਤੋਂ ਰੈਫਰ ਹੋ ਕੇ ਗਈ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਹੀ 17 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਵੀ ਪਾਈ ਗਈ ਹੈ। ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਰੋਗੀਆਂ ਦੀ ਗਿਣਤੀ 700 ਤੋਂ ਪਾਰ ਹੋ ਗਈ ਹੈ। ਮਹਿਕਮੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ 17 ਰੋਗੀਆਂ ਦੀ ਪਾਜ਼ੇਟਿਵ ਰਿਪੋਰਟ ਪ੍ਰਾਪਤ ਹੋਈ ਹੈ। ਉਨ੍ਹਾਂ 'ਚੋਂ ਤਿੰਨ ਛੋਟੇ ਬੱਚੇ ਅਤੇ ਇਕ ਪੁਲਸ ਕਰਮਚਾਰੀ ਸ਼ਾਮਲ ਹੈ ਜਦਕਿ ਇਕ ਬੀਬੀ ਕਿਸੇ ਦੂਜੇ ਜ਼ਿਲ੍ਹੇ ਦੀ ਰਹਿਣ ਵਾਲੀ ਹੈ।

534ਦੀ ਰਿਪੋਰਟ ਆਈ ਨੈਗੇਟਿਵ, 5 ਹੋਰ ਠੀਕ ਹੋ ਕੇ ਘਰ ਪਰਤੇ
ਸਿਹਤ ਮਹਿਕਮੇ ਵੱਲੋਂ ਐਤਵਾਰ ਸ਼ਾਮ ਨੂੰ ਪ੍ਰੈੱਸ ਦੇ ਨਾਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਐਤਵਾਰ ਨੂੰ ਜਿੱਥੇ 17 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਉੱਥੇ ਹੀ 534 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ ਅਤੇ 5 ਹੋਰ ਰੋਗੀ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਕੋਰੋਨਾ ਦੀ ਪੁਸ਼ਟੀ ਸਬੰਧੀ ਸਿਰਫ 93 ਲੋਕਾਂ ਦੇ ਲਏ ਨਮੂਨੇ
ਇਨ੍ਹੀਂ ਦਿਨੀਂ ਕੋਰੋਨਾ ਨੂੰ ਲੈ ਕੇ ਚਾਹੇ ਹਰ ਵਿਅਕਤੀ ਦਹਿਸ਼ਤ 'ਚ ਹੈ ਪਰ ਲੱਗਦਾ ਹੈ ਕਿ ਸਿਹਤ ਮਹਿਕਮਾ ਇਸ ਵਾਇਰਸ ਦੇ ਪ੍ਰਤੀ ਗੰਭੀਰ ਨਹੀਂ ਹੈ ਅਤੇ ਵਿਭਾਗ ਦੇ ਅਧਿਕਾਰੀ ਇਸ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵਿਭਾਗ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਜੋ ਮੀਡੀਆ ਦੇ ਨਾਂ ਰਿਪੋਰਟ ਜਾਰੀ ਕੀਤੀ ਗਈ ਉਸ ਮੁਤਾਬਕ ਸਿਰਫ 93 ਲੋਕਾਂ ਦੇ ਸੈਂਪਲ ਹੀ ਕੋਰੋਨਾ ਦੀ ਪੁਸ਼ਟੀ ਲਈ ਲਏ ਗਏ ਹਨ।

ਪਿਮਸ ਦੀ ਸਟਾਫ ਨਰਸ ਵੀ ਕਰੋਨਾ ਪਾਜ਼ੇਟਿਵ
ਐਤਵਾਰ ਨੂੰ ਸਿਹਤ ਵਿਭਾਗ ਨੂੰ ਜਿਨ੍ਹਾਂ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਰਿਪੋਰਟ ਪ੍ਰਾਪਤ ਹੋਈ ਉਨ੍ਹਾਂ 'ਚੋਂ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਗੜ੍ਹਾ ਰੋਡ ਦੀ ਇਕ ਸਟਾਫ਼ ਨਰਸ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪਿਮਸ ਦਾ ਇਕ ਲੈਬ ਟੈਕਨੀਸ਼ੀਅਨ ਵੀ ਕੋਰੋਨਾ ਪਾਜ਼ੇਟਿਵ ਆਇਆ ਸੀ।\

ਐਤਵਾਰ ਨੂੰ ਪ੍ਰਾਪਤ ਪਾਜ਼ੇਟਿਵ ਰੋਗੀਆਂ ਦੀ ਸੂਚੀ
ਪ੍ਰਤਾਪ ਕੁਮਾਰ, ਸੰਗੀਤਾ, ਲਲਿਤਾ (ਸੰਤ ਨਗਰ)
ਜੋਗਿੰਦਰ ਕੁਮਾਰ (ਗੁਰੂ ਨਾਨਕ ਨਗਰ)
ਹਿਮਾਂਸ਼ੂ (ਨਿਊ ਕਾਲੋਨੀ ਗੋਪਾਲ ਨਗਰ)
ਰਵਨੀਤ ਕੌਰ, ਜਸਪਾਲ ਸਿੰਘ, ਸੰਦੀਪ, ਮਨਜੀਤ (ਲੰਮਾ ਪਿੰਡ)
ਰਮਨ ਕੁਮਾਰ (ਬਸਤੀ ਸ਼ੇਖ)
ਸਰਬਜੀਤ ਕੌਰ (ਪਿਮਸ ਗੜ੍ਹਾ)
ਅਮਨਪ੍ਰੀਤ (ਨਾਗਰਾ)
ਰਾਜਾ (ਰਾਜਾ ਗਾਰਡਨ ਗਦਾਈਪੁਰ)
ਆਜ਼ਾਦ (ਅਵਤਾਰ ਨਗਰ)
ਓਮ ਪ੍ਰਕਾਸ਼ (ਸੁੱਚੀ ਪਿੰਡ)
ਖੁਸ਼ੀ (ਕਾਲੀਆ ਕਾਲੋਨੀ)

ਜਲੰਧਰ ਦੇ ਤਾਜ਼ਾ ਹਾਲਾਤ
ਕੁੱਲ ਸੈਂਪਲ 22129
ਨੈਗੇਟਿਵ ਆਏ 20527
ਪਾਜ਼ੇਟਿਵ ਆਏ 713
ਡਿਸਚਾਰਜ ਹੋਏ ਰੋਗੀ 408
ਮੌਤਾਂ ਹੋਈਆਂ 21
ਐਕਟਿਵ 284


author

shivani attri

Content Editor

Related News