ਜਲੰਧਰ ਜ਼ਿਲ੍ਹੇ ''ਚ ਕੋਰੋਨਾ ਨੇ ਲਈ ਇਕ ਹੋਰ ਜਾਨ, 63 ਦੀ ਰਿਪੋਰਟ ਪਾਜ਼ੇਟਿਵ

Saturday, Nov 07, 2020 - 04:55 PM (IST)

ਜਲੰਧਰ ਜ਼ਿਲ੍ਹੇ ''ਚ ਕੋਰੋਨਾ ਨੇ ਲਈ ਇਕ ਹੋਰ ਜਾਨ, 63 ਦੀ ਰਿਪੋਰਟ ਪਾਜ਼ੇਟਿਵ

ਜਲੰਧਰ (ਰੱਤਾ)— ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਅਜੇ ਖ਼ਤਮ ਹੁੰਦਾ ਵਿਖਾਈ ਨਹੀਂ ਦੇ ਰਿਹਾ। ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨੇ ਜਿੱਥੇ ਇਕ ਹੋਰ ਮਰੀਜ਼ ਦੀ ਜਾਨ ਲੈ ਲਈ, ਉਥੇ ਹੀ 63 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 79 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ, ਜਿਨ੍ਹਾਂ 'ਚੋਂ 16 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਮਰੀਜ਼ਾਂ 'ਚੋਂ ਕੁਝ ਪਰਿਵਾਰਾਂ ਦੇ 2-2, 3-3 ਮੈਂਬਰ ਸ਼ਾਮਲ ਹਨ। ਦੂਜੇ ਪਾਸੇ ਕੋਰੋਨਾ ਨਾਲ ਲੜਦੇ ਹੋਏ ਸਥਾਨਕ ਲਾਡੋਵਾਲੀ ਰੋਡ ਨਿਵਾਸੀ 62 ਸਾਲਾ ਰੋਸ਼ਨ ਲਾਲ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ: 3 ਵਿਅਕਤੀਆਂ ਨੇ ਕੈਂਟਰ ਚਾਲਕ 'ਤੇ ਚਾਕੂ ਨਾਲ ਕੀਤੇ ਸਨ 32 ਵਾਰ, ਹੁਣ ਚੜ੍ਹੇ ਪੁਲਸ ਅੜਿੱਕੇ

 ਇਨ੍ਹਾਂ ਇਲਾਕਿਆਂ 'ਚੋਂ ਮਿਲੇ ਪਾਜ਼ੇਟਿਵ ਮਰੀਜ਼
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਉਨ੍ਹਾਂ 'ਚੋਂ ਕਈ ਲੋਕ ਕ੍ਰਿਸ਼ਨਾ ਨਗਰ ਨਜ਼ਦੀਕ ਆਦਰਸ਼ ਨਗਰ, ਵਜ਼ੀਰ ਸਿੰਘ ਐਨਕਲੇਵ, ਨਹਿਰੂ ਗਾਰਡਨ ਰੋਡ, ਸੂਰਿਆ ਐਨਕਲੇਵ, ਗਰੀਨ ਸਿਟੀ ਮਿੱਠਾਪੁਰ ਰੋਡ, ਮਾਡਲ ਹਾਊਸ ਅਤੇ ਮਾਡਲ ਟਾਊਨ ਇਲਾਕੇ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ: ਪੰਜਾਬ ਦੀਆਂ ਬੱਸਾਂ ਤੋਂ ਰੋਕ ਹਟੀ: ਦਿੱਲੀ 'ਚ 50 ਫ਼ੀਸਦੀ ਬੱਸਾਂ ਦੀ ਐਂਟਰੀ ਨੂੰ ਮਿਲੀ ਹਰੀ ਝੰਡੀ

2416 ਦੀ ਰਿਪੋਰਟ ਆਈ ਨੈਗੇਟਿਵ ਅਤੇ 31 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ 2416 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 31 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਨੇ 2765 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਬਾਹਰ ਸਾਬਕਾ ਪੰਚਾਇਤ ਮੈਂਬਰ ਨੂੰ ਸ਼ਰੇਆਮ ਗੋਲੀਆਂ ਮਾਰਨ ਵਾਲੇ ਚੜ੍ਹੇ ਪੁਲਸ ਅੜਿੱਕੇ

ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-301685
ਨੈਗੇਟਿਵ ਆਏ-269700
ਪਾਜ਼ੇਟਿਵ ਆਏ-15520
ਡਿਸਚਾਰਜ ਹੋਏ-14396
ਮੌਤਾਂ ਹੋਈਆਂ-478
ਐਕਟਿਵ ਕੇਸ-646

ਇਹ ਵੀ ਪੜ੍ਹੋ: ਢਾਬੇ 'ਚ ਮਜ਼ਦੂਰ ਦੀ ਲਾਸ਼ ਲਟਕਦੀ ਵੇਖ ਲੋਕਾਂ ਦੇ ਉੱਡੇ ਹੋਸ਼, ਡੇਢ ਮਹੀਨਾ ਪਹਿਲਾਂ ਹੀ ਛੱਡਿਆ ਸੀ ਕੰਮ

ਇਹ ਵੀ ਪੜ੍ਹੋ: ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ


author

shivani attri

Content Editor

Related News