ਸ਼੍ਰਮਿਕ ਸਪੈਸ਼ਲ ਟਰੇਨਾਂ ਲਈ ਨਹੀਂ ਮਿਲ ਰਹੇ ਯਾਤਰੀ
Tuesday, May 26, 2020 - 05:04 PM (IST)
ਜਲੰਧਰ (ਗੁਲਸ਼ਨ)— ਪੰਜਾਬ ਛੱਡ ਕੇ ਦੂਜੇ ਸੂਬਿਆਂ 'ਚ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਚਲਾਈਆਂ ਜਾ ਰਹੀਆਂ ਸਰਮੈਲ ਟਰੇਨਾਂ ਲਈ ਹੁਣ ਪ੍ਰਸ਼ਾਸਨ ਨੂੰ ਯਾਤਰੀ ਨਹੀਂ ਮਿਲ ਰਹੇ ਹਨ। ਲੱਭ-ਲੱਭ ਕੇ ਯਾਤਰੀਆਂ ਨੂੰ ਲਿਆਉਣ ਦੇ ਬਾਵਜੂਦ ਵੀ ਟਰੇਨਾਂ ਨਹੀਂ ਭਰ ਰਹੀਆਂ ਹਨ। ਸਿਟੀ ਰੇਲਵੇ ਸਟੇਸ਼ਨ ਤੋਂ ਸੋਮਵਾਰ ਨੂੰ 5 ਸਪੈਸ਼ਲ ਟਰੇਨਾਂ ਚਲਾਈਆ ਗਈਆਂ, ਜਿਨ੍ਹਾਂ 'ਚੋਂ ਬਿਹਾਰ ਦੇ ਗਯਾ ਸਟੇਸ਼ਨ ਲਈ ਸਵੇਰੇ 10 ਵਜੇ ਦੁਪਹਿਰ, 1 ਵਜੇ ਮਧੂਬਨੀ, ਸ਼ਾਮ 4 ਵਜੇ ਪੂਨੀਆ, 7 ਵਜੇ ਸਿਵਾਨ ਅਤੇ ਰਾਤ 10 ਵਜੇ ਗੋਰਖਪੁਰ ਲਈ ਟਰੇਨਾਂ ਚੱਲੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਸਿਟੀ ਰੇਲਵੇ ਸਟੇਸ਼ਨ ਤੋਂ ਚੱਲੀਆਂ ਇਨ੍ਹਾਂ ਸਾਰੀਆਂ ਟਰੇਨਾਂ 'ਚੋਂ ਸਿਰਫ ਇਕ ਹੀ ਟਰੇਨ 'ਚ ਸਵਾਰੀਆਂ ਪੂਰੀਆਂ ਹੋਈਆਂ ਸੀ। ਰੇਲਵੇ ਪ੍ਰਸ਼ਾਸਨ ਵੱਲੋਂ ਜ਼ਿਲਾ ਪ੍ਰਸ਼ਾਸਨ ਤੋਂ ਟਿਕਟਾਂ ਦੇ ਇਵਜ਼ 'ਚ ਡਿਮਾਂਡ ਡਰਾਫਟ ਲੈ ਕੇ ਹਰੇਕ ਟਰੇਨ ਲਈ 1600-1600 ਟਿਕਟਾਂ ਬਣਾਈਆਂ ਗਈਆਂ। ਸੂਚਨਾ ਮੁਤਾਬਕ ਸਵੇਰੇ 10 ਵਜੇ ਗਯਾ ਜਾਣ ਵਾਲੀ ਟਰੇਨ ਵਿਚ ਲਗਭਗ 350, ਦੁਪਹਿਰ 1 ਵਜੇ ਮਧੂਬਨੀ ਜਾਣ ਵਾਲੀ ਟਰੇਨ ਵਿਚ ਲੱਗਭਗ 650, ਸ਼ਾਮ 4 ਵਜੇ ਪੂਨੀਆ ਜਾਣ ਵਾਲੀ ਟਰੇਨ 'ਚ 930, ਸ਼ਾਮ 7 ਵਜੇ ਸਿਵਾਨ ਜਾਣ ਵਾਲੀ ਟਰੇਨ 'ਚ 1170 ਯਾਤਰੀ ਹੀ ਰਵਾਨਾ ਹੋਏ, ਰਾਤ 10 ਵਜੇ ਗੋਰਖਪੁਰ ਜਾਣ ਵਾਲੀ ਟਰੇਨ ਵਿਚ 1600 ਯਾਤਰੀ ਗਏ।
ਉੱਥੇ ਹੀ ਜਾਣਕਾਰੀ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਯਾਤਰੀਆਂ ਦੀ ਗਿਣਤੀ ਘੱਟ ਹੈ ਤਾਂ ਟਰੇਨਾਂ ਦੀ ਗਿਣਤੀ ਨੂੰ ਵੀ ਘੱਟ ਕਰ ਦੇਣਾ ਚਾਹੀਦਾ, ਜੇਕਰ ਜਲੰਧਰ ਦੇ ਯਾਤਰੀਆਂ ਦੀ ਗਿਣਤੀ ਘੱਟ ਹੈ ਤਾਂ ਲੁਧਿਆਣੇ ਤੋਂ ਸਵਾਰੀਆਂ ਲੈ ਕੇ ਟਰੇਨ ਨੂੰ ਭਰਿਆ ਜਾ ਸਕਦਾ ਹੈ ਵੈਸੇ ਵੀ ਲੁਧਿਆਣਾ ਤੋਂ ਪਿੰਡ ਜਾਣ ਵਾਲੇ ਮਜ਼ਦੂਰਾਂ ਦੀ ਤਦਾਦ ਕਾਫੀ ਹੈ, ਉਥੋਂ ਵੀ ਰੋਜ਼ਾਨਾ 10 ਤੋਂ 12 ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜੇਕਰ ਇਹ ਚਾਹੁਣ ਤਾਂ ਪ੍ਰਸ਼ਾਸਨਿਕ ਅਧਿਕਾਰੀ ਆਪਸ 'ਚ ਤਾਲਮੇਲ ਕਰਕੇ ਸਰਕਾਰ ਦਾ ਨੁਕਸਾਨ ਹੋਣ ਤੋਂ ਬਚਾ ਸਕਦੇ ਹਨ।\
ਬੱਚੀਆਂ ਹੋਈਆਂ ਟਿਕਟਾਂ ਕਿਸ ਖਾਤੇ 'ਚ ਪਾ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ
ਉੱਥੇ ਹੀ ਆਮ ਲੋਕਾਂ ਦੇ ਮਨ 'ਚ ਸਵਾਲ ਉੱਠ ਰਿਹਾ ਹੈ ਕਿ ਆਖਰ ਪ੍ਰਸ਼ਾਸਨਿਕ ਅਧਿਕਾਰੀ ਬਚੀਆਂ ਟਿਕਟਾਂ ਦਾ ਕੀ ਕਰ ਰਹੇ ਹਨ, ਕਿਉਂਕਿ ਬਚੀਆਂ ਟਿਕਟਾਂ ਵਿਭਾਗ ਵੱਲੋਂ ਰਿਫੰਡ ਨਹੀਂ ਕੀਤੀਆਂ ਜਾ ਰਹੀਆਂ। ਰੇਲਵੇ ਨਿਯਮਾਂ ਮੁਤਾਬਕ ਟਿਕਟਾਂ ਬਣਾਉਣ ਦੇ 3 ਘੰਟੇ ਬਾਅਦ ਰਿਫੰਡ ਨਹੀਂ ਕੀਤਾ ਜਾ ਸਕਦਾ ਉੱਥੇ ਹੀ ਪ੍ਰਸ਼ਾਸਨ ਵੱਲੋਂ ਟਰੇਨ ਚਲਾਉਣ ਤੋਂ ਲੱਗਭਗ 5 ਘੰਟੇ ਪਹਿਲਾਂ ਟਿਕਟਾਂ ਬਣਵਾਈਆਂ ਜਾ ਰਹੀਆਂ ਹਨ, ਕਿਉਂਕਿ ਉਹ ਸਕਰੀਨਿੰਗ ਲਈ ਨਿਰਧਾਰਤ ਕੀਤੇ ਥਾਵਾਂ 'ਤੇ ਮੈਡੀਕਲ ਚੈੱਕਅਪ ਕਰ ਕੇ ਉੱਥੋਂ ਹੀ ਯਾਤਰੀਆਂ ਨੂੰ ਟਿਕਟਾਂ ਦੇ ਰਹੇ ਹਨ।ਜ਼ਿਲਾ ਪ੍ਰਸ਼ਾਸਨ ਵੱਲੋਂ ਨਿਯੁਕਤ ਅਧਿਕਾਰੀ ਰੇਲਵੇ ਅਧਿਕਾਰੀਆਂ ਨੂੰ ਡਿਮਾਂਡ ਕਰ ਕੇ ਟਿਕਟਾਂ ਬਣਵਾ ਕੇ ਲੈ ਜਾਂਦੇ ਹਨ ਲੇਕਿਨ ਬੱਚੀਆਂ ਹੋਈਆਂ ਟਿਕਟਾਂ ਕਿਸ ਖਾਤੇ ਵਿੱਚ ਪਾ ਰਹੇ ਹਨ ਇਸ ਬਾਰੇ ਕੁਝ ਪਤਾ ਨਹੀਂ।
359 ਯਾਤਰੀਆਂ ਦਾ ਕਿਰਾਇਆ 9 ਲੱਖ 68 ਹਜ਼ਾਰ ਰੁਪਈਏ
ਰੇਲਵੇ ਪ੍ਰਸ਼ਾਸਨ ਵੱਲੋਂ 22 ਕੋਚਾਂ ਵਾਲੀ ਟਰੇਨ ਲਈ 1600 ਯਾਤਰੀਆਂ ਦੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਜਲੰਧਰ ਸਿਟੀ ਤੋਂ ਬਿਹਾਰ ਦੇ ਗਯਾ ਸਟੇਸ਼ਨ ਤੱਕ ਦਾ ਕਿਰਾਇਆ 650 ਰੁਪਏ ਹੈ ਇਸ ਹਿਸਾਬ ਨਾਲ 1600 ਟਿਕਟਾਂ ਦਾ ਕਿਰਾਇਆ 9 ਲਖ 68 ਹਜ਼ਾਰ ਰੁਪਏ ਬਣਦਾ ਹੈ ਪਰ ਇਸ ਪੂਰੀ ਟਰੇਨ ਵਿਚ ਲੱਗਭੱਗ 359 ਯਾਤਰੀ ਹੀ ਰਵਾਨਾ ਹੋਏ। ਇਸ ਤਰ੍ਹਾਂ ਜਲੰਧਰ ਸਿਟੀ ਤੋਂ ਬਿਹਾਰ ਦੇ ਮਧੁਬਨੀ ਸਟੇਸ਼ਨ ਤੱਕ ਦਾ 1 ਯਾਤਰੀ ਦਾ ਕਿਰਾਇਆ 675 ਰੁਪਏ ਹੈ। ਰੇਲ ਪ੍ਰਸ਼ਾਸਨ ਨੇ ਦਸ ਲੱਖ ਅੱਸੀ ਹਜ਼ਾਰ ਰੁਪਏ ਲੈ ਕੇ ਸੋਲਾਂ ਸੌ ਟਿਕਟਾਂ ਬਣਵਾਈਆਂ ਪਰ ਇਸ ਟਰੇਨ ਵਿਚ ਵੀ ਲੱਗਭੱਗ 650 ਯਾਤਰੀ ਹੀ ਰਵਾਨਾ ਹੋਣ ਦੀ ਸੂਚਨਾ ਮਿਲੀ ਹੈ।
ਰੇਲਵੇ ਟਿਕਟਾਂ ਦੇ ਰਿਫੰਡ ਲਈ ਲੱਗੀ ਭੀੜ
ਤਾਲਾਬੰਦੀ ਦੌਰਾਨ ਰੱਦ ਹੋਈਆਂ ਟਰੇਨਾਂ ਦੀਆਂ ਟਿਕਟਾਂ ਦਾ ਰਿਫੰਡ ਦੇਣ ਲਈ ਸੋਮਵਾਰ ਸਵੇਰੇ ਸਿਟੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ 'ਤੇ ਪਹਿਲੇ ਦਿਨ ਇਕ ਕਾਉਂਟਰ ਖੋਲ੍ਹਿਆ ਗਿਆ, ਇਸ ਦੇ ਖੁੱਲ੍ਹਦੇ ਹੀ ਭਾਰੀ ਭੀੜ ਉਮੜ ਆਈ। ਸੋਸ਼ਲ ਡਿਸਟੈਂਸ ਲਈ ਪਹਿਲਾਂ ਹੀ ਕਾਊਂਟਰਾਂ ਦੇ ਬਾਹਰ ਗੋਲੇ ਲਾਏ ਗਏ ਸਨ ਪਰ ਇਸ ਦੇ ਪਿਛਲੀ ਲਾਈਨ ਕਿੰਨੀ ਲੰਮੀ ਹੁੰਦੀ ਗਈ ਕਿ ਲੋਕ ਸੋਸ਼ਲ ਡਿਸਟੈਂਸ ਭੁੱਲ ਗਏ ਅਤੇ ਲਾਈਨ ਸਟੇਸ਼ਨ ਕੰਪਲੈਕਸ ਤੋਂ ਬਾਹਰ ਸਰਕੂਲੇਟਿੰਗ ਏਰੀਏ ਤੋਂ ਹੁੰਦੀ ਹੋਈ ਜੀ. ਆਰ. ਪੀ. ਥਾਣੇ ਤੱਕ ਪਹੁੰਚ ਗਈ ਟਰੇਨ ਦੀ ਰਿਜ਼ਰਵੇਸ਼ਨ ਕਰਵਾਉਣ ਵਾਲਿਆਂ ਦੇ ਮੁਕਾਬਲੇ ਰਿਫੰਡ ਲੈਣ ਵਾਲਿਆਂ ਦੀ ਗਿਣਤੀ ਜਾਦਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਦੇ ਹਜ਼ਾਰ ਤੋਂ ਘੱਟ ਰੁਪਏ ਦੇ ਰਿਫੰਡ ਸਨ। ਅਜਿਹੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਰਿਫੰਡ ਕੀਤਾ ਗਿਆ। ਰਾਤ 8 ਵਜੇ ਤੱਕ 340 ਯਾਤਰੀਆਂ ਦੇ 1.90 ਹਜ਼ਾਰ ਰੁਪਏ ਦਾ ਫੰਡ ਕੀਤਾ ਗਿਆ ਜਦ ਕਿ 70 ਨਵੀਆਂ ਟਿਕਟਾਂ ਬੁੱਕ ਕੀਤੀਆਂ। ਉੱਥੇ ਹੀ ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਯਾਤਰੀਆਂ ਦੇ ਪੈਸੇ ਰਿਫੰਡ ਨਹੀਂ ਹੋਏ ਹਨ ਉਹ ਮਾਯੂਸ ਕਿੱਸੇ 'ਤੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੋਣ ਵਾਲੀ ਸਾਰਿਆਂ ਦੇ ਪੈਸੇ ਰਿਫੰਡ ਕਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਪੈਸੇ ਰਿਫੰਡ ਕਰਦੇ ਕਰਦੇ ਕੈਸ਼ ਮੁੱਕਣ ਕਾਰਨ ਰਿਫੰਡ 'ਤੇ ਦੇਣਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਯਾਤਰੀਆਂ ਵਿਚ ਮੌਜੂਦ ਸੀ।