ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਰਨ 13 ਪੀੜਤਾਂ ਨੇ ਤੋੜਿਆ ਦਮ, ਵੱਡੀ ਗਿਣਤੀ ’ਚ ਸਾਹਮਣੇ ਆਏ ਨਵੇਂ ਮਾਮਲੇ

Wednesday, May 19, 2021 - 04:53 PM (IST)

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਰਨ 13 ਪੀੜਤਾਂ ਨੇ ਤੋੜਿਆ ਦਮ, ਵੱਡੀ ਗਿਣਤੀ ’ਚ ਸਾਹਮਣੇ ਆਏ ਨਵੇਂ ਮਾਮਲੇ

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਬੁੱਧਵਾਰ ਨੂੰ ਜਿੱਥੇ ਕੋਰੋਨਾ ਕਾਰਨ 13 ਪੀੜਤਾਂ ਦੀ ਮੌਤ ਹੋ ਗਈ, ਉਥੇ ਹੀ 650 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕਾਂ ਵਿਚ 33 ਅਤੇ 35 ਸਾਲ ਦੇ ਨੌਜਵਾਨ ਵੀ ਸ਼ਾਮਲ ਹਨ। ਸਿਹਤ ਮਹਿਕਮੇ ਨੂੰ ਅੱਜ ਵੱਖ-ਵੱਖ ਲੈਬਾਰਟਰੀਆਂ ਤੋਂ 650 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਹਾਸਲ, ਜਿਨ੍ਹਾਂ ’ਚ ਕੁਝ ਲੋਕ ਬਾਕੀ ਜ਼ਿਲ੍ਹਿਆਂ ਨਾਲ ਵੀ ਸਬੰਧਤ ਦੱਸੇ ਜਾ ਰਹੇ ਹਨ। 

ਇਹ ਵੀ ਪੜ੍ਹੋ: ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ

4201 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 667 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਮੰਗਲਵਾਰ 4201 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 667 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5442 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ: ਹੈਰਾਨੀਜਨਕ! ਫਗਵਾੜਾ ਦੇ ਪਿੰਡਾਂ 'ਚ ਕੋਰੋਨਾ ਦੀ ਮੌਤ ਦਰ ਮਹਾਰਾਸ਼ਟਰ, ਉੱਤਰਾਖੰਡ ਤੇ ਦਿੱਲੀ ਤੋਂ 3 ਗੁਣਾ ਵੱਧ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਹੁਣ ਤੱਕ ਕੁੱਲ ਸੈਂਪਲ-1001796
ਨੈਗੇਟਿਵ ਆਏ-888924
ਪਾਜ਼ੇਟਿਵ ਆਏ-54871
ਡਿਸਚਾਰਜ ਹੋਏ-48223
ਮੌਤਾਂ ਹੋਈਆਂ-1261
ਐਕਟਿਵ ਕੇਸ-5387

ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News