ਜਲੰਧਰ ਜ਼ਿਲ੍ਹੇ ''ਚ ਕੋਰੋਨਾ ਆਫ਼ਤ, ਫਿਰ ਵੱਡੀ ਗਿਣਤੀ ''ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 8500 ਤੋਂ ਪਾਰ

Thursday, Sep 10, 2020 - 01:39 PM (IST)

ਜਲੰਧਰ ਜ਼ਿਲ੍ਹੇ ''ਚ ਕੋਰੋਨਾ ਆਫ਼ਤ, ਫਿਰ ਵੱਡੀ ਗਿਣਤੀ ''ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 8500 ਤੋਂ ਪਾਰ

ਜਲੰਧਰ (ਰੱਤਾ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਕੋਰੋਨਾ ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਜ਼ਿਲ੍ਹੇ 'ਚ ਵੀਰਵਾਰ ਨੂੰ ਜਿੱਥੇ 85 ਨਵੇਂ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਉਥੇ ਹੀ 3 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਵੀ ਜਾ ਚੁੱਕੇ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚ ਪੁਲਸ ਅਕਾਦਮੀ ਫਿਲੌਰ ਦੇ ਕਈ ਮੁਲਾਜ਼ਮ ਵੀ ਸ਼ਾਮਲ ਹਨ।

ਇਨ੍ਹਾਂ ਨੇ ਹਾਰੀ ਕੋਰੋਨਾ ਤੋਂ ਜੰਗ
ਰੇਸ਼ਮ ਸਿੰਘ (51) ਵਾਸੀ ਧੀਰਪੁਰ ਕਰਤਾਰਪੁਰ
ਬਲਬੀਰ ਕੌਰ (67) ਵਾਸੀ ਹਰਨਾਮਦਾਸਪੁਰਾ
ਬਲਕਾਰ ਸਿੰਘ (65) ਪਿੰਡ ਸੀਚੇਵਾਲ

ਬੁੱਧਵਾਰ ਨੂੰ 908 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 160 ਹੋਰਾਂ ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 908 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 160 ਹੋਰਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਓਧਰ ਮਹਿਕਮੇ ਨੇ 850 ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਬਾਰਟਰੀ ਭੇਜੇ ਸਨ।

ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-73876
ਨੈਗੇਟਿਵ ਆਏ-65447
ਪਾਜ਼ੇਟਿਵ ਆਏ-8545
ਡਿਸਚਾਰਜ ਹੋਏ ਮਰੀਜ਼-5279
ਮੌਤਾਂ ਹੋਈਆਂ-226
ਸਰਗਰਮ ਕੇਸ-2958


author

shivani attri

Content Editor

Related News