ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਜਾਰੀ, 9 ਨੇ ਤੋੜਿਆ ਦਮ, 663 ਦੀ ਰਿਪੋਰਟ ਪਾਜ਼ੇਟਿਵ
Wednesday, May 19, 2021 - 10:26 AM (IST)
ਜਲੰਧਰ (ਰੱਤਾ)– ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਸਿਹਤ ਮਹਿਕਮੇ ਵੱਲੋਂ ਜ਼ਿਲ੍ਹੇ ਵਿਚ ਹੁਣ ਤੱਕ 1001796 ਲੋਕਾਂ ਦੇ ਲਏ ਜਾ ਚੁੱਕੇ ਸੈਂਪਲਾਂ ਵਿਚੋਂ 54871 ਪਾਜ਼ੇਟਿਵ ਮਰੀਜ਼ ਮਿਲ ਚੁੱਕੇ ਹਨ, ਜਦੋਂ ਕਿ ਮਹਿਕਮੇ ਨੂੰ 4138 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ। ਮੰਗਲਵਾਰ ਨੂੰ ਜ਼ਿਲ੍ਹੇ ਵਿਚ ਜਿੱਥੇ 38 ਸਾਲਾ ਮਰਦ ਸਮੇਤ 9 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਉਥੇ ਹੀ 663 ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ।
ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 707 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 44 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲੇ ਦੇ ਪਾਜ਼ੇਟਿਵ ਆਉਣ ਵਾਲੇ 663 ਲੋਕਾਂ ਵਿਚ 3 ਡਾਕਟਰ, ਫੈਕਟਰੀਆਂ ਦੇ ਕਰਮਚਾਰੀ ਅਤੇ ਕੁਝ ਪਰਿਵਾਰਾਂ ਦੇ 3-3 ਮੈਂਬਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ
ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਗੁਜਰਾਲ ਨਗਰ, ਆਦਰਸ਼ ਨਗਰ, ਮਾਡਲ ਟਾਊਨ, ਜਲੰਧਰ ਹਾਈਟਸ, ਹਰਬੰਸ ਨਗਰ, ਸਿਲਵਰ ਓਕ ਅਪਾਰਟਮੈਂਟਸ, ਬਸੰਤ ਵਿਹਾਰ, ਬੀ. ਐੱਸ. ਐੱਫ. ਕਾਲੋਨੀ, ਸਤਕਰਤਾਰ ਨਗਰ, ਸ਼ਹੀਦ ਊਧਮ ਸਿੰਘ ਨਗਰ, ਕਾਲੀਆ ਕਾਲੋਨੀ, ਸ਼ਕਤੀ ਨਗਰ, ਲਾਜਪਤ ਨਗਰ, ਕਿਲਾ ਮੁਹੱਲਾ, ਸੀ. ਆਰ. ਪੀ. ਐੱਫ. ਕੈਂਪਸ ਸਰਾਏਖਾਸ, ਆਬਾਦਪੁਰਾ, ਸੰਗਤ ਸਿੰਘ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਬਸਤੀ ਬਾਵਾ ਖੇਲ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾਂ, ਦਿਲਬਾਗ ਨਗਰ, ਬਸਤੀ ਗੁਜ਼ਾਂ, ਸੰਤੋਖਪੁਰਾ, ਰੰਧਾਵਾ ਕਾਲੋਨੀ, ਲੱਧੇਵਾਲੀ, ਸੰਸਾਰਪੁਰ, ਜਮਸ਼ੇਰ ਖਾਸ ਸਮੇਤ ਜ਼ਿਲੇ ਦੇ ਹੋਰ ਕਈ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਨੇ ਨੋਟਿਸ ਜਾਰੀ ਕਰਕੇ ਜਨਤਾ ਨੂੰ ਕੀਤੀ ਖ਼ਾਸ ਅਪੀਲ
ਵਿਕਟਰ ਫੋਰਜਿੰਗ ਬਣੀ ਕੋਰੋਨਾ ਦੀ ਫੈਕਟਰੀ
ਸਿਹਤ ਮਹਿਕਮੇ ਨੂੰ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋ ਰਹੀ ਹੈ, ਉਨ੍ਹਾਂ ਵਿਚ ਵਿਕਟਰ ਫੋਰਜਿੰਗ ਫੋਕਲ ਪੁਆਇੰਟ ਦੇ ਕਈ ਕਰਮਚਾਰੀ ਸ਼ਾਮਲ ਹਨ। ਮੰਗਲਵਾਰ ਨੂੰ ਸਿਹਤ ਮਹਿਕਮੇ ਨੂੰ ਜਿਹੜੀ ਰਿਪੋਰਟ ਪ੍ਰਾਪਤ ਹੋਈ, ਉਸ ਵਿਚ ਇਸ ਫੈਕਟਰੀ ਦੇ ਲਗਭਗ 35 ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਵਰਣਨਯੋਗ ਹੈ ਕਿ ਹੁਣ ਤੱਕ ਇਸ ਫੈਕਟਰੀ ਦੇ 50 ਤੋਂ ਵੱਧ ਕਰਮਚਾਰੀ ਪਾਜ਼ੇਟਿਵ ਪਾਏ ਜਾ ਚੁੱਕੇ ਹਨ।
ਇਨ੍ਹਾਂ ਨੇ ਤੋੜਿਆ ਦਮ
38 ਸਾਲਾ ਕੁਲਦੀਪ ਸਿੰਘ
45 ਸਾਲਾ ਮਮਤਾ
50 ਸਾਲਾ ਇੰਦਰਜੀਤ ਸ਼ਰਮਾ
53 ਸਾਲਾ ਚਰਨਜੀਤ ਕੁਮਾਰ
56 ਸਾਲਾ ਰਾਮ ਕੁਮਾਰ
57 ਸਾਲਾ ਰਾਜ ਕੁਮਾਰ
61 ਸਾਲਾ ਰਾਜ ਕੁਮਾਰੀ
63 ਸਾਲਾ ਸੋਹਣ ਲਾਲ
65 ਸਾਲਾ ਸ਼ਾਂਤੀ ਰਾਣੀ
ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਹੌਲੀ-ਹੌਲੀ ਹੋ ਰਹੇ ਨੇ ਵੱਡੇ ਖ਼ੁਲਾਸੇ
4201 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 667 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਮੰਗਲਵਾਰ 4201 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 667 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5442 ਹੋਰ ਲੋਕਾਂ ਦੇ ਸੈਂਪਲ ਲਏ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1001796
ਨੈਗੇਟਿਵ ਆਏ-888924
ਪਾਜ਼ੇਟਿਵ ਆਏ-54871
ਡਿਸਚਾਰਜ ਹੋਏ-48223
ਮੌਤਾਂ ਹੋਈਆਂ-1261
ਐਕਟਿਵ ਕੇਸ-5387
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਫਿੱਕੇ ਕੀਤੇ ਖ਼ੂਨ ਦੇ ਰਿਸ਼ਤੇ, ਮਜ਼ਦੂਰ ਦੀ ਲਾਸ਼ ਪਰਿਵਾਰ ਨੇ ਲੈਣ ਤੋਂ ਕੀਤੀ ਨਾਂਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?