ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਜਾਰੀ, 350 ਦੇ ਕਰੀਬ ਮਿਲੇ ਪਾਜ਼ੇਟਿਵ ਕੇਸ, 9 ਦੀ ਮੌਤ

Monday, Mar 22, 2021 - 05:36 PM (IST)

ਜਲੰਧਰ (ਰੱਤਾ)- ਜਲੰਧਰ ਜ਼ਿਲ੍ਹੇ ’ਚ ਕੋਰੋਨਾ ਨੇ ਇਕ ਵਾਰ ਫਿਰ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ ਹੈ, ਜਿਸ ਨਾਲ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜਿੱਥੇ ਤੇਜ਼ੀ ਨਾਲ ਵਧ ਰਹੀ ਹੈ, ਉੱਥੇ ਹੀ ਇਸ ਵਾਇਰਸ ਕਾਰਨ ਦਮ ਤੋੜਨ ਵਾਲਿਆਂ ਦਾ ਗ੍ਰਾਫ਼ ਵੀ ਤੇਜ਼ੀ ਨਾਲ ਉਪਰ ਨੂੰ ਜਾ ਰਿਹਾ ਹੈ। ਸੋਮਵਾਰ ਨੂੰ ਜ਼ਿਲ੍ਹੇ ’ਚ ਜਿੱਥੇ ਕਰੀਬ 350 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ, ਉੱਥੇ ਹੀ 9 ਹੋਰ ਮਰੀਜ਼ਾਂ ਨੇ ਇਸ ਵਾਇਰਸ ਨਾਲ ਲੜਦੇ ਹੋਏ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ, ਭਾਜਪਾ ਆਗੂ ਦੇ ਸੁਰੱਖਿਆ ਕਰਮਚਾਰੀ ਦੀ ਗੋਲੀ ਲੱਗਣ ਨਾਲ ਮੌਤ

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੂੰ ਐਤਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕਰੀਬ 350 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ ਕੁਝ ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਕੋਰੋਨਾ ਕਰਕੇ ਮੌਤ ਦੇ ਮੂੰਹ ਵਿਚ ਜਾਣ ਵਾਲਿਆਂ ਵਿਚ 6 ਪੁਰਸ਼ ਅਤੇ ਤਿੰਨ ਬੀਬੀਆਂ ਸ਼ਾਮਲ ਹਨ। 

4419 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 135 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਐਤਵਾਰ 4419 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 135 ਹੋਰ ਨੂੰ ਛੁੱਟੀ ਵੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4099 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ’ਚ ਦਹਿਸ਼ਤਗਰਦਾਂ ਨੇ ਚਲਾਈਆਂ ਗੋਲੀਆਂ, ਸਹਿਮੇ ਲੋਕ
 

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਕੁਲ ਸੈਂਪਲ- 706486
ਨੈਗੇਟਿਵ ਆਏ- 650818
ਪਾਜ਼ੇਟਿਵ ਆਏ-25974
ਡਿਸਚਾਰਜ ਹੋਏ- 22699
ਮੌਤਾਂ ਹੋਈਆਂ- 819
ਐਕਟਿਵ ਕੇਸ- 2459

ਇਹ ਵੀ ਪੜ੍ਹੋ : ਰੁੱਖਾਂ ਨੂੰ ਬਚਾਉਣ ਲਈ ਇਹ ਸਿੱਖ ਨੌਜਵਾਨ ਸੜਕਾਂ ’ਤੇ ਖੜ੍ਹ ਕੇ ਇੰਝ ਦੇ ਰਿਹੈ ਕੁਝ ਵੱਖਰਾ ਸੰਦੇਸ਼

ਚਿੰਤਾ ਵਾਲੀ ਗੱਲ: 6 ਮਰੀਜ਼ਾਂ ’ਚੋਂ 4 ਦੀ ਸਿਰਫ਼ 24 ਘੰਟਿਆਂ ’ਚ ਹੋ ਗਈ ਮੌਤ
ਐਤਵਾਰ ਨੂੰ ਸਿਹਤ ਮਹਿਕਮੇ ਵੱਲੋਂ ਜਿਹੜੇ 6 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਇਲਾਜ ਦੌਰਾਨ ਹੋਈ ਮੌਤ ਸਬੰਧੀ ਜਾਣਕਾਰੀ ਦਿੱਤੀ ਗਈ, ਉਨ੍ਹਾਂ ’ਚੋਂ 4 ਦੀ ਮੌਤ ਹਸਪਤਾਲ ਪਹੁੰਚਣ ਦੇ ਸਿਰਫ 24 ਘੰਟਿਆਂ ਦੌਰਾਨ ਹੋ ਗਈ, ਜੋ ਕਿ ਬਹੁਤ ਚਿੰਤਾ ਵਾਲੀ ਗੱਲ ਹੈ। ਵਰਣਨਯੋਗ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਘਰ ’ਚ ਹੀ ਕੁਆਰੰਟਾਈਨ ਹੋ ਜਾਵੇ ਅਤੇ ਉਸ ਨੂੰ ਹਸਪਤਾਲ ਨਾ ਜਾਣਾ ਪਵੇ। ਇਸ ਲਈ ਵਧੇਰੇ ਪਾਜ਼ੇਟਿਵ ਮਰੀਜ਼ ਘਰਾਂ ’ਚ ਹੀ ਰਹਿੰਦੇ ਹਨ ਅਤੇ ਲਾਪ੍ਰਵਾਹੀ ਵਰਤਦੇ ਹਨ।

ਇਹ ਵੀ ਪੜ੍ਹੋ : ਹੁਣ ਬਿਨਾਂ ਸਰਟੀਫਿਕੇਟ ਦੇ ਵੀ ਕੋਰੋਨਾ ਵੈਕਸਿਨ ਲਗਵਾ ਸਕਣਗੇ ਇਸ ਉਮਰ ਦੇ ਲੋਕ

ਸਾਵਧਾਨ 3 ਦਿਨਾਂ ’ਚ ਮਿਲੇ 1027 ਨਵੇਂ ਕੇਸ
ਪਿਛਲੇ ਸਾਲ ਜਦੋਂ ਕੋਰੋਨਾ ਦਾ ਕਹਿਰ ਪੂਰੇ ਜ਼ੋਰਾਂ ’ਤੇ ਸੀ ਤਾਂ ਉਸ ਸਮੇਂ 4 ਦਿਨਾਂ ’ਚ ਕੋਰੋਨਾ ਦੇ 1000 ਨਵੇਂ ਕੇਸ ਮਿਲਦੇ ਸਨ, ਜਦਕਿ ਹੁਣ ਸਿਰਫ਼ 3 ਦਿਨਾਂ ’ਚ ਹੀ 1027 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ। ਵਰਣਨਯੋਗ ਹੈ ਕਿ ਸਾਲ 2020 ’ਚ 29 ਅਗਸਤ ਤੋਂ ਲੈ ਕੇ 19 ਸਤੰਬਰ ਤਕ ਹਰ 4 ਦਿਨਾਂ ’ਚ 1000 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਂਦੀ ਸੀ ਅਤੇ ਇਸ ਵਾਰ ਸਿਰਫ਼ 3 ਦਿਨਾਂ (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ) ’ਚ 1027 ਨਵੇਂ ਕੇਸ ਮਿਲਣ ਕਾਰਣ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ।

ਇਹ ਵੀ ਪੜ੍ਹੋ : ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


shivani attri

Content Editor

Related News