ਜਲੰਧਰ ਹਾਈਟਸ ''ਚ ਪੁੱਜਾ ਕੋਰੋਨਾ, ਕੁਝ ਹੋਰ ਪਰਿਵਾਰਾਂ ਨੂੰ ਵੀ ਕੀਤਾ ਕੁਆਰੰਟਾਈਨ

Saturday, May 30, 2020 - 10:07 AM (IST)

ਜਲੰਧਰ ਹਾਈਟਸ ''ਚ ਪੁੱਜਾ ਕੋਰੋਨਾ, ਕੁਝ ਹੋਰ ਪਰਿਵਾਰਾਂ ਨੂੰ ਵੀ ਕੀਤਾ ਕੁਆਰੰਟਾਈਨ

ਜਲੰਧਰ (ਸੁਧੀਰ)— ਸਥਾਨਕ 66 ਫੁੱਟੀ ਰੋਡ 'ਤੇ ਸਥਿਤ ਜਲੰਧਰ ਹਾਈਟਸ ਪ੍ਰਾਜੈਕਟ ਵਿਚ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ 'ਤੇ ਜਲੰਧਰ ਹਾਈਟਸ ਨਿਵਾਸੀਆਂ 'ਚ ਹਲਚਲ ਮਚ ਗਈ ਹੈ। ਕੋਰੋਨਾ ਨੂੰ ਲੈ ਕੇ ਜਲੰਧਰ ਹਾਈਟਸ ਦਾ ਨਾਂ ਆਉਣ 'ਤੇ ਸਭ ਤੋਂ ਪਹਿਲਾਂ ਸਾਰੇ ਲੋਕ ਫਲੈਟ ਨੰਬਰ ਅਤੇ ਬਲਾਕ ਬਾਰੇ ਜਾਣਕਾਰੀ ਹਾਸਲ ਕਰਨ 'ਚ ਲੱਗ ਗਏ, ਜਿਸ ਦੇ ਕੁਝ ਦੇਰ ਬਾਅਦ ਹੀ ਪਤਾ ਲੱਗਾ ਕਿ ਜਲੰਧਰ ਹਾਈਟਸ 'ਚ ਕੋਰੋਨਾ ਪਾਜ਼ੇਟਿਵ ਦੀ ਰਿਪੋਰਟ ਆਈ ਹੈ।

ਇਹ ਸੁਣਦੇ ਹੀ ਲੋਕਾਂ ਨੇ ਘਰਾਂ 'ਚੋਂ ਬੱਚਿਆਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਬਾਹਰ ਜਾਣ ਤੋਂ ਰੋਕਣਾ ਸ਼ੁਰੂ ਕਰ ਿਦੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੇ ਸੈਰ ਕਰਨ ਤੋਂ ਵੀ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਹਾਈਟਸ ਮੈਨੇਜਮੈਂਟ ਦੇ ਰਿਟਾਇਰਡ ਜਨਰਲ ਅਰੁਣ ਖੰਨਾ ਨੇ ਦੱਸਿਆ ਕਿ ਯੂ-ਬਲਾਗ 'ਚ ਇਕ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।

ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਕੋਰੋਨਾ ਪਾਜ਼ੇਟਿਵ ਕੁਝ ਸਮਾਂ ਪਹਿਲਾਂ ਫੋਕਲ ਪੁਆਇੰਟ 'ਚ ਆਪਣੇ ਇਕ ਰਿਸ਼ਤੇਦਾਰ ਮਿਲਣ ਗਿਆ ਸੀ, ਜਿਸ ਤੋਂ ਬਾਅਦ ਆ ਕੇ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਆਰੰਟਾਈਨ ਵੀ ਕੀਤਾ ਗਿਆ ਪਰ ਬੀਤੇ ਦਿਨ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ, ਜਿਸ ਸਬੰਧੀ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਰਿਪੋਰਟ ਪਾਜ਼ੇਟਿਵ ਆਉਣ ਸਬੰਧੀ ਫੋਨ ਵੀ ਆਇਆ ਸੀ। ਇਸ ਦੇ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਰਿਟਾਇਰਡ ਜਨਰਲ ਅਰੁਣ ਖੰਨਾ ਨੇ ਦੱਸਿਆ ਕਿ ਉਕਤ ਫਲੈਟ ਵਿਚ ਕੁਲ 4 ਮੈਂਬਰ ਰਹਿੰਦੇ ਹਨ, ਜਦਕਿ ਫਲੈਟ ਮਾਲਕ ਮੁਤਾਬਕ ਉਸਦੀ ਪਤਨੀ ਪਿਛਲੇ 10 ਦਿਨਾਂ ਤੋਂ ਪੇਕੇ ਗਈ ਹੋਈ ਹੈ ਅਤੇ ਉਹ ਘਰ ਵਿਚ ਇਕੱਲਾ ਹੀ ਸੀ। ਜ਼ਿਕਰਯੋਗ ਹੈ ਕਿ ਜਲੰਧਰ ਹਾਈਟਸ ਪ੍ਰਾਜੈਕਟ 'ਚ ਲਗਭਗ 1200 ਫਲੈਟਾਂ ਵਿਚ ਲਗਭਗ 3000 ਤੋਂ ਜ਼ਿਆਦਾ ਲੋਕ ਰਹਿੰਦੇ ਹਨ ਪਰ ਜਲੰਧਰ ਹਾਈਟਸ ਪ੍ਰਾਜੈਕਟ ਵਿਚ ਕੋਰੋਨਾ ਦੇ ਆਉਣ ਨਾਲ ਲੋਕਾਂ 'ਚ ਹਲਚਲ ਮਚ ਗਈ ਹੈ।

ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਏ ਕੁਝ ਹੋਰ ਪਰਿਵਾਰਾਂ ਨੂੰ ਵੀ ਕੀਤਾ ਕੁਆਰੰਟਾਈਨ
ਜਲੰਧਰ ਹਾਈਟਸ ਪ੍ਰਾਜੈਕਟ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਮਿਲਣ ਕਾਰਨ ਉਸ ਦੇ ਸੰਪਰਕ 'ਚ ਆਉਣ ਵਾਲੇ ਕੁਝ ਹੋਰ ਲੋਕਾਂ ਨੂੰ ਵੀ ਫਲਾਈਟਸ 'ਚ ਕੁਆਰੰਟਾਈਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਇਨ੍ਹਾਂ 'ਚੋਂ ਕੁਝ ਵਿਅਕਤੀਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਜਦਕਿ ਕੁਝ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।

ਪ੍ਰਾਜੈਕਟ ਨੂੰ ਕਰਵਾਇਆ ਸੈਨੇਟਾਈਜ਼ : ਅਰੁਣ ਖੰਨਾ
ਜਲੰਧਰ ਹਾਈਟਸ ਮੈਨੇਜਮੈਂਟ ਦੇ ਰਿਟਾਇਰਡ ਜਨਰਲ ਅਰੁਣ ਖੰਨਾ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਜਲੰਧਰ ਹਾਈਟਸ ਵਿਚ ਦਾਖਲ ਹੋਣ ਵਾਲੇ ਬਾਹਰੀ ਲੋਕਾਂ, ਮਹਿਮਾਨਾਂ, ਧੋਬੀ, ਮੇਡਸ, ਮਾਲੀ ਦੇ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੂਰੇ ਪ੍ਰਾਜੈਕਟ ਨੂੰ ਲਗਾਤਾਰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ, ਜਦਕਿ ਪ੍ਰਾਜੈਕਟ 'ਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਦਾ ਗੇਟ 'ਤੇ ਬੁਖਾਰ ਚੈੱਕ ਕਰ ਕੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਇਕ ਭਿਆਨਕ ਮਹਾਮਾਰੀ ਹੈ ਅਤੇ ਉਹ ਕਿਸੇ ਨੂੰ ਵੀ ਹੋ ਸਕਦੀ ਹੈ। ਫਿਰ ਵੀ ਜਲੰਧਰ ਹਾਈਟਸ ਮੈਨੇਜਮੈਂਟ ਵੱਲੋਂ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਅਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਅੱਜ ਵੀ ਪੂਰੇ ਪ੍ਰਾਜੈਕਟ ਨੂੰ ਸੈਨੇਟਾਈਜ਼ ਕਰਵਾਇਆ ਗਿਆ।


author

shivani attri

Content Editor

Related News