ਜਲੰਧਰ ਜ਼ਿਲ੍ਹੇ ''ਚ ਕੋਰੋਨਾ ਵਿਖਾਉਣ ਲੱਗਾ ਭਿਆਨਕ ਰੂਪ, 90 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

07/28/2022 6:30:53 PM

ਜਲੰਧਰ (ਰੱਤਾ)– ਜਲੰਧਰ ਜ਼ਿਲ੍ਹੇ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਣ ਲੱਗੇ ਹਨ। ਜਲੰਧਰ ਜ਼ਿਲ੍ਹੇ 'ਚ ਅੱਜ 90 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ। ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਜ਼ ਤੋਂ ਜ਼ਿਲ੍ਹੇ ਨਾਲ ਸੰਬੰਧਤ 90 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ। ਦੱਸਣਯੋਗ ਹੈ ਕਿ ਮਹਿਕਮੇ ਦੀਆਂ ਟੀਮਾਂ ਨੇ 1688 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ। ਐਕਟਿਵ ਕੇਸਾਂ ਵਿਚੋਂ 71 ਹੋਰ ਮਰੀਜ਼ ਰਿਕਵਰ ਹੋ ਗਏ। ਜ਼ਿਲ੍ਹੇ ਵਿਚ ਹੁਣ ਤੱਕ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 79475 ’ਤੇ ਪਹੁੰਚ ਗਈ ਹੈ ਅਤੇ ਹੁਣ ਐਕਟਿਵ ਕੇਸ 358 ਹਨ।

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਲੈ ਕੇ ਅਲਰਟ 'ਤੇ ਜਲੰਧਰ ਦਾ ਸਿਵਲ ਹਸਪਤਾਲ, ਮੈਡੀਕਲ ਅਫ਼ਸਰਾਂ ਨੂੰ ਦਿੱਤੀਆਂ ਹਦਾਇਤਾਂ

ਬੁੱਧਵਾਰ 87 ਬੱਚਿਆਂ ਸਮੇਤ 4036 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ਵੈਕਸੀਨੇਸ਼ਨ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹੇ ਵਿਚ 4036 ਲੋਕਾਂ ਨੂੰ ਵੈਕਸੀਨ ਲਗਾਈ ਗਈ ਅਤੇ ਇਨ੍ਹਾਂ ਵਿਚ 12 ਤੋਂ 15 ਸਾਲ ਤੱਕ 87 ਬੱਚੇ, 62 ਅੱਲ੍ਹੜ ਅਤੇ ਬੂਸਟਰ ਡੋਜ਼ ਲਗਾਉਣ ਵਾਲੇ 3661 ਲਾਭਪਾਤਰੀ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 1948410 ਲੋਕਾਂ ਨੂੰਵੈਕਸੀਨ ਦੀ ਪਹਿਲੀ, 1865373 ਨੂੰ ਦੋਵੇਂ ਡੋਜ਼ ਅਤੇ 136963 ਲੋਕਾਂ ਨੂੰ ਤਿੰਨੋਂ ਡੋਜ਼ ਲਗਾਈ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਮੇਲਾ ਭਲਕੇ ਤੋਂ, ਟ੍ਰੈਫਿਕ ਰਹੇਗੀ ਡਾਇਵਰਟ, ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਖ਼ਾਸ ਹਦਾਇਤਾਂ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News