ਜਲੰਧਰ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

Monday, May 24, 2021 - 12:47 PM (IST)

ਜਲੰਧਰ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

ਜਲੰਧਰ (ਰੱਤਾ)-ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਐਤਵਾਰ ਨੂੰ ਜ਼ਿਲ੍ਹੇ ਵਿਚ ਜਿੱਥੇ 24 ਸਾਲਾ ਨੌਜਵਾਨ ਸਮੇਤ 7 ਮਰੀਜ਼ਾਂ ਦੀ ਮੌਤ ਹੋ ਗਈ, ਉਥ ਹੀ 459 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 521 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 62 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 459 ਮਰੀਜ਼ਾਂ ਵਿਚ 11 ਮਹੀਨਿਆਂ ਦਾ ਬੱਚਾ, ਪਿੰਡ ਕਮਾਲਪੁਰ ਦੇ 16 ਲੋਕ, ਸੀ. ਪੀ. ਦਫਤਰ ਦੇ 2 ਮੁਲਾਜ਼ਮ, ਪਿੰਡ ਨੰਗਲ ਕਰਾਰ ਖਾਂ ਦੇ ਇਕ ਪਰਿਵਾਰ ਦੇ 6 ਅਤੇ ਦਾਣਾ ਮੰਡੀ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ

ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕਈ ਜੋਤੀ ਨਗਰ, ਰਾਜ ਨਗਰ, ਸਿਲਵਰ ਹਾਈਟਸ ਅਪਾਰਟਮੈਂਟਸ, ਦੂਰਦਰਸ਼ਨ ਐਨਕਲੇਵ, ਸੰਤੋਸ਼ੀ ਨਗਰ, ੲੇਕਤਾ ਨਗਰ, ਆਬਾਦਪੁਰਾ, ਪਿੰਡ ਚੀਮਾ ਖੁਰਦ, ਸੀ. ਆਰ. ਪੀ. ਐੱਫ. ਕੈਂਪਸ ਸਰਾਏਖਾਸ, ਮੁਹੱਲਾ ਕਰਾਰ ਖਾਂ, ਬਸਤੀ ਬਾਵਾ ਖੇਲ, ਸ਼ਹੀਦ ਊਧਮ ਸਿੰਘ ਨਗਰ, ਕਿੰਗ ਕਾਲੋਨੀ ਮਿੱਠਾਪੁਰ, ਸੁਰਜੀਤ ਨਗਰ, ਨਿਊ ਸਵਰਾਜ ਗੰਜ, ਭਾਰਗੋ ਕੈਂਪ, ਗੁਰੂ ਰਾਮਦਾਸ ਕਾਲੋਨੀ, ਫੋਲੜੀਵਾਲ, ਕੰਗਣੀਵਾਲ, ਗੁਰੂ ਰਵਿਦਾਸ ਨਗਰ, ਮਾਡਲ ਟਾਊਨ, ਨਿਊ ਜਵਾਹਰ ਨਗਰ, ਲਾਜਪਤ ਨਗਰ, ਫਗਵਾੜਾ ਗੇਟ, ਨਿਊ ਰਸੀਲਾ ਨਗਰ, ਮਨਜੀਤ ਨਗਰ, ਸੁਦਰਸ਼ਨ ਪਾਰਕ ਮਕਸੂਦਾਂ, ਸਤਕਰਤਾਰ ਨਗਰ, ਗੁਪਤਾ ਕਾਲੋਨੀ, ਨਿਊ ਡਿਫੈਂਸ ਕਾਲੋਨੀ, ਨਿਊ ਵਿਜੇ ਨਗਰ, ਆਦਰਸ਼ ਨਗਰ, ਚੀਮਾ ਨਗਰ, ਪੰਜਾਬ ਐਵੀਨਿਊ, ਭਾਈ ਦਿੱਤ ਸਿੰਘ ਨਗਰ, ਸੈਂਟਰਲ ਟਾਊਨ ਅਤੇ ਜ਼ਿਲੇ ਦੇ ਹੋਰ ਕਈ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ

ਇਨ੍ਹਾਂ ਤੋੜਿਆ ਦਮ
24 ਸਾਲਾ ਗੁਰਪ੍ਰੀਤ ਸਿੰਘ
38 ਸਾਲਾ ਵਰਿੰਦਰ ਕੁਮਾਰ
45 ਸਾਲਾ ਪ੍ਰਦੀਪ ਕੁਮਾਰ
50 ਸਾਲਾ ਸੁਰਜੀਤ ਸਿੰਘ
53 ਸਾਲਾ ਇੰਦੂ
63 ਸਾਲਾ ਸੁਨੀਲ ਟੰਡਨ
66 ਸਾਲਾ ਕਮਲੇਸ਼ ਸ਼ਰਮਾ

ਇਹ ਵੀ ਪੜ੍ਹੋ:  ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ

7726 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 574 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਐਤਵਾਰ 7726 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 574 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 7784 ਹੋਰ ਲੋਕਾਂ ਦੇ ਸੈਂਪਲ ਲਏ।

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਹੁਣ ਤਕ ਕੁਲ ਸੈਂਪਲ-1035533
ਨੈਗੇਟਿਵ ਆਏ-916603
ਪਾਜ਼ੇਟਿਵ ਆਏ-57290
ਡਿਸਚਾਰਜ ਹੋਏ-51310
ਮੌਤਾਂ ਹੋਈਆਂ-1306
ਐਕਟਿਵ ਕੇਸ-4674

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News