ਜਲੰਧਰ ਜ਼ਿਲ੍ਹੇ ’ਚ ਕਹਿਰ ਵਰਾਉਣ ਲੱਗਾ ਕੋਰੋਨਾ, ਸਕੂਲੀ ਬੱਚਿਆਂ ਸਣੇ 120 ਲੋਕ ਮਿਲੇ ਪਾਜ਼ੇਟਿਵ

02/28/2021 6:02:12 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਲਗਭਗ ਤਿੰਨ ਮਹੀਨਿਆਂ ਬਾਅਦ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਐਤਵਾਰ ਨੂੰ ਜ਼ਿਲ੍ਹੇ ’ਚ ਕੁੱਲ 120 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਅੱਜ ਪਾਏ ਗਏ ਪਾਜ਼ੇਟਿਵ ਕੇਸਾਂ ਵਿਚ ਸਕੂਲ ਦੇ ਵਿਦਿਆਰਥੀ, ਸਟਾਫ਼ ਮੈਂਬਰ ਅਤੇ ਇਕ ਡਾਕਟਰ  ਵੀ ਸ਼ਾਮਲ ਹੈ। ਇਸੇ ਦੇ ਚਲਦਿਆਂ ਜਲੰਧਰ ’ਚ ਕੋਰੋਨਾ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਵੀ ਪੁਸ਼ਟੀ ਹੋਈ ਹੈ। ਮੌਤ ਦੇ ਮੂੰਹ ’ਚ ਗਏ ਕੋਰੋਨਾ ਦੇ ਮਰੀਜ਼ਾਂ ਵਿਚ 40 ਸਾਲਾ ਬੀਬੀ ਅਤੇ 37 ਸਾਲਾ ਪੁਰਸ਼ ਸ਼ਾਮਲ ਹੈ। 

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਐਤਵਾਰ ਵੱਖ-ਵੱਖ ਨਿੱਜੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁਲ 120 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ 12 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬੇ ਨਾਲ ਸਬੰਧਤ ਪਾਏ ਗਏ।
ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 108 ਮਰੀਜ਼ਾਂ ’ਚ ਵੱਖ-ਵੱਖ ਸਕੂਲਾਂ ਦੇ 30 ਵਿਦਿਆਰਥੀ, ਸਟਾਫ਼ ਮੈਂਬਰ, ਇਕ ਵੱਡੇ ਨਿੱਜੀ ਹਸਪਤਾਲ ਦਾ ਆਰਥੋਪੈਡਿਕ ਸਰਜਨ ਅਤੇ ਕਮਿਊਨਿਟੀ ਹੈਲਥ ਸੈਂਟਰ ਕਰਤਾਰਪੁਰ ਦੀ ਇਕ ਸਿਹਤ ਕਰਮਚਾਰੀ ਸ਼ਾਮਲ ਹੈ, ਜਦਕਿ ਬਾਕੀ ਮਰੀਜ਼ਾਂ ’ਚੋਂ ਕੁਝ ਪਿੰਡ ਧਨਾਲ ਕਲਾਂ, ਐੱਮ. ਐੱਮ. ਐੱਸ. ਕਾਲੋਨੀ ਬੜਿੰਗ, ਭਾਰਗੋ ਕੈਂਪ, ਅਸ਼ੋਕ ਨਗਰ, ਮਾਡਲ ਹਾਊਸ, ਆਰੀਆ ਨਗਰ ਗੁਲਾਬ ਦੇਵੀ ਰੋਡ, ਬਾਬਾ ਦੀਪ ਸਿੰਘ ਨਗਰ, ਨੂਰਮਹਿਲ, ਜੰਡੂਸਿੰਘਾ, ਰੋਜ਼ ਪਾਰਕ, ਕਰਤਾਰ ਨਗਰ, ਵਿਕਾਸ ਨਗਰ ਸ਼ਾਹਕੋਟ, ਕਮਲ ਵਿਹਾਰ, ਜੇ. ਪੀ. ਨਗਰ, ਵਿਰਦੀ ਕਾਲੋਨੀ, ਸਿਲਵਰ ਰੈਜ਼ੀਡੈਂਸੀ ਅਪਾਰਟਮੈਂਟਸ, ਮਕਸੂਦਾਂ, ਹਰਗੋਬਿੰਦ ਨਗਰ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਨ੍ਹਾਂ ਨੇ ਤੋੜਿਆ ਦਮ
1. ਸੁਖਦੇਵ ਸਿੰਘ (37) ਪਿੰਡ ਨੌਗੱਜਾ
2. ਬਲਜੀਤ ਕੌਰ (40) ਪਿੰਡ ਛੋਕਰਾਂ

ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਪਾਜ਼ਟਿਵ ਆਏ
1. ਮੈਰੀਟੋਰੀਅਸ ਸਕੂਲ, ਕਪੂਰਥਲਾ ਰੋਡ ਦੇ 12 ਵਿਦਿਆਰਥੀ
2. ਸਰਕਾਰੀ ਸੀ. ਸੈਕੰ. ਸਕੂਲ, ਕਾਹਨਾ ਢੇਸੀਆਂ ਦੇ9 ਵਿਦਿਆਰਥੀ
3. ਸਰਕਾਰੀ ਸੀ. ਸੈਕੰ. ਸਕੂਲ, ਬਸਤੀ ਸ਼ੇਖ ਦੇ 3 ਵਿਦਿਆਰਥੀ
4. ਸਰਕਾਰੀ ਸੀ. ਸੈਕੰ. ਸਕੂਲ, ਚੌਗਿੱਟੀ ਦੇ 2 ਵਿਦਿਆਰਥੀ
5. ਸਰਕਾਰੀ ਸੀ. ਸੈਕੰ. ਸਕੂਲ, ਭੋਗਪੁਰ ਦੇ 2 ਵਿਦਿਆਰਥੀ, 2 ਸਟਾਫ਼
6. ਸਰਕਾਰੀ ਸੀ. ਸੈਕੰ. ਸਕੂਲ, ਫਿਲੌਰ ਦੇ 2 ਵਿਦਿਆਰਥੀ, 1 ਸਟਾਫ਼
7. ਸੇਂਟ ਜੋਸੇਫ ਸਕੂਲ ਫਾਰ ਬੁਆਏਜ਼, ਡਿਫੈਂਸ ਕਾਲੋਨੀ, 2 ਸਟਾਫ਼

ਇਹ ਵੀ ਪੜ੍ਹੋ: ਫਿਲੌਰ ’ਚ ਵੱਡੀ ਵਾਰਦਾਤ: ਸਿਵਿਆਂ ’ਚੋਂ ਵਿਅਕਤੀ ਦੀ ਮਿਲੀ ਅੱਧਸੜੀ ਲਾਸ਼, ਇਲਾਕੇ ’ਚ ਫੈਲੀ ਸਨਸਨੀ


shivani attri

Content Editor

Related News