ਜਲੰਧਰ ਜ਼ਿਲ੍ਹੇ ’ਚ ਕਹਿਰ ਮਚਾਉਣ ਲੱਗਾ ਕੋਰੋਨਾ, ਸਰਕਾਰੀ ਸਕੂਲਾਂ ਦੇ ਬੱਚਿਆਂ ਸਣੇ 178 ਨਵੇਂ ਮਾਮਲਿਆਂ ਦੀ ਪੁਸ਼ਟੀ

Saturday, Mar 06, 2021 - 04:53 PM (IST)

ਜਲੰਧਰ ਜ਼ਿਲ੍ਹੇ ’ਚ ਕਹਿਰ ਮਚਾਉਣ ਲੱਗਾ ਕੋਰੋਨਾ, ਸਰਕਾਰੀ ਸਕੂਲਾਂ ਦੇ ਬੱਚਿਆਂ ਸਣੇ 178 ਨਵੇਂ ਮਾਮਲਿਆਂ ਦੀ ਪੁਸ਼ਟੀ

ਜਲੰਧਰ (ਰੱਤਾ)— ਜਲੰਧਰ ’ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਰਨ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ, ਉਥੇ ਹੀ 178 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਆਏ ਪਾਜ਼ੇਟਿਵ ਰੋਗੀਆਂ ’ਚ ਸਕੂਲ ਦੀ ਇਕ ਸਾਲ ਦੀ ਬੱਚੀ ਵੀ ਸ਼ਾਮਲ ਹੈ। ਅੱਜ ਆਏ ਪਾਜ਼ੇਟਿਵ ਕੇਸਾਂ ’ਚ ਕੁੜੀਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਲੌਰ, ਸਰਕਾਰੀ ਸਕੂਲ ਲੰਬਾ ਪਿੰਡ, ਸਰਕਾਰੀ ਸਕੂਲ ਭਾਰਗਵ ਕੈਂਪ, ਸਰਕਾਰੀ ਸਕੂਲ ਬਸਤੀ ਸ਼ੇਖ, ਸਰਕਾਰੀ ਸਕੂਲ ਕੋਟ ਬਾਦਲ ਖਾਂ, ਸਰਕਾਰੀ ਸਕੂਲ ਤਾਜਪੁਰ, ਖੁਰਲਾ ਕਿੰਗਰਾ ਦੇ ਇਕ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ’ਚ ਇਕ ਬੱਚੀ ਵੀ ਸ਼ਾਮਲ ਹੈ। ਇਥੇ ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿਚ ਅੱਜ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਦਾ ਨਾਈਟ ਕਰਫ਼ਿਊ ਲਗਾਇਆ ਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੋਰੋਨਾ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ’ਚ ਲੱਗਾ ਰਾਤ ਦਾ ਕਰਫ਼ਿਊ

ਸ਼ੁੱਕਰਵਾਰ ਨੂੰ 4418 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 59 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਸ਼ੁੱਕਰਵਾਰ 4418 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 59 ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3747 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ’ਚ ਫਿਰ ਮਤਾ ਪਾਸ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਕੁਲ ਸੈਂਪਲ-651137
ਨੈਗੇਟਿਵ ਆਏ-602534
ਪਾਜ਼ੇਟਿਵ ਆਏ-22256
ਡਿਸਚਾਰਜ ਹੋਏ-20696
ਮੌਤਾਂ ਹੋਈਆਂ-719
ਐਕਟਿਵ ਕੇਸ-841

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ

ਕੋਰੋਨਾ ਵੈਕਸੀਨੇਸ਼ਨ : 1036 ਸੀਨੀਅਰ ਨਾਗਰਿਕਾਂ ਸਮੇਤ 1972 ਨੇ ਲੁਆਇਆ ਟੀਕਾ
ਸਰਕਾਰ ਵੱਲੋਂ ਸ਼ੁਰੂ ਕੀਤੀ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਅਤੇ ਨਿੱਜੀ ਹਸਪਤਾਲਾਂ ਵਿਚ 1036 ਸੀਨੀਅਰ ਨਾਗਰਿਕਾਂ ਸਮੇਤ ਕੁਲ 1972 ਨੇ ਟੀਕਾ ਲੁਆਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਕੁਲ 209, ਪੀ. ਏ. ਪੀ. ਵਿਚ 237, ਖੁਰਲਾ ਕਿੰਗਰਾ ਵਿਚ 140, ਆਦਮਪੁਰ ਵਿਚ 40, ਕਾਲਾ ਬੱਕਰਾ ਵਿਚ 29, ਬਸਤੀ ਗੁਜ਼ਾਂ ਵਿਚ 118, ਕਰਤਾਰਪੁਰ ਵਿਚ 49, ਦਾਦਾ ਕਾਲੋਨੀ ਵਿਚ 50, ਫਿਲੌਰ ਵਿਚ 87, ਬੰਡਾਲਾ ਵਿਚ 10, ਸ਼ਾਹਕੋਟ ਵਿਚ 50, ਨਕੋਦਰ ਸਿਹਤ ਕੇਂਦਰ ਵਿਚ 82 ਅਤੇ ਐੱਨ. ਐੱਚ. ਐੱਸ. ਹਸਪਤਾਲ ਵਿਚ 80, ਪਟੇਲ ਹਸਪਤਾਲ ਵਿਚ 110, ਗਲੋਬਲ ਹਸਪਤਾਲ ਵਿਚ 109, ਕੈਪੀਟੋਲ ਹਸਪਤਾਲ ਵਿਚ 80, ਪਿਮਸ ਵਿਚ 190, ਅੰਕੁਰ ਹਸਪਤਾਲ ਵਿਚ 21, ਥਿੰਦ ਹਸਪਤਾਲ ਵਿਚ 9, ਸਰਵੋਦਿਆ ਹਸਪਤਾਲ ਵਿਚ 33, ਘਈ ਹਸਪਤਾਲ ਵਿਚ 96, ਐੱਸ. ਜੀ. ਐੱਲ. ਹਸਪਤਾਲ ’ਚ 24, ਇਨੋਸੈਂਟ ਹਾਰਟਸ ਹਸਪਤਾਲ ਵਿਚ 30 ਅਤੇ ਜੈਨੇਸਿਸ ਵਿਚ 89 ਲੋਕ ਟੀਕਾ ਲੁਆਉਣ ਪਹੁੰਚੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ 410 ਹੈਲਥ ਵਰਕਰਜ਼, 369 ਫਰੰਟਲਾਈਨ ਵਰਕਰ, 60 ਸਾਲ ਤੋਂ ਵੱਧ ਦੇ 1036 ਅਤੇ 45 ਤੋਂ 59 ਸਾਲ ਤੱਕ ਦੇ 157 ਲੋਕ ਸ਼ਾਮਲ ਹਨ। ਸ਼ੁੱਕਰਵਾਰ ਨੂੰ ਟੀਕਾ ਲੁਆਉਣ ਵਾਲਿਆਂ ਵਿਚ 247 ਅਜਿਹੇ ਕੋਰੋਨਾ ਯੋਧੇ ਸਨ, ਜਿਨ੍ਹਾਂ ਦੂਜੀ ਡੋਜ਼ ਲੁਆਈ।

ਇਹ ਵੀ ਪੜ੍ਹੋ : ਹੈਰਾਨੀਜਨਕ ਖ਼ੁਲਾਸਾ: ਪਿਓ ਨੇ ਹੀ ਪ੍ਰੇਮਿਕਾ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਸੀ ਕੁੜੀ ਦਾ ਪ੍ਰੇਮੀ
ਨੋਟ- ਜਲੰਧਰ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News