ਕੋਰੋਨਾ ਨੇ ਲਈ ਜਲੰਧਰ ਜ਼ਿਲ੍ਹੇ ’ਚ 5 ਦੀ ਜਾਨ, 250 ਦੇ ਕਰੀਬ ਮਿਲੇ ਨਵੇਂ ਕੇਸ
Sunday, Apr 11, 2021 - 05:18 PM (IST)

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਐਤਵਾਰ ਨੂੰ ਥੋੜ੍ਹਾ ਘੱਟ ਵਿਖਾਈ ਦਿੱਤਾ। ਜਾਣਕਾਰੀ ਮੁਤਾਬਕ ਕੋਰੋਨਾ ਨਾਲ ਜ਼ਿਲ੍ਹੇ ’ਚ ਜਿੱਥੇ 5 ਲੋਕਾਂ ਦੀ ਮੌਤ ਹੋ ਗਈ, ਉਥੇ ਹੀ 226 ਦੇ ਕਰੀਬ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਕੋਰੋਨਾ ਜੇ ਅੰਕੜੇ ਰੋਜ਼ਾਨਾ ਵੱਧ ਰਹੇ ਹਨ ਹਾਲਾਂਕਿ ਅੱਜ ਜ਼ਿਲ੍ਹੇ ’ਚ ਬੀਤੇ ਦਿਨ ਦੇ ਮੁਕਾਬਲੇ ਥੋੜ੍ਹੇ ਘੱਟ ਕੇਸ ਸਾਹਮਣੇ ਆਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 277 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 51 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 226 ਮਰੀਜ਼ਾਂ ਵਿਚ ਇਕ ਕੈਨੇਡੀਅਨ ਅਤੇ ਸਿਵਲ ਹਸਪਤਾਲ ਦਾ ਇਕ ਡਾਕਟਰ, ਕੁਝ ਨੰਨ੍ਹੇ ਬੱਚੇ ਅਤੇ ਕਈ ਪਰਿਵਾਰਾਂ ਦੇ 3 ਜਾਂ ਇਸ ਤੋਂ ਵੱਧ ਮੈਂਬਰ ਸ਼ਾਮਲ ਹਨ।
ਪਾਜ਼ੇਟਿਵ ਆਏ ਮਰੀਜ਼ਾਂ ਵਿਚੋਂ ਕੁਝ ਸੈਂਟਰਲ ਟਾਊਨ, ਬਸਤੀ ਬਾਵਾ ਖੇਲ, ਬੂਟਾ ਪਿੰਡ, ਮੁਹੱਲਾ ਸ਼ਿਵਰਾਜਗੜ੍ਹ, ਵਡਾਲਾ ਚੌਕ, ਕਮਲ ਵਿਹਾਰ, ਅਵਤਾਰ ਨਗਰ, ਮਖਦੂਮਪੁਰਾ, ਬਲਦੇਵ ਨਗਰ, ਈਸ਼ਵਰ ਨਗਰ, ਏਕਤਾ ਨਗਰ, ਨਿਊ ਗੋਬਿੰਦ ਨਗਰ, ਸਤਨਾਮ ਨਗਰ, ਰੇਲਵੇ ਕਾਲੋਨੀ, ਬੈਂਕ ਐਨਕਲੇਵ, ਕ੍ਰਿਸ਼ਨਾ ਨਗਰ ਨੇਡ਼ੇ ਆਦਰਸ਼ ਨਗਰ, ਚਰਨਜੀਤਪੁਰਾ, ਨਿਊ ਪ੍ਰੇਮ ਨਗਰ, ਪ੍ਰਤਾਪ ਨਗਰ, ਫਗਵਾੜਾ ਗੇਟ, ਹਰਦਿਆਲ ਨਗਰ, ਨਿਊ ਗੁਰੂ ਤੇਗ ਬਹਾਦਰ ਨਗਰ, ਰਿਆਜ਼ਪੁਰਾ, ਸੁਭਾਸ਼ ਨਗਰ, ਅਲੀ ਮੁਹੱਲਾ, ਅਰਬਨ ਅੈਸਟੇਟ, ਦਸਮੇਸ਼ ਨਗਰ, ਦਿਲਬਾਗ ਨਗਰ, ਨਿਊ ਜਵਾਹਰ ਨਗਰ, ਮਾਸਟਰ ਤਾਰਾ ਸਿੰਘ ਨਗਰ, ਲਿੰਕ ਰੋਡ, ਫਿਲੌਰ, ਗੁਰਾਇਆ, ਸ਼ਾਹਕੋਟ, ਕਰਤਾਰਪੁਰ ਅਤੇ ਭੋਗਪੁਰ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ
ਇਨ੍ਹਾਂ ਇਲਾਕਿਆਂ ਦੇ ਪਰਿਵਾਰ ਆਏ ਕੋਰੋਨਾ ਦੀ ਲਪੇਟ ’ਚ
ਗਰੋਵਰ ਕਾਲੋਨੀ 5 ਮੈਂਬਰ
ਟਾਵਰ ਐਨਕਲੇਵ 5 ਮੈਂਬਰ
ਅੰਬਿਕਾ ਕਾਲੋਨੀ 3 ਮੈਂਬਰ
ਦਿਆਲ ਨਗਰ 3 ਮੈਂਬਰ
ਸ਼ਹੀਦ ਬਾਬਾ ਦੀਪ ਸਿੰਘ ਨਗਰ 3 ਮੈਂਬਰ
ਨਿਊ ਚੰਦਨ ਨਗਰ ਕਰਤਾਰਪੁਰ 3 ਮੈਂਬਰ ਅਤੇ ਪ੍ਰਕਾਸ਼ ਨਗਰ ਮਾਡਲ ਟਾਊਨ, ਆਦਰਸ਼ ਨਗਰ, ਜਲੰਧਰ ਹਾਈਟਸ, ਗੋਲਡਨ ਐਵੇਨਿਊ, ਸੋਢਲ ਰੋਡ, ਥ੍ਰੀ ਸਟਾਰ ਪੈਰਾਡਾਈਜ਼ ਕਾਲੋਨੀ, ਪਿੰਡ ਕੋਟਲੀ ਥਾਨ ਸਿੰਘ ਅਤੇ ਮੁਹੱਲਾ ਚੌਧਰੀਆਂ ਫਿਲੌਰ ਦੇ ਕੁਝ ਪਰਿਵਾਰਾਂ ਦੇ 2-2 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ l
226 ਪਾਜ਼ੇਟਿਵ ਮਰੀਜ਼ਾਂ ’ਚੋਂ 126 ਦੀ ਉਮਰ 40 ਸਾਲ ਤੱਕ
ਐਤਵਾਰ ਨੂੰ ਜ਼ਿਲੇ ਦੇ ਜਿਹੜੇ 226 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ’ਚੋਂ 126 ਦੀ ਉਮਰ 40 ਸਾਲ ਤੱਕ ਹੈ, ਜਿਨ੍ਹਾਂ ਦਾ ਬਿਓਰਾ ਇਸ ਤਰ੍ਹਾਂ ਹੈ :
1 ਤੋਂ 20 ਸਾਲ ਤੱਕ ਦੇ ਪਾਜ਼ੇਟਿਵ....26
21 ਤੋਂ 40 ਸਾਲ ਤੱਕ ਦੇ ਪਾਜ਼ੇਟਿਵ.... 44
31 ਤੋਂ 40 ਸਾਲ ਤੱਕ ਦੇ ਪਾਜ਼ੇਟਿਵ.... 56
ਇਹ ਵੀ ਪੜ੍ਹੋ :ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ
ਇਹ ਹਾਰ ਗਏ ਕੋਰੋਨਾ ਤੋਂ ਜੰਗ
55 ਸਾਲਾ ਰਣਜੀਤ ਕੌਰ
55 ਸਾਲਾ ਸੁਰਿੰਦਰ ਸਿੰਘ
64 ਸਾਲਾ ਬਲਜਿੰਦਰ ਕੌਰ
73 ਸਾਲਾ ਮਹਿੰਦਰ ਰਾਮ
75 ਸਾਲਾ ਦਵਿੰਦਰ ਸਿੰਘ
3750 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 427 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਐਤਵਾਰ 3750 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 427 ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਦੀ ਟੀਮ ਨੇ ਕੋਰੋਨਾ ਦੀ ਪੁਸ਼ਟੀ ਲਈ 5144 ਹੋਰ ਲੋਕਾਂ ਦੇ ਸੈਂਪਲ ਲਏ ਹਨ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-813652
ਨੈਗੇਟਿਵ ਆਏ-737242
ਪਾਜ਼ੇਟਿਵ ਆਏ-33994
ਡਿਸਚਾਰਜ ਹੋਏ-29884
ਮੌਤਾਂ ਹੋਈਆਂ-984
ਐਕਟਿਵ ਕੇਸ-3126
ਇਹ ਵੀ ਪੜ੍ਹੋ : ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?